ਜੰਡਿਆਲਾ ਗੁਰੂ, 7 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਐਲੀਮੈਂਟਰੀ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਾਹੌਰੀਆ ਨੇ ਪ੍ਰੈਸ ਨੂੰ ਦਸਿਆ ਕਿ ਸਾਂਝਾ ਅਧਿਆਪਕ ਮੋਰਚਾ ਦੀ ਉਚ ਸਿਖਿਆ ਅਧਿਕਾਰੀਆਂ ਨਾਲ ਵਿਸਥਾਰ ਸਹਿਤ ਮੀਟਿੰਗ ਹੋਈ, ਜਿਸ ਵਿੱਚ 12 ਅਤੇ 19 ਜੂਨ ਨੂੰ ਪੰਜਾਬ ਸਰਕਾਰ ਨਾਲ ਹੋਣ ਵਾਲੀਆਂ ਮੀਟਿੰਗਾਂ ਵਿਚ ਹਰ ਤਰੵਾਂ ਦੇ ਠੇਕਾ ਅਧਾਰਿਤ ਅਧਿਆਪਕਾਂ, ਪ੍ਰੋਜੈਕਟਾਂ ਅਤੇ ਸੋਸਾਇਟੀਆਂ ਅਧੀਨ ਕੰਮ ਕਰਦੇ ਅਧਿਆਪਕਾਂ ਨੂੰ ਰੈਗੂਲਰ ਕਰਨ ਲਈ ਅਧਿਕਾਰੀਆਂ ਤੇ ਮੋਰਚੇ ਵਲੋਂ ਜ਼ੋਰ ਪਾਇਆ ਗਿਆ ਤੇ ਮੋਰਚਾ ਵੀ ਇਹਨਾਂ ਮੀਟਿੰਗਾਂ ਵਿਚ ਅਧਿਆਪਕਾਂ ਨੂੰ ਪੱਕਿਆਂ ਕਰਨ ਲਈ ਸਰਕਾਰ ਨਾਲ ਸਹਿਮਤੀ ਬਣਵਾਏਗਾ।ਨਵੀਂ ਤਬਾਦਲਾ ਨੀਤੀ (2018-19) ਅਤੇ ਰੈਸ਼ਨੇਲਾਈਜ਼ੇਸ਼ਨ ਦੀ ਪੁਰਾਣੀ ਨੀਤੀ ਨੂੰ ਤੁਰੰਤ ਰੱਦ ਕਰਦਿਆਂ ਨਵੀਆਂ ਸੋਧਾਂ ਸੰਬੰਧੀ ਸੁਝਾਅ ਦੇਂਦਿਆਂ ਸਾਂਝੇ ਮੋਰਚੇ ਵਲੋਂ ਉਪਰੋਕਤ ਨੀਤੀਆਂ ਸੰਬੰਧੀ ਲਿਖਤੀ ਸੁਝਾਅ ਦੇਣ ਦਾ ਫੈਸਲਾ ਹੋਇਆ, ਜੋ ਸਿਖਿਆ ਸਕੱਤਰ ਨੇ ਮੌਕੇ `ਤੇ ਪ੍ਰਵਾਨ ਕੀਤਾ ਤੇ ਹਰ ਤਰੵਾਂ ਦੀਆਂ ਤਰੱਕੀਆਂ ਜਲਦੀ ਕਰਨ ਦਾ ਭਰੋਸਾ ਦਿਤਾ ।
