ਭੀਖੀ, 1 ਜੂਨ (ਪੰਜਾਬ ਪੋਸਟ- ਕਮਲ ਜ਼ਿੰਦਲ) – ਸਥਾਨਕ ਨਗਰ ਪੰਚਾਇਤ ਭੀਖੀ ਵਿਖੇ ਕਾਰਜ ਸਾਧਕ ਅਫ਼ਸਰ ਵਿਜੈ ਕੁਮਾਰ ਜਿੰਦਲ ਅਤੇ ਵਿਨੋਦ ਕੁਮਾਰ
ਸਿੰਗਲਾ ਪ੍ਰਧਾਨ ਨਗਰ ਪੰਚਾਇਤ ਦੀ ਅਗਵਾਈ ਵਿੱਚ ਵਿਸ਼ਵ ਵਾਤਾਵਰਣ ਦਿਵਸ ਮਨਾਇਆ ਜਾ ਰਿਹਾ ਹੈ।ਜਿਸ ਦੀ ਸ਼ੁਰੂਆਤ ਅੱਜ ਸਾਧਕ ਅਫ਼ਸਰ ਵਿਜੈ ਕੁਮਾਰ ਜਿੰਦਲ, ਵਿਨੋਦ ਕੁਮਾਰ ਸਿੰਗਲਾ ਪ੍ਰਧਾਨ ਨਗਰ ਪੰਚਾਇਤ ਅਤੇ ਮੁੱਖ ਥਾਣਾ ਅਫ਼ਸਰ ਅੰਗਰੇਜ਼ ਸਿੰਘ ਹੁੰਦਲ ਹੁਰਾਂ ਦੀ ਅਗਵਾਈ ਵਿੱਚ ਹੋਈ।ਵਿਸ਼ਵ ਵਾਤਾਵਰਣ ਦਿਵਸ ਦੇ ਸਬੰਧ ਵਿੱਚ ਕਾਰਜ ਸਾਧਕ ਅਫ਼ਸਰ ਜਿੰਦਲ ਨੇ ਦੱਸਿਆ ਕਿ ਜੋ ਵਾਰਡ ਪਿਛੜੇ ਹਨ, ਜਿਨ੍ਹਾਂ ਵਿੱਚ ਸਫਾਈ ਬਹੁਤ ਘੱਟ ਹੁੰਦੀ ਹ,ੈ ਉਹਨ੍ਹਾਂ ਵਾਰਡਾਂ ਵਿੱਚ ਸਫਾਈ ਕਰਵਾਈ ਜਾਵੇਗੀ।ਇਸ ਦਿਵਸ ਦੇ ਦਿਨਾਂ ਵਿੱਚ ਹਰ ਰੋਜ਼ ਅੱਲਗ-ਅਲੱਗ ਕੰਮ ਕੀਤੇ ਜਾਣਗੇ।ਜਿਵੇ ਕਿ ਸਕੂਲ, ਕਾਲਜਾਂ ਵਿੱਚ ਪੌਦੇ ਲਗਾਉਣਾ ਬੱਸਾਂ ਮੇਨ ਰੋਡ ’ਤੇ ਖੜ੍ਹਾਉਣ ਦੀ ਬਜਾਏ ਬੱਸ ਸਟੈਂਡ ਅੰਦਰ ਲਿਜਾਣ ਸਬੰਧੀ, ਫ਼ਲ, ਸਬਜ਼ੀ ਵਾਲੀਆਂ ਰੇੜ੍ਹੀਆਂ ਨਿਰਧਾਰਿਤ ਜਗ੍ਹਾ ’ਤੇ ਲਗਾਉਣ ਅਤੇ ਰੇਹੜੀਆਂ ਵਾਲੀਆ ਵੱਲੋਂ ਸਫਾਈ ਰੱਖਣਾ ਸੰਬੰਧੀ ਆਦਿ ਕੰਮ ਕੀਤੇ ਜਾਣਗੇ। ਇਸ ਮੌਕੇ ਤੇ ਰਾਮਪਾਲ, ਮਨਜੀਤ ਸਿੰਘ, ਮਨੋਜ ਕੁਮਾਰ ਰੌਕੀ, ਸੁਖਦੀਪ ਸਿੰਘ ਐਮ.ਸੀ.ਆਦਿ ਮੌਜ਼ੂਦ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media