Wednesday, October 28, 2026

ਪੈਟਰੋਲ, ਡੀਜ਼ਲ ਦੀਆਂ ਬੇਲਗਾਮ ਕੀਮਤਾਂ ਖਿਲਾਫ ਕਾਂਗਰਸੀਆਂ ਨੇ ਲਾਇਆ ਧਰਨਾ

ਦੇਸ਼ ਨੂੰ ਬਚਾਉਣ ਲਈ ਭਾਜਪਾ ਨੂੰ ਜੜੋਂ ਉਖਾੜਣ ਦੀ ਲੋੜ – ਸਿਮਰਤ ਖੰਗੂੜਾ
ਧੂਰੀ, 7 ਜੂਨ, (ਪੰਜਾਬ ਪੋਸਟ- ਪ੍ਰਵੀਨ ਗਰਗ) – ਦੇਸ਼ ਵਿੱਚ ਡੀਜ਼ਲ ਅਤੇ ਪੈਟਰੋਲ ਦੀਆਂ ਬੇਲਗਾਮ ਹੋ ਰਹੀਆਂ ਕੀਮਤਾਂ ਦੇ ਵਿਰੋਧ ਵਿੱਚ ਅੱਜ ਅੱਜ ਵਿਧਾਨ ਸਭਾ PPN0706201815ਹਲਕਾ ਧੂਰੀ ਦੇ ਸਮੂਹ ਕਾਂਗਰਸੀਆਂ ਵੱਲੋਂ ਹਲਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਖੰਗੂੜਾ ਦੀ ਪਤਨੀਂ ਸਿਮਰਤ ਖੰਗੂੜਾ ਸਥਾਨਕ ਤ੍ਰਿਵੈਣੀ ਚੌਂਕ ਵਿਖੇ ਕੇਂਦਰ ਦੀ ਭਾਜਪਾ ਸਰਕਾਰ ਖਿਲਾਫ਼ ਰੋਸ ਧਰਨਾ ਲਗਾਉਂਦਿਆਂ ਜ਼ੰਮ ਕੇ ਨਾਅਰੇਬਾਜੀ ਕੀਤੀ ਅਤੇ ਐਸ.ਡੀ.ਐਮ ਧੂਰੀ ਨੁੰ ਇੱਕ ਮੰਗ ਪੱਤਰ ਸੌਂਪਿਆ।
    ਇਸ ਮੌਕੇ ਕਾਂਗਰਸੀਆਂ ਦੇ ਜੁੜੇ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਸਿਮਰਤ ਖੰਗੂੜਾ ਨੇ ਕਿਹਾ ਕਿ ਦੇਸ਼ ’ਚ ਅੱਛੇ ਦਿਨ ਲੈ ਕੇ ਆਉਣ ਦੇ ਸੁਪਨੇ ਦਿਖਾਉਣ ਵਾਲੀ ਭਾਜਪਾ ਸਰਕਾਰ ਨੇ ਦੇਸ਼ ਵਾਸੀਆਂ ਨੂੰ ਦੋ ਵਕਤ ਦੀ ਰੋਟੀ ਖਾਣੀ ਦੁੱਭਰ ਕਰ ਦਿੱਤੀ ਹੈ।ਉਨ੍ਹਾਂ ਕਿਹਾ ਕਿ ਦੇਸ਼ ਨੂੰ ਬਚਾਉਣ ਲਈ ਭਾਜਪਾ ਨੂੰ ਜੜੋ ਉਖਾੜਣ ਦੀ ਲੋੜ ਹੈ।ਸਰਕਾਰ ਵੱਲੋਂ ਕਾਹਲੇ ਕਦਮੀਂ ਹੋ ਕੇ ਥੋਪੇ ਗਏ ਜੀ.ਐਸ.ਟੀ. ਅਤੇ ਨੋਟਬੰਦੀ ਨੇ ਦੇਸ਼ ਦਾ ਬੇੜਾ ਗਰਕ ਕਰਕੇ ਰੱਖ ਦਿੱਤਾ ਹੈ।ਦੇਸ਼ ਦੇ ਵਪਾਰੀਆਂ ਨੂੰ ਕੱਖੋਂ ਹੌਲਾ ਕਰਕੇ ਕਿਸਾਨੀ ਸਮੇਤ ਹਰੇਕ ਕਿੱਤਿਆਂ ਨੂੰ ਫੇਲ੍ਹ ਕਰਕੇ ਰੱਖ ਦਿੱਤਾ ਹੈ।