ਜੁਝਾਰ ਕਕਰਾਲਾ ਦਾ ਘੋੜਾ ਦੂਜੇ ਨੰਬਰ ਤੇ ਰਿਹਾ, ਘੋੜਿਆਂ ਦੇ ਸ਼ੌਕੀਨ ਵੱਡੀ ਤਾਦਾਦ ਵਿੱਚ ਪੁੱਜੇ
ਸਮਰਾਲਾ, 4 ਜੂਨ (ਪੰਜਾਬ ਪੋਸਟ- ਕੰਗ) – ਪਿੰਡ ਬਾਲਿਓਂ ਵਿਖੇ ਵੈਲਫੇਅਰ ਗਰਾਮ ਸਭਾ (ਰਜਿ:) ਬਾਲਿਓਂ ਵੱਲੋਂ ਇਲਾਕਾ ਨਿਵਾਸੀਆਂ ਅਤੇ ਪਿੰਡ ਵਾਸੀਆਂ ਦੇ
ਸਹਿਯੋਗ ਨਾਲ ਘੋੜਿਆਂ ਦੀਆਂ ਦੌੜਾਂ ਕਰਵਾਈਆਂ ਗਈਆਂ।ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਹਰਦੇਵ ਸਿੰਘ ਫੌਜੀ ਗਰਾਮ ਸਭਾ ਆਗੂ ਨੇ ਦੱਸਿਆ ਕਿ ਘੋੜ ਦੌੜ ਦਾ ਉਦਘਾਟਨ ਜਥੇਦਾਰ ਅਮਰਜੀਤ ਸਿੰਘ ਬਾਲਿਓਂ, ਬੁੱਢਾ ਦਲ ਦੇ ਜਥੇਦਾਰਾ ਬਾਬਾ ਸਰਵਣ ਸਿੰਘ ਵੱਲੋਂ ਕੀਤਾ ਗਿਆ।
ਇਸ ਘੋੜ ਦੌੜ ਦੌਰਾਨ ਇਕੱਲਾ ਇਕੱਲਾ ਘੋੜਾ ਛੱਡਿਆ ਗਿਆ ਅਤੇ ਇਸ ਮੌਕੇ ਟਾਇਮ ਕੀਪਰ ਦੀ ਡਿਊਟੀ ਵਿੱਕੀ ਗੁੱਜਰਵਾਲ ਨੇ ਨਿਭਾਈ।ਘੋੜ ਦੌੜ ਵਿੱਚ ਪੰਜਾਬ, ਹਰਿਆਣਾ ਦੇ ਕਰੀਬ 25 ਘੋੜਿਆਂ ਨੇ ਭਾਗ ਲਿਆ।ਇਸ ਦੌਰਾਨ ਪਹਿਲੇ ਨੰਬਰ ਤੇ ਲੱਖੀ ਬਾਲਿਓਂ ਦੀ ਘੋੜੀ ‘ਨੂਰੀ’ ਨੇ ਪਹਿਲਾ ਸਥਾਨ ਹਾਸਲ ਕੀਤਾ।ਇਥੇ ਵਿਸ਼ੇਸ਼ ਤੌਰ ਤੇ ਜਿਕਰਯੋਗ ਹੈ ਕਿ ਇਹ ਘੋੜੀ ਨੂਰੀ ਨੇ ਸਾਲ 2015 ਦੌਰਾਨ ਕਿਲਾ ਰਾਏਪੁਰ ਵਿਖੇ ਹੋਏ ਮੁਕਾਬਲਿਆਂ ਦੌਰਾਨ ਅਮਰੀਕਾ ਦਾ ਰਿਕਾਰਡ ਤੋੜ ਕੇ ਪਹਿਲਾ ਸਥਾਨ ਪ੍ਰਾਪਤ ਕੀਤਾ ਸੀ।ਦੂਸਰਾ ਸਥਾਨ ਜੁਝਾਰ ਕਕਰਾਲਾ ਦੇ ਘੋੜੇ ਨੇ ਪ੍ਰਾਪਤ ਕੀਤਾ।ਤੀਸਰਾ ਸਥਾਨ ਜੱਗੀ ਮੋਹਣ ਮਾਜਰਾ, ਚੌਥਾ ਸਥਾਨ ਪਰਮਪਾਲ ਹਰਿਆਣਾ, ਪੰਜਵਾਂ ਸਥਾਨ ਮੰਗਾ ਰੰਧਾਵਾ ਜਲੰਧਰ ਨੇ ਹਾਸਲ ਕੀਤਾ।ਛੇਵਾਂ ਸਥਾਨ ਸੁਖਪਾਲ ਰੈਲੀ ਨੇ, ਸੱਤਵਾਂ ਸਥਾਨ ਪਾਲ ਪਾਲ ਮਾਜਰਾ, ਅੱਠਵਾਂ ਸਥਾਨ ਸ਼ੇਰੂ ਜਲੰਧਰ, ਨੌਵਾਂ ਸਥਾਨ ਤਾਜਨ ਖੇੜੀ ਗੁੱਜਰਾ, ਦਸਵਾਂ ਸਥਾਨ ਗੁਰਕਰਨ ਗਿੱਲ ਮਾਜਰੀ ਜੱਟਾਂ, ਗਿਆਰਵਾਂ ਸਥਾਨ ਪਰਮਪਾਲ ਹਰਿਆਣਾ ਨੇ ਹਾਸਲ ਕੀਤਾ।
ਇਸ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਬਾਬਾ ਅਜੀਤ ਸਿੰਘ ਦੁਬੁਰਜੀ, ਬਲਦੇਵ ਸਿੰਘ ਸਰਪੰਚ ਦੋਬੁਰਜੀ, ਬੁੱਢਾ ਦਲ ਦੇ ਜਥੇਦਾਰ ਬਾਬਾ ਸਰਵਨ ਸਿੰਘ ਮੁਖੀ ਗੁਰਦੁਆਰਾ ਕ੍ਰਿਪਾਨ ਭੇਂਟ ਸਾਹਿਬ ਮਾਛੀਵਾੜਾ ਸਾਹਿਬ, ਅਮਰਜੀਤ ਸਿੰਘ ਬਾਲਿਓਂ, ਨੀਨਾ ਦੋਬੁਰਜੀ ਕੈਨੇਡਾ, ਰੁਪਿੰਦਰਜੀਤ ਸਮਰਾਲਾ, ਜੌਲੀ ਸਰਪੰਚ ਹਰਿਆਣਾ ਨੇ ਸ਼ਿਰਕਤ ਕੀਤੀ ਅਤੇ ਜੇਤੂਆਂ ਨੂੰ ਇਨਾਮਾਂ ਦੀ ਵੰਡ ਕੀਤੀ।ਘੋੜ ਚਾਲਕਾਂ ਜਿਨ੍ਹਾਂ ਵਿੱਚ ਜਤਿੰਦਰ ਸਿੰਘ ਕਾਕਾ ਦਮਹੇੜੀ, ਗੁਰਮੇਲ ਸਿੰਘ ਘੁਲਾਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਘੋੜ ਦੌੜ ਦੌਰਾਨ ਲੰਗਰ ਦੀ ਸੇਵਾ ਲੱਖੀ ਹਰਿਓਂ ਵਾਲਿਆਂ ਵੱਲੋਂ ਕੀਤੀ ਗਈ।ਘੋੜ ਦੌੜ ਨੂੰ ਸਫਲਤਾ ਪੂਰਵਕ ਨੇਪਰੇ ਚਾੜਨ ਲਈ ਹਰਦੇਵ ਸਿੰਘ ਫੌਜੀ, ਕਰਮਜੀਤ ਸਿੰਘ ਗਿੱਲ, ਜਗੀਰ ਸਿੰਘ, ਹਰਬੰਸ ਸਿੰਘ, ਪਰਮਜੀਤ ਸਿੰਘ, ਮੇਜਰ ਸਿੰਘ ਸਾਬਕਾ ਪੰਚ, ਲਖਵੀਰ ਸਿੰਘ, ਲੱਖੀ ਬਾਲਿਓਂ, ਗੁਰਮੇਲ ਸਿੰਘ, ਮੋਹਣ ਸਿੰਘ ਨੇ ਆਪਣਾ ਵਿਸ਼ੇਸ਼ ਯੋਗਦਾਨ ਪਾਇਆ।
Check Also
ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ
ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …
Punjab Post Daily Online Newspaper & Print Media