ਅੰਮ੍ਰਿਤਸਰ, 3 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਪੰਜਾਬ ਦੇ ਯੁਵਕਾਂ ਦਾ ਸਿਖਲਾਈ ਤੇ ਰੋਜਗਾਰ ਕੇਂਦਰ (ਸੀ-ਪਾਈਟ) ਕੈਂਪ ਰਣੀਕੇ ਦੇ ਟਰੇਨਿੰਗ ਅਫਸਰ ਮੇਜਰ ਬਲਵਿੰਦਰ ਸਿੰਘ ਨੇ ਜਾਣਕਾਰੀ ਦੇਂਦਿਆਂ ਦੱਸਿਆ ਹੈ ਕਿ 4 ਤੋਂ 18 ਅਕਤੂਬਰ 2018 ਤੱਕ ਅੰਮ੍ਰਿਤਸਰ, ਤਰਨ ਤਾਰਨ, ਗੁਰਦਾਸਪੁਰ ਅਤੇ ਪਠਾਨਕੋਟ ਜ਼ਿਲ੍ਹਿਆਂ ਦੀ ਫੌਜ ਦੀ ਭਰਤੀ ਖਾਸਾ ਕੈਂਟ ਵਿਖੇ ਹੋ ਰਹੀ ਹੈ।ਜਿਸ ਦੇ ਸਬੰਧ ਵਿੱਚ ਯੁਵਕਾਂ ਨੂੰ ਚੋਣ ਤੋਂ ਪਹਿਲਾਂ ਦੀ ਸਿਖਲਾਈ ਦੇਣ ਵਾਸਤੇ 4 ਜੁਲਾਈ 2018 ਤੋਂ 28 ਸਤੰਬਰ 2018 ਤੱਕ ਸੀ-ਪਾਈਟ ਕੈਂਪ ਰਣੀਕੇ (ਅੰਮ੍ਰਿਤਸਰ) ਵਿਖੇ ਸ਼ੁਰੂ ਕੀਤੀ ਜਾ ਰਹੀ ਹੈ।ਇਹ ਸਿਖਲਾਈ ਮੁਫਤ ਦਿੱਤੀ ਜਾਂਦੀ ਹੈ ਅਤੇ ਸਿਖਲਾਈ ਦੋਰਾਨ ਯੁਵਕਾਂ ਨੂੰ ਮੁਫਤ ਰਿਹਾਇਸ਼ ਅਤੇ ਖਾਣਾ ਦਿੱਤਾ ਜਾਂਦਾ ਹੈ।ਕੈਂਪ ਵਿੱਚ ਇਸ ਸਿਖਲਾਈ ਵਾਸਤੇ ਅੰਮ੍ਰਿਤਸਰ ਜਿਲ੍ਹੇ ਦੇ ਯੁਵਕਾਂ ਦੀ ਚੋਣ ਰੈਲੀ 12 ਜੂਨ 2018 ਨੂੰ ਅੰਮ੍ਰਿਤਸਰ ਤਹਿਸੀਲ-1 ਤੇ 2 ਵਿਖੇ 13 ਜੂਨ 2018 ਨੂੰ ਅਜਨਾਲਾ ਤਹਿਸੀਲ ਅਤੇ 14 ਜੂਨ 2018 ਅੰਮ੍ਰਿਤਸਰ ਜਿਲ੍ਹੇ ਦੇ ਯੁਵਕਾਂ ਦੀ ਚੋਣ ਰੈਲੀ ਸੀ-ਪਾਈਟ ਕੈਂਪ ਆਈ.ਟੀ.ਆਈ ਰਣੀਕੇ ਵਿਖੇ ਕੀਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਕੈਂਪ ਵਿੱਚ ਭਾਗ ਲੈਣ ਵਾਸਤੇ ਸਿਪਾਹੀ ਜਨਰਲ ਡਿਊਟੀ ਲਈ ਉਮੀਦਵਾਰ ਵੱਲੋਂ 10ਵੀਂ ਜਮਾਤ 45 ਫੀਸਦੀ ਅੰਕਾਂ ਨਾਲ ਪਾਸ ਕੀਤੀ ਹੋਈ ਲਾਜ਼ਮੀ ਹੈ ਜਾਂ ਉਮੀਦਵਾਰ 12ਵੀ ਪਾਸ ਹੋਵੇ ਉਮੀਦਵਾਰ ਦੀ ਉਮਰ 17 ਸਾਲ 6 ਮਹੀਨੇ ਤੋਂ 21 ਸਾਲ ਤੱਕ ਹੋਣੀ ਚਾਹੀਦੀ ਹੈ। ਸਿਪਾਹੀ ਕਲਰਕ ਲਈ ਉਮੀਦਵਾਰ ਨੇ 60 ਫੀਸਦੀ ਅੰਕਾਂ ਨਾਲ ਬਾਰਵੀ ਪਾਸ ਕੀਤੀ ਹੋਈ ਚਾਹੀਦੀ ਹੈ ਅਤੇ ਵਿਸ਼ੇ ਵਿੱਚ 50 ਫੀਸਦੀ ਨੰਬਰ ਹੋਣ ਅਤੇ 10ਵੀਂ ਜਮਾਤ ਵਿੱਚ ਅੰਗਰੇਜ਼ੀ ਅਤੇ ਗਣਿਤ ਵਿੱਚ 50 ਫੀਸਦੀ ਨੰਬਰ ਹੋਣੇ ਲਾਜ਼ਮੀ ਹਨ।ਉਮੀਦਵਾਰ ਦੀ ਉਮਰ 17 ਸਾਲ 6 ਮਹੀਨੇ ਤੋਂ 23 ਸਾਲ ਤੱਕ ਹੋਣੀ ਚਾਹੀਦੀ ਹੈ।ਸਿਪਾਹੀ ਟੈਕਨੀਕਲ ਲਈ ਉਮੀਦਵਾਰ ਪੀ.ਸੀ.ਐਮ ਨਾਲ ਬਾਰਵੀ ਪਾਸ ਹੋਣਾ ਚਾਹੀਦਾ ਹੈ ਅਤੇ ਉਸ ਦੀ ਉਮਰ ਉਮਰ 17 ਸਾਲ 6 ਮਹੀਨੇ ਤੋਂ 23 ਸਾਲ ਤੱਕ ਹੋਣੀ ਚਾਹੀਦੀ ਹੈ।ਉਨ੍ਹਾਂ ਦੱਸਿਆ ਕਿ ਸਿਪਾਹੀ ਜਨਰਲ ਡਿਉਟੀ ਅਤੇ ਟੈਕਨੀਕਲ ਵਾਸਤੇ ਲੰਬਾਈ 170 ਸੈ. ਮੀਟਰ, ਛਾਤੀ 77 ਸੈ. ਮੀਟਰ ਬਿਨਾ ਫਲਾਏ ਅਤੇ ਫੁਲਾ ਕੇ 82 ਸੈ. ਮੀਟਰ ਹੋਣੀ ਚਾਹੀਦੀ ਹੈ ਸਿਪਾਹੀ ਕਲਰਕ ਲਈ ਉਮੀਦਵਾਰ ਦੀ ਲੰਬਾਈ 166 ਸੈ. ਮੀਟਰ ਅਤੇ ਛਾਤੀ ਬਿਨਾਂ ਫੁਲਾਏ 77 ਸੈ. ਮੀਟਰ ਅਤੇ ਫੁਲਾ ਕੇ 82 ਸੈਮੀਟਰ ਹੋਣੀ ਚਾਹੀਦੀ ਹੈ। ਚਾਹਵਾਨ ਉਮੀਦਵਾਰ ਆਪਣੇ ਯੋਗਤਾਂ ਦੇ ਸਾਰੇ ਅਸਲੀ ਸਰਟੀਫੀਕੇਟ ਨਾਲ ਲੈ ਕੇ ਉਪਰ ਦੱਸੀਆਂ ਤਰੀਕਾਂ ਨੂੰ ਸੀ-ਪਾਈਟ ਕੈਂਪ ਰਣੀਕੇ ਵਿਖੇ 8.00 ਵਜ੍ਹੇ ਸਵੇਰੇ ਟਰਾਇਲ/ਦੌੜ ਲਈ ਪੀ.ਟੀ.ਬੂਟ ਲੈ ਕੇ ਰਿਪੋਟਰ ਕਰਨ।ਅੰਮ੍ਰਿਤਸਰ ਜ਼ਿਲ੍ਹੇ ਲਈ ਦੀ ਬਾਬਾ ਬਕਾਲਾ ਤਹਿਸੀਲ ਦੇ ਯੁਵਕਾਂ ਲਈ ਚੋਣ ਰੈਲੀ 19 ਜੂਨ 2018 ਅਤੇ 21 ਜੂਨ 2018 ਨੂੰ ਸੀ-ਪਾਈਟ ਕੈਂਪ ਥੇਹ ਕਾਂਜਲਾ ਕਪੂਰਥਲਾ ਵਿਖੇ ਹੋਵੇਗੀ ਅਤੇ ਇਹ ਪ੍ਰੀ ਚੋਣ ਸਿਖਲਾਈ 4 ਜੁਲਾਈ 2018 ਤੋਂ ਸਤੰਬਰ 2018 ਤੱਕ ਸੀ-ਪਾਈਟ ਕੈਂਪ ਥੇਹ ਕਾਜਲਾ ਕਪੂਰਥਲਾ ਵਿਖੇ ਹੋਵੇਗੀ। ਚਾਹਵਾਨ ਆਪਣੇ ਯੋਗਤਾਂ ਦੇ ਸਾਰੇ ਅਸਲੀ ਸਰਟੀਫੀਕੇਟ ਨਾਲ ਲੈ ਕੇ ਉਪਰ ਦੱਸੀਆਂ ਤਰੀਕਾਂ ਨੂੰ ਸੀ-ਪਾਈਟ ਕੈਂਪ ਥੈਹ ਕਾਂਜਲਾ, ਕਪੂਰਥਲਾ ਵਿਖੇ ਸਵੇਰੇ 8.00 ਵਜ੍ਹੇ ਟਰਾਇਲ/ ਦੌੜ ਲਈ ਪੀ.ਟੀ ਬੂਟ ਲੈ ਕੇ ਰਿਪੋਰਟ ਕਰਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ
ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media