ਅੰਮ੍ਰਿਤਸਰ, 7 ਜੂਨ (ਜਗਦੀਪ ਸਿੰਘ ਸੱਗੂ) – ਬੀਬੀਕੇ ਡੀਏਵੀ ਕਾਲਜ ਫਾਰ ਵੁਮੈਨ ਵਿਖੇ ਦੰਦਾਂ ਦੀ ਸਫਾਈ ਦਾ ਕੈਂਪ ਲਗਾਇਆ ਗਿਆ।ਕਾਲਜ ਦੇ ਦੋ ਕਾਮਰਸ
ਵਿਭਾਗ ਅਤੇ ਬਿਜਨੇਸ ਐਡਮਿਨਸਟਰੇਸ਼ਨ ਅਤੇ ਕੋਸਮੇਟੋਲਾਜੀ ਵਿਭਾਗ ਦੇ ਸਹਿਯੋਗ ਨਾਲ ਐੇਨ.ਐਸ.ਐਸ ਯੂਨਿਟ ਵਲੋਂ ਇਸ ਕੈਂਪ ਦਾ ਉਪਰਾਲਾ ਕੀਤਾ ਗਿਆ।ਕਲੋਵਸ ਡੈਂਟਲ ਕਲੀਨਿਕ ਤੋਂ ਡਾਕਟਰ ਸ਼ਿਖਾ ਨਈਅਰ ਅਤੇ ਡਾਕਟਰ ਸੁਖਮਣੀ ਦਯੋਰਾ ਨੇ ਦੰਦਾਂ ਦੀ ਮੁਫਤ ਜਾਂਚ ਕੀਤੀ।ਇਸ ਸਮੇਂ ਮਾਹਿਰਾਂ ਵਲੋਂ ਦੰਦਾਂ ਦੀਆਂ ਵੱਖ-ਵੱਖ ਸਮਸਿਆਵਾਂ ਅਤੇ ਉਨ੍ਹਾਂ ਦੇ ਇਲਾਜ ਬਾਰੇ ਵਿਸ਼ੇਸ਼ ਲੈਕਚਰ ਵੀ ਕਰਵਾਇਆ ਗਿਆ।ਕੈਂਪ ਦੌਰਾਨ ਕਾਲਜ ਦੀਆਂ 150 ਵਿਦਿਆਰਥਣਾਂ ਅਤੇ 50 ਸਟਾਫ ਮੈਂਬਰਾਂ ਦੇ ਦੰਦਾਂ ਦਾ ਮੁਫਤ ਮੁਆਇਨਾ ਕੀਤਾ ਗਿਆ।ਪ੍ਰਿੰਸੀਪਲ ਡਾ. ਪੁਸ਼ਪਿੰਦਰ ਵਾਲੀਆ ਨੇ ਆਏ ਮਾਹਿਰ ਡਾਕਟਰਾਂ ਨੂੰ ਯਾਦਗਾਰੀ ਚਿੰਨ ਭੇਟ ਕੀਤੇ ਅਤੇ ਵਿਦਿਆਰਥਣਾਂ ਨੂੰ ਤੰਦੁਰੁਸਤ ਜੀਵਨ ਲਈ ਚੰਗੀਆਂ ਆਦਤਾਂ ਅਪਨਾਉਣ ਲਈ ਪ੍ਰੇਰਿਤ ਕੀਤਾ ।
Check Also
ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ
ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …
Punjab Post Daily Online Newspaper & Print Media