Saturday, October 24, 2026

ਸੇਖਵਾਂ ਸਕੂਲ ਸਮੇਤ ਵਾਤਾਵਰਣ ਨੂੰ ਗੰਦਲਾਂ ਹੋਣ ਤੋਂ ਬਚਾਉਣ ਲਈ ਹਰ ਕੋਈ ਦੇਵੇ ਹੋਕਾ

ਪ੍ਰਿੰਸੀਪਲ ਭਾਰਤ ਭੂਸ਼ਨ ਨੇ ਬੂਟਾ ਲਗਾ ਕੇ ਵਾਤਾਵਰਨ ਬਚਾਉਣ ਲਈ ਅਰੰਭੀ ਮੁਹਿੰਮ
ਬਟਾਲਾ, 7 ਜੂਨ (ਪੰਜਾਬ ਪੋਸਟ- ਨਰਿੰਦਰ ਬਰਨਾਲ) – ਵਾਤਾਵਰਣ ਨੂੰ ਸੂੱਧ ਤੇ ਸਾਫ ਰੱਖਣ ਲਈ ਖਾਲੀ ਥਾਵਾਂ `ਤੇ ਵੱਧ ਤੋ ਵੱਧ ਦਰੱਖਤ ਲਗਾਏ ਜਾਣ ਦਾ ਸੁਨੇਹਾ PPN0706201821ਸਕੂਲੀ ਬੱਚਿਆਂ ਰਾਹੀ ਘਰ-ਘਰ ਭੇਜਿਆ ਜਾ ਰਿਹਾ ਹੈ।ਸਰਕਾਰੀ ਰਿਹਾਇਸ਼ੀ ਹੋਸਟਰ ਤੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਭਾਰਤ ਭੂਸ਼ਨ ਨੇ ਦੱਸਿਆ ਕਿ ਇਸ ਸਬੰਧੀ ਸਕੂਲ ਵਿਚ ਬੱਚਿਆਂ ਦੀਆਂ ਕਮੇਟੀ ਬਣਾਈਆਂ ਹਨ, ਜਿਹੜੀਆਂ ਲਗਾਏ ਦਰੱਤਖਾਂ ਦੀ ਸੰਭਾਲ ਵਾਸਤੇ ਵੀ ਦੱਸਦੀਆਂ ਰਹਿੰਦੀਆਂ ਹਨ।ਹਰ ਬੂਟਾ ਇਕ ਵਿਦਿਆਰਥੀ ਨੂੰ ਦੇ ਦਿਤਾ ਗਿਆ ਹੈ, ਤੇ ਉਹੀ ਬੱਚਾ ਆਪਣੇ ਬੂਟੇ ਦੀ ਸਾਂਭ ਸੰਭਾਲ ਦਿਲੋ ਕਰਦਾ ਹੈ। ਜਿਹੜੇ ਬੂਟੇ ਘਰਾਂ ਜਾਂ ਟਿਊਬਵੈਲਾਂ `ਤੇ ਲਗਾਏ ਹਨ, ਉਨਾਂ ਦਾ ਲੇਖਾ ਵਿਦਿਆਰਥੀ ਰੱਖਦੇ ਹਨ।ਉਨਾਂ ਕਿਹਾ ਕਿ ਵਿਦਿਆਰਥੀ ਵਰਗ ਹੀ ਹੈ ਜੋ ਔਕੜਾਂ ਨੂੰ ਸਮਾਜ ਵਿਚ ਵਧੀਆਂ ਤਰੀਕੇ ਨਾਲ ਪੇਸ਼ ਕਰ ਸਕਦਾ ਹੈ । ਸੋ ਵਿਦਿਆਰਥੀ ਵਰਗ ਤੇ ਅਧਿਆਪਕਾਂ ਨੂੰ ਇਕੱਠੇ ਹੋ ਕੇ ਸਮਾਜ ਭਲਾਈ ਤੇ ਖਾਸ ਕਰਕੇ ਵਾਤਾਵਰਨ ਦੀ ਸੰਭਾਲ ਵਾਸਤੇ ਇਕਜੂੱਟ ਹੋਣਾ ਚਾਹੀਦਾ ਹੈ।ਵਿਸਵ ਪੱਧਰੀ ਵਾਤਾਵਰਣ ਬਚਾਉਣ ਲਈ ਮੁਹਿੰਮ ਵਿਚ ਬਲਜਿੰਦਰ ਸਿੰਘ, ਗੁਰਬਚਨ ਸਿੰਘ, ਰੁਪਿੰਦਰ ਕੌਰ, ਜਾਸਮੀਨ, ਪਰਵਿੰਦਰ ਕੌਰ, ਅਸਤਿੰਦਰ ਕੌਰ, ਗੁਰਦੀਪ ਸਿੰਘ, ਰਚਨਾ, ਮਨਦੀਪ ਕੌਰ, ਬਲਵਿੰਦਰ ਪਾਲ, ਪੁਸਪਿੰਦਰ ਕੌਰ, ਸੁਖਪਾਲ , ਕੰਵਲਜੀਤ ਕੌਰ, ਰਾਜਬੀਰ ਕੌਰ, ਗੁਰਵਿੰਦਰ ਕੌਰ, ਪੁਨੀਤ ਕੌਰ, ਲਵਲੀਨ ਕੌਰ, ਮਨਪ੍ਰੀਤ, ਅਭਿਜੋਤ, ਮਲਕੀਅਤ ਸਿੰਘ, ਰਾਕੇਸ਼ ਆਦਿ ਸਕੂਲ ਵਿਖੇ ਹਾਜਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਦਿਲ ਦਿਵਸ-2026 ਮਨਾਇਆ ਗਿਆ

ਅੰਮ੍ਰਿਤਸਰ, 23 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ) – ਦਿਲ ਦੀ ਸਿਹਤ ਪ੍ਰਤੀ ਜਾਗਰੂਕਤਾ ਪੈਦਾ ਕਰਨ ਅਤੇ …

Leave a Reply