Friday, April 17, 2026

ਖੇਤੀ ਨੂੰ ਨਵੀਂ ਦਿਸ਼ਾ ਦੇ ਰਿਹਾ ਸਰਹੱਦੀ ਇਲਾਕੇ ਦਾ ਡੇਅਰੀ ਫਾਰਮਰ ਦਲਜੀਤ ਸਿੰਘ

2 ਏਕੜ ਰਕਬੇ ਦੀ ਮਾਲਕੀ ਅਤੇ ਅੱਜ ਕਮਾਈ ਹੈ ਡੇਢ ਲੱਖ ਰੁਪਏ ਮਹੀਨਾ

PPN0806201802ਅੰਮ੍ਰਿਤਸਰ, 8 ਮਈ (ਪੰਜਾਬ ਪੋਸਟ – ਮਨਜੀਤ ਸਿੰਘ) – ਜਿੱਥੇ ਕਿਰਸਾਨੀ ਵਿਚ ਉਦਾਸੀ ਦਾ ਆਲਮ ਹੈ, ਉਥੇ ਅਗਾਂਹਵਧੂ ਕਿਸਾਨ ਆਪਣੀ ਹਿੰਮਤ ਅਤੇ ਸੋਚ ਨਾਲ ਸਫਲਤਾ ਦੇ ਨਵੇਂ ਝੰਡੇ ਵੀ ਗੱਡ ਰਹੇ ਹਨ।ਇਸ ਵੇਲੇ ਜਿਲ੍ਹਾ ਅੰਮਿ੍ਰਤਸਰ ਵਿੱਚ ਡੇਅਰੀ ਫਾਰਮਿੰਗ ਸਹਾਇਕ ਧੰਦੇ ਦੀ ਜਗ੍ਹਾ ਮੁੱਖ ਧੰਦਾ ਬਣਦਾ ਜਾ ਰਿਹਾ ਹੈ, ਜਿਸ ਨੂੰ ਕਿਸਾਨ ਬਹੁਤ ਤੇਜੀ ਨਾਲ ਅਪਣਾ ਰਹੇ ਹਨ।ਇਸ ਸਮੇਂ ਜਿਲ੍ਹੇ ਅੰਦਰ 290 ਵਿਅਕਤੀ ਵਪਾਰਕ ਪੱਧਰ ’ਤੇ ਡੇਅਰੀ ਫਾਰਮਿੰਗ ਦਾ ਧੰਦਾ ਕਰਕੇ ਵਧੀਆ ਆਮਦਨ ਲੈ ਰਹੇ ਹਨ।
          ਅਜਿਹਾ ਹੀ ਇਕ ਛੋਟੀ ਕਿਰਸਾਨੀ ਵਾਲਾ ਪਿੰਡ ਮਿਆਦੀਆਂ ਕਲਾਂ ਤਹਿਸੀਲ ਅਜਨਾਲਾ ਦਾ ਕਿਸਾਨ ਹੈ ਦਲਜੀਤ ਸਿੰਘ ਪੁੱਤਰ ਕੁਲਵਿੰਦਰ ਸਿੰਘ। ਦੱਸਵੀਂ ਪਾਸ ਇਸ ਕਿਸਾਨ ਕੋਲ 2 ਏਕੜ ਅਤੇ 2 ਕਨਾਲ ਜਮੀਨ ਸੀ। ਪਰਿਵਾਰ ਦਾ ਗੁਜ਼ਾਰਾ ਬੜੀ ਮੁਸ਼ਿਕਲ ਨਾਲ ਚੱਲਦਾ ਸੀ।ਆਰਥਿਕ ਤੰਗੀ ਨੂੰ ਮੁੱਖ ਰੱਖਦਿਆਂ ਉਸਨੇ ਡੇਅਰੀ ਫਾਰਮਿੰਗ ਕਰਨ ਦਾ ਮਨ ਬਣਾਇਆ ਅਤੇ ਡਿਪਟੀ ਡਾਇਰੈਕਟਰ ਡੇਅਰੀ ਅੰਮਿ੍ਰਤਸਰ ਨਾਲ ਸੰਪਰਕ ਕੀਤਾ। ਡੇਅਰੀ ਵਿਕਾਸ ਵਿਭਾਗ ਦੀ ਸਲਾਹ ਨੂੰ ਮੁੱਖ ਰੱਖਦਿਆਂ ਕਿਸਾਨ ਨੇ ਡੇਅਰੀ ਵਿਸਥਾਰ ਅਤੇ ਸਿਖਲਾਈ ਸੈਂਟਰ, ਤਰਟਤਾਰਨ ਤੋਂ 15 ਦਿਨ ਦੀ ਸਿਖਲਾਈ ਪ੍ਰਾਪਤ ਕੀਤੀ ਅਤੇ ਆਪਣਾ ਆਧੁਨਿਕ ਡੇਅਰੀ ਯੂਨਿਟ ਸਥਾਪਤ ਕਰਨ ਲਈ ਡੇਅਰੀ ਵਿਕਾਸ ਵਿਭਾਗ ਦੇ ਸਹਿਯੋਗ ਨਾਲ 20 ਐੱਚ.