ਉਨ੍ਹਾਂ ਕਿਹਾ ਕਿ ਦੇਸ਼ ’ਚ ਪੈਟਰੋਲ-ਡੀਜਲ ਦੀਆਂ ਕੀਮਤਾਂ ਆਏ ਦਿਨ ਬੇਲਗਾਮ ਹੁੰਦੀਆਂ ਜਾ ਰਹੀਆਂ ਹਨ, ਜੋ ਹਰੇਕ ਵਿਅਕਤੀ ਦੀ ਪਹੁੰਚ ਤੋਂ ਬਾਹਰ ਹਨ, ਪਰ ਕੇਂਦਰ ਦੀ ਸਰਕਾਰ ਆਪਣੇ ਸਰਮਾਏਦਾਰਾਂ ਨੂੰ ਫਾਇਦਾ ਦੇਣ ਲਈ ਅੱਖਾਂ ਮੀਟੀ ਬੈਠੀ ਹੈ।ਉਨ੍ਹਾਂ ਲੋਕਾਂ ਨੂੰ 2019 ਦੀਆਂ ਲੋਕ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾ ਕੇ ਕਾਂਗਰਸ ਨੂੰ ਹੂੰਝਾਂ ਫੇਰ ਜਿੱਤ ਦਿਵਾਉਣ ਦੀ ਗੱਲ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਦੀਆਂ ਮਾੜੀ ਨੀਤੀਆਂ ਤੋਂ ਬਾਹਰ ਕੱਢਣ ਲਈ ਦੇਸ਼ ਭਰ ’ਚ ਕਾਂਗਰਸ ਨੂੰ ਸੱਤਾ ’ਚ ਲਿਆਉਣਾ ਸਮੇਂ ਦੀ ਮੁੱਖ ਲੋੜ ਹੈ।
    ਇਸ ਮੌਕੇ ਕਾਂਗਰਸੀ ਆਗੂ ਹੰਸ ਰਾਜ ਗੁਪਤਾ, ਮਾਰਕਿਟ ਕਮੇਟੀ ਧੂਰੀ ਦੇ ਸਾਬਕਾ ਚੇਅਰਮੈਨ ਅੱਛਰਾ ਸਿੰਘ ਭਲਵਾਨ, ਇੰਦਰਪਾਲ ਸਿੰਘ ਗੋਲਡੀ, ਇੰਦਰਜੀਤ ਸਿੰਘ ਘਨੌਰੀ, ਚਮਕੌਰ ਸਿੰਘ ਕੁੰਬੜਵਾਲ, ਗੁਰਪਿਆਰ ਸਿੰਘ ਧੂਰਾ, ਨਰੇਸ਼ ਕੁਮਾਰ ਮੰਗੀ, ਲਖਵੀਰ ਸਿੰਘ ਬਮਾਲ, ਆਸ਼ਾ ਰਾਣੀ, ਪੁਸ਼ਪਿੰਦਰ ਸ਼ਰਮਾ, ਅਸ਼ਵਨੀ ਧੀਰ, ਸੰਤੋਸ਼ ਰਾਣੀ, ਬਲਵੰਤ ਸਿੰਘ, ਸਰਪੰਚ ਰਣਜੀਤ ਸਿੰਘ ਕਾਕਾ ਈਸੀ ਸਮੇਤ ਹੋਰ ਕਾਂਗਰਸੀ ਆਗੂਆਂ ਨੇ ਵੱਡੀ ਗਿਣਤੀ ’ਚ ਸ਼ਮੂਲੀਅਤ ਕੀਤੀ।

Check Also

ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਦੀ ਅੰਮ੍ਰਿਤਸਰ ਵਿਖੇ ਅਹਿਮ ਮੀਟਿੰਗ

ਅੰਮ੍ਰਿਤਸਰ, 27 ਅਕਤੂਬਰ (ਸੁਖਬੀਰ ਸਿੰਘ) – ਪੰਜਾਬ ਦੇ ਵੱਖ-ਵੱਖ ਡਿਵੈਲਪਮੈਂਟ ਬੋਰਡਾਂ ਦੇ ਚੇਅਰਮੈਨਾਂ ਅਤੇ ਸਮਾਜ …

Leave a Reply