ਐਸ.ਐਸ.ਏ, ਰਮਸਾ ਤੇ ਸਿੱਖਿਆ ਪ੍ਰੋਵਾਈਡਰਾਂ ਅਧਿਆਪਕਾਂ ਅਤੇ ਵਲੰਟੀਅਰਾਂ ਦੀਆਂ ਤਨਖਾਹਾਂ ਜਲਦੀ ਜਾਰੀ ਕਰਨ ਦਾ ਭਰੋਸਾ ਦਿੱਤਾ।ਪ੍ਰਾਇਮਰੀ ਵਰਗ ਵਿੱਚ ਜ਼ਿਲ੍ਹੇ ਦੀਆਂ ਕੁਲ ਹੈਡ ਟੀਚਰਾਂ ਦੀਆਂ ਪੋਸਟਾਂ ਤੇ ਪੱਦਉਨੱਤੀਆਂ ਜਲਦੀ ਕੀਤੀਆ ਜਾਣਗੀਆ।ਲਾਹੌਰੀਆ ਨੇ ਦਸਿਆ ਕਿ ਪ੍ਰਾਇਮਰੀ ਸਕੂਲਾਂ ਵਿੱਚ ਸਫਾਈ ਸੇਵਕਾਂ ਦੀਆ ਪੋਸਟਾਂ ਲਈ ਸਿੱਖਿਆ ਵਿਭਾਗ ਵੱਲੋਂ ਵਿੱਤ ਵਿਭਾਗ ਨੂੰ ਪਰਪੋਜ਼ਲ ਜਲਦੀ ਹੀ ਜਾਰੀ ਕੀਤੀ ਜਾਵੇਗੀ ।ਮੋਰਚੇ ਵਿੱਚ ਅੱਜ ਸ਼ਾਮਿਲ ਹੋਏ 3807 ਟਰੇਂਡ ਸਿੱਖਿਆ ਪ੍ਰੋਵਾਈਡਰ ਅਧਿਆਪਕ ਯੂਨੀਅਨ ਅਤੇ ਈ.ਜੀ.ਐਸ ,ਐਸ.ਟੀ.ਆਰ, ਏ.ਆਈ.ਈ ਵਲੋਂ ਸ਼ਹੀਦ ਕਿਰਨਜੀਤ ਕੌਰ ਐਕਸ਼ਨ ਕਮੇਟੀ ਵਲੋਂ ਮੋਰਚੇ ਨੂੰ ਦਿਤੇ ਮੰਗ ਪੱਤਰ ਅਨੁਸਾਰ ਮਸਲੇ ਮੀਟਿੰਗ ਵਿੱਚ ਅਧਿਕਾਰੀਆ ਸਾਹਮਣੇ ਰੱਖੇ ਗਏ ਜੋ ਸਿੱਖਿਆ ਸਕੱਤਰ ਵੱਲੋਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ।
ਮੀਟਿੰਗ ਵਿਚ ਬਲਕਾਰ ਸਿੰਘ ਵਲਟੋਹਾ, ਬਾਜ ਸਿੰਘ ਖਹਿਰਾ, ਕੁਲਵੰਤ ਸਿੰਘ ਗਿਲ, ਸੁਰਿੰਦਰ ਪੁਆਰੀ, ਸੁਖਵਿੰਦਰ ਚਾਹਲ, ਦਵਿੰਦਰ ਪੂਨੀਆ, ਅਮ੍ਰਿਤਪਾਲ ਸਿੱਧੂ, ਸੁਖਰਾਜ ਕਾਹਲੋਂ, ਹਰਵਿੰਦਰ ਬਿਲ਼ਗਾ, ਹਾਕਮ ਸਿੰਘ, ਜਗਸੀਰ ਸਹੋਤਾ, ਗੁਰਜਿੰਦਰ ਸਿੰਘ, ਹਰਦੀਪ ਟੋਡਰਪੁਰ, ਸੁਖਜਿੰਦਰ ਹਰੀਕਾ, ਜਸਵੰਤ ਪੰਨੂੰ, ਪ੍ਰਦੀਪ ਮਲੂਕਾ, ਵਿਨੀਤ ਕੁਮਾਰ, ਸਤਨਾਮ ਸਿੰਘ ਸ਼ੇਰੋ, ਰਣਜੀਤ ਸਿੰਘ ਰਬਾਬੀ, ਅਮਨਦੀਪ ਸ਼ਰਮਾ, ਮਲਕੀਤ ਕੱਦਗਿੱਲ ਆਦਿ ਕਨਵੀਨਰ ਤੇ ਕੋ-ਕਨਵੀਨਰ ਸ਼ਾਮਲ ਸਨ ।
Punjab Post Daily Online Newspaper & Print Media