ਅੰਮ੍ਰਿਤਸਰ, 6 ਜੂਨ (ਪੰਜਾਬ ਪੋਸਟ ਬਿਊਰੋ) – ਨਸ਼ਿਆਂ ਤੇ ਪਤਿਤਪੁਣੇ ਦੇ ਖਾਤਮੇ ਅਤੇ ਸਿੱਖੀ ਦੇ ਪ੍ਰਚਾਰ-ਪਸਾਰ ਨੂੰ ਸਮਰਪਿੱਤ ਸਿੱਖ ਧਾਰਮਿਕ ਜਥੇਬੰਦੀ ਅਕਾਲ
ਪੁਰਖ ਕੀ ਫੌਜ ਵਲੋਂ ਸ੍ਰੀ ਗੁਰੂ ਰਾਮਦਾਸ ਹਸਪਤਾਲ ਨੇੜੇ ਗੁਰਦੁਆਰਾ ਬਾਬਾ ਦੀਪ ਜੀ ਸ਼ਹੀਦ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ।
ਸੰਸਥਾ ਦੇ ਡਾਇਰੈਕਟਰ ਜਸਵਿੰਦਰ ਸਿੰਘ ਐਡਵੋਕੇਟ ਨੇ ਦੱਸਿਆ ਕਿ ਜੂਨ 1984 `ਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਅਗਵਾਈ ਵਾਲੀ ਭਾਰਤੀ ਸਰਕਾਰ ਨੇ ਸਿੱਖਾਂ ਦੇ ਪਵਿੱਤਰ ਸਥਾਨ ਸ੍ਰੀ ਹਰਿਮੰਦਰ ਸਾਹਿਬ ਉੱਪਰ ਗੋਲੀਆਂ ਚਲਾਈਆਂ ਅਤੇ ਮੀਰੀ ਪੀਰੀ ਦੇ ਪ੍ਰਤੀਕ ਸਰਵਉੱਚ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਫੌਜੀ ਹਮਲਾ ਕਰਕੇ ਢਹਿ ਢੇਰੀ ਕੀਤਾ ਸੀ।ਇਸ ਅਣਮਨੁੱਖੀ ਵਰਤਾਰੇ ਬਾਰੇ ਆਉਣ ਵਾਲੀ ਪੀੜੀ ਨੂੰ ਜਾਣੂ ਕਰਵਾਉਣ ਅਕਾਲ ਪੁਰਖ ਕੀ ਫੌਜ ਦੇ ਵਿੰਗ ਸਾਹਿਬ ਲਾਈਫ ਡਰਾਪਸ ਵਲੋਂ ਖੂਨਦਾਨ ਕੈਂਪ ਹਰ ਸਾਲ ਲਗਾਇਆ ਜਾਂਦਾ ਹੈ।ਇਸ ਮੌਕੇ ਸਾਹਿਬ ਲਾਈਫ ਡਰਾਪਸ ਦੇ ਇੰਚਾਰਜ ਸਰਬਜੀਤ, ਕੁਲਜੀਤ ਸਿੰਘ ਕੋ-ਆਰਡੀਨੇਟਰ, ਭੁਪਿੰਦਰ ਸਿੰਘ, ਬਰਿੰਦਰਪਾਲ ਸਿੰਘ, ਹਰਜੀਤ ਸਿੰਘ, ਹਰਪ੍ਰੀਤ ਸਿੰਘ, ਮੋਹਨਦੀਪ ਸਿੰਘ ਅਤੇ ਰਜਿੰਦਰ ਸਿੰਘ ਰਾਜਨ ਵੀ ਮੌਜੂਦ ਰਹੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਯੁਵਾ ਸਸ਼ਕਤੀਕਰਨ ਅਤੇ ਨਵੀਨਤਾ’ ਵਿਸ਼ੇ ’ਤੇ ਸੈਮੀਨਾਰ
ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਦੇ ਲੀਗਲ …
Punjab Post Daily Online Newspaper & Print Media