ਐੱਫ ਕਰਾਸ ਗਾਵਾਂ ਅਤੇ ਆਧੁਨਿਕ ਸੈਡ ਵਾਸਤੇ 15 ਲੱਖ 75 ਹਜਾਰ ਰੁਪਏ ਦੀ ਵਿਤੀ ਸਹਾਇਤਾ ਬੈਂਕ ਤੋਂ ਪ੍ਰਾਪਤ ਕੀਤੀ। ਉਸਨੂੰ ਵਿਭਾਗ ਵੱਲੋਂ ਆਧੁਨਿਕ ਸੈਡ ਉੱਪਰ 1,50,000 ਰੁਪਏ, ਮਿਲਕਿੰਗ ਮਸ਼ੀਨ ਉੱਪਰ 20000 ਅਤੇ ਪਸ਼ੂੂਆਂ ਦੇ ਤਿੰਨ ਸਾਲ ਦੇ ਬੀਮੇ ਲਈ 62250 ਰੁਪਏ ਸਬਸਿਡੀ ਦਿੱਤੀ ਗਈ ਹੈ। ਸ਼ੁਰੂਆਤ ਵਿਚ 400 ਲੀਟਰ ਪ੍ਰਤੀ ਦਿਨ ਦੁੱਧ ਪੈਦਾ ਕੀਤਾ ਅਤੇ ਅੱਜ 25 ਐਚ.ਐਫ ਕਰਾਸ ਗਾਵਾਂ ਤੋਂ 800 ਲੀਟਰ ਪ੍ਰਤੀ ਦਿਨ ਦੁੱਧ ਲੈ ਰਿਹਾ ਹੈ ।ਆਪਣੀ ਮਿਹਨਤ ਸਦਕਾ ਉਸਨੇ ਜਿਲ੍ਹਾ ਪਸ਼ੂਧਨ ਅਤੇ ਦੁੱਧ ਚੁਆਈ ਮੁਕਾਬਲੇ 2017 ਵਿੱਚ ਦੁੱਧ ਚੁਆਈ ਮੁਕਾਬਲਿਆਂ ਵਿੱਚ ਪਹਿਲਾ ਸਥਾਨ ਹਾਸਲ ਕੀਤਾ। ਦਲਜੀਤ ਸਿੰਘ ਦਾ ਪਰਿਵਾਰ ਇਸ ਆਧੁਨਿਕ ਡੇਅਰੀ ਤੋਂ ਕਰੀਬ ਡੇਢ ਲੱਖ ਰੁਪਏ ਪ੍ਰਤੀ ਮਹੀਨਾ ਆਮਦਨ ਪ੍ਰਾਪਤ ਕਰ ਰਿਹਾ ਹੈ।ਉਸ ਨੇ ਇਸ ਆਮਦਨ ਤੋਂ ਆਲੀਸ਼ਾਨ ਕੋਠੀ ਬਣਾਈ ਹੈ ਅਤੇ 4 ਏਕੜ 2 ਕਨਾਲ ਜ਼ਮੀਨ ਦੀ ਖਰੀਦ ਕੀਤੀ ਹੈ।
            ਦਲਜੀਤ ਸਿੰਘ ਪੂਰਾ ਸਾਲ ਪਸ਼ੂਆਂ ਨੂੰ ਚਾਰੇ ਦਾ ਅਚਾਰ ਹੀ ਦਿੰਦਾ ਹੈ ਅਤੇ ਹਰੇਕ ਪਸ਼ੂ ਨੂੰ ਉਸਦੇ ਦੁੱਧ ਦੀ ਸਮਰੱਥਾ ਅਨੁਸਾਰ ਖੁਰਾਕ ਦਿੰਦਾ ਹੈ। ਪੰਜਾਬ ਦੀ ਕਿਸਾਨੀ ਨੂੰ ਅਜਿਹੇ ਨੌਜਵਾਨਾਂ ਦੀ ਲੋੜ ਹੈ, ਜੋ ਅੱਗੇ ਆ ਕੇ ਖੇਤੀ ਦੀ ਦਸ਼ਾ ਤੇ ਦਿਸ਼ਾ ਬਦਲਣ।
   

 

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply