Saturday, March 21, 2026

ਲਾਇਬ੍ਰੇਰੀ-ਡੇ ਮੌਕੇ ਵਿਦਿਆਰਥੀਆਂ ਦੇ ਚਿੱਤਰਕਲਾ ਮੁਕਾਬਲੇ ਆਯੋਜਿਤ

PPN13081404

ਬਠਿੰਡਾ, 13 ਅਗਸਤ (ਜਸਵਿੰਦਰ ਸਿੰਘ ਜੱਸੀ) – ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਰਕ ਕਲਾਂ ਵਿਖੇ ਅੱਜ ਲਾਇਬ੍ਰੇਰੀ-ਡੇ ਸਕੂਲ ਸਟਾਫ ਵੱਲੋਂ ਮਨਾਇਆ ਗਿਆ। ਇਸ ਦੀ ਅਗਵਾਈ ਪ੍ਰਿੰਸੀਪਲ ਸ੍ਰੀਮਤੀ ਸੁਖਮੇਲ ਕੌਰ ਵੱਲੋਂ ਕੀਤੀ ਗਈ ਅਤੇ ਇਸ ਦੌਰਾਨ ਵਿਦਿਆਰਥੀਆਂ ਦੇ ਚਿੱਤਰਕਲਾ ਮੁਕਾਬਲੇ ਕਰਵਾਏ। ਸਕੂਲ ਦੇ ਇਸ ਲਾਇਬ੍ਰੇਰੀ-ਡੇ ਸਮਾਗਮ ਦੌਰਾਨ ਲਾਇਬ੍ਰੇਰੀਅਨ ਅਸ਼ੋਕ ਕੁਮਾਰ ਨੇ ਸਵੇਰ ਦੀ ਸਭਾ ਸਮਾਪਤ ਹੋਣ ਉਪਰੰਤ ਸੰਬੋਧਨ ਕਰਦੇ ਹੋਏ ਕਿਹਾ ਕਿ ਉਂਝ ਤਾਂ ਜ਼ਿਆਦਾਤਰ ਦਿਵਸਾਂ ਬਾਰੇ ਹਰ ਇੱਕ ਨੂੰ ਪਤਾ ਹੁੰਦਾ ਹੈ ਪਰ ਕੁੱਝ ਅਜਿਹੇ ਦਿਵਸ ਇਤਿਹਾਸ ਦੇ ਪੰਨਿਆਂ ਵਿੱਚ ਹੀ ਛੁਪ ਕੇ ਰਹਿ ਜਾਂਦੇ ਹਨ। ਜਿਨ੍ਹਾਂ ਬਾਰੇ ਜ਼ਿਆਦਾਤਰ ਲੋਕ ਅਤੇ ਵਿਦਿਆਰਥੀ ਨੂੰ ਜਾਣਕਾਰੀ ਹੀ ਨਹੀਂ ਹੁੰਦੀ। ਅਜਿਹਾ ਹੀ ਇੱਕ ਦਿਨ ਅੱਜ ਦਾ ਦਿਨ ਲਾਇਬ੍ਰੇਰੀ ਡੇ ਹੈ, ਜਿਸ ਦਿਨ ਐਸ.ਆਰ.ਰੰਗਾ ਨਾਥਨ ਦਾ ਜਨਮ ਹੋਇਆ ਸੀ। ਉਨ੍ਹਾਂ ਦੀ ਯਾਦ ਵਿੱਚ ਲਾਇਬ੍ਰੇਰੀ-ਡੇ ਇਸ ਕਰਕੇ ਮਨਾਇਆ ਜਾਂਦਾ ਹੈ ਕਿਉਂਕਿ ਉਨ੍ਹਾਂ ਨੇ ਲਾਇਬ੍ਰੇਰੀ ਦੇ ਖੇਤਰ ਵਿੱਚ ਵੱਡੀਆਂ ਉਪਲੱਬਧੀਆਂ ਪ੍ਰਾਪਤੀਆਂ ਪ੍ਰਾਪਤ ਕੀਤੀਆਂ। ਉਨ੍ਹਾਂ ਦੀਆਂ ਲਿਖੀਆਂ ਹੋਈਆਂ ਕਿਤਾਬਾਂ ਪੜ੍ਹ ਕੇ ਆਲਸੀ ਤੋਂ ਆਲਸੀ ਬੰਦੇ ਵਿੱਚ ਵੀ ਜੋਸ਼ ਭਰ ਜਾਂਦਾ ਹੈ ਅਤੇ ਉਹ ਆਪਣੀਆਂ ਗਤੀਵਿਧੀਆਂ ਨੂੰ ਤੇਜ਼ ਕਰ ਦਿੰਦਾ ਹੈ। ਇਸ ਦੇ ਇਲਾਵਾ ਪ੍ਰਿੰਸੀਪਲ ਸੁਖਮੇਲ ਕੌਰ ਨੇ ਲਾਇਬ੍ਰੇਰੀਅਨ ਅਸ਼ੋਕ ਕੁਮਾਰ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਸਮਾਗਮ ਬੱਚਿਆਂ ਦੀ ਭਲਾਈ ਲਈ ਕਰਵਾਉਂਦੇ ਰਹਿਣੇ ਚਾਹੀਦੇ ਹਨ ਤਾਂ ਜੋ ਬੱਚਿਆਂ ਦੀ ਜਾਣਕਾਰੀ ਵਿੱਚ ਹੋਰ ਵਾਧਾ ਹੋ ਸਕੇ। ਇਸ ਸਮਾਗਮ ਮੌਕੇ ਵਿਦਿਆਰਥੀਆਂ ਦੇ ਚਿੱਤਰਕਲਾ ਮੁਕਾਬਲਿਆਂ ਵਿੱਚ ਵਿਸ਼ੇ ਨਸ਼ਿਆਂ ਵਿਰੋਧੀ ਚਾਰਟ, ਭਰੂਣ ਹੱਤਿਆ ਅਤੇ ਵਾਤਾਵਰਣ ਬਚਾਉ ਚੁਣੇ ਗਏ ਅਤੇ ਵਿਦਿਆਰਥੀਆਂ ਨੇ ਇਹ ਮੁਕਾਬਲਿਆਂ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ। ਇਸ ਦੌਰਾਨ ਨਸ਼ਿਆਂ ਵਿਰੋਧੀ ਚਾਰਟ ਮੁਕਾਬਲਿਆਂ ਵਿੱਚੋਂ ਦਸਵੀਂ ਦਾ ਵਿਦਿਆਰਥੀ ਪ੍ਰਗਟ ਸਿੰਘ, ਬਾਰ੍ਹਵੀਂ ਦੀ ਸੁਖਪਾਲ ਕੌਰ ਨੇ ਦੂਜਾ ਸਥਾਨ ਅਤੇ ਦਸਵੀਂ ਜਮਾਤ ਦੇ ਵਿਦਿਆਰਥੀ ਸੰਦੀਪ ਹੁਸੈਨ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਅਤੇ ਇਸੇ ਤਰ੍ਹਾਂ ਭਰੂਣ ਹੱਤਿਆ ਦੇ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਸੁਨੀਤਾ ਰਾਣੀ ਜਮਾਤ ਬਾਰ੍ਹਵੀਂ, ਦੂਜਾ ਸਥਾਨ ਸੰਦੀਪ ਕੌਰ 9ਵੀਂ ਜਮਾਤ ਅਤੇ ਤੀਜਾ ਸਥਾਨ ਅਮਨਦੀਪ ਕੌਰ ਸੱਤਵੀਂ ਕਲਾਸ ਨੇ ਪ੍ਰਾਪਤ ਕੀਤਾ। ਇਸ ਦੇ ਇਲਾਵਾ ਵਾਤਾਵਰਣ ਬਚਾਉ ਦੇ ਸਬੰਧ ਵਿੱਚ ਪਹਿਲੇ ਸਥਾਨ ‘ਤੇ ਸੁਖਵੀਰ ਕੌਰ ਗਿਆਰ੍ਹਵੀਂ, ਦੂਜਾ ਸਥਾਨ ਰਮਨਦੀਪ ਕੌਰ ਨੌਵੀਂ ਅਤੇ ਤੀਜਾ ਸਥਾਨ ਅਮਨਪ੍ਰੀਤ ਕੌਰ ਅੱਠਵੀਂ ਨੇ ਹਾਸਿਲ ਕੀਤਾ। ਇਸ ਦੌਰਾਨ ਜੇਤੂ ਬੱਚਿਆਂ ਨੂੰ ਮੈਡਲ ਦਿੱਤੇ ਗਏ ਅਤੇ ਹਿੱਸਾ ਲੈਣ ਵਾਲੇ ਵਿਦਿਆਰਥੀਆਂ ਨੂੰ ਇਨਾਮ ਦਿੱਤੇ। ਇਸ ਮੌਕੇ ਜੱਜ  ਦੀ ਭੂਮਿਕਾ ਸੁਖਮੇਲ ਕੌਰ, ਰਾਕੇਸ਼ ਕੁਮਾਰ ਗੋਇਲ ਲੈਕਚਰਾਰ ਅਤੇ ਅਸ਼ੋਕ ਕੁਮਾਰ ਲਾਇਬ੍ਰੇਰੀਅਨ ਨੇ ਨਿਭਾਈ।  ਇਸ ਮੌਕੇ ਵਾਈਸ ਪ੍ਰਿੰਸੀਪਲ ਜਸਵੀਰ ਕੌਰ, ਸਿਮੀ ਵਰਮਾ, ਦਰਸ਼ਨਾ ਦੇਵੀ, ਅੰਜੂ ਬਾਲਾ, ਗੁਰਬਖਸ਼ ਲਾਲ, ਬੂਟਾ ਸਿੰਘ, ਪਰਮਜੀਤ ਸਿੰਘ, ਬਲਵੀਰ ਸਿੰਘ ਦਿਉਣ ਆਦਿ ਮੌਜੂਦ ਸਨ।

Check Also

ਵਾਈਸ ਚਾਂਸਲਰ ਸ. ਬਿਸ਼ਨ ਸਿੰਘ ਸਮੁੰਦਰੀ ਦੇ ਸਪੁੱਤਰ ਦਿੱਲੀ ਦੇ ਉਪ ਰਾਜਪਾਲ ਬਣਨ ਉਪਰੰਤ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੁੱਜੇ

ਅੰਮ੍ਰਿਤਸਰ, 20 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਹਿਲੇ ਵਾਈਸ-ਚਾਂਸਲਰ ਸ. …

Leave a Reply