ਅੰਮ੍ਰਿਤਸਰ, 8 ਜੂਨ (ਪੰਜਾਬ ਪੋਸਟ – ਸੰਧੂ) – ਨੀਟ ਕਲੀਅਰ ਕਰਨ ਵਾਲੇ 7 ਵਿਦਿਆਰਥੀ ਆਪਣੇ ਮਾਪਿਆਂ ਨਾਲ ਸੰਸਥਾ ਵਿੱਚ ਪੁੱਜੇ ਤਾਂ ਸਿਡਾਨਾ ਇੰਟਰਨੈਸ਼ਨਲ ਸਕੂਲ ਵੱਲੋਂ ਇਹਨਾਂ ਵਿਦਿਆਰਥੀਆਂ ਤੇ ਉਹਨਾਂ ਦੇ ਮਾਤਾ-ਪਿਤਾ ਦਾ ਸਨਮਾਨ ਕਰਨ ਲਈ ਇੱਕ ਵਿਸ਼ੇਸ਼ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ।ਡਾ: ਸਿਮਰਤ ਕੌਰ ਆਈ.ਪੀ.ਐਸ ਇੱਕ ਪ੍ਰੇਰਨਾ ਸਰੋਤ ਵਜੋਂ ਉਚੇਚੇ ਤੌਰ `ਤੇ ਪਹੁੰਚੇ ਅਤੇ ਉਹਨਾਂ ਨੇ ਏ.ਆਈ.ਆਰ 214 ਰੈਂਕ ਕਰਕੇ ਅੰਮ੍ਰਿਤਸਰ ਜਿਲੇ ਵਿੱਚੋਂ ਪਹਿਲਾ ਸਥਾਨ ਹਾਸਲ ਕਰਨ ਵਾਲੇ ਹਰਸਿਮਰਨ ਸਿੰਘ ਗਰੋਵਰ ਤੇ ਹੋਰ ਵਿਦਿਆਰਥੀਆਂ ਹਰਸਿਮਰਨ ਕੌਰ, ਸਭਾ ਭਾਟੀਆ, ਆਂਚਲ, ਗੌਰੀਸ਼ਾ, ਗੁਰਕੀਰਤ ਸਿੰਘ ਭਿੰਡਰ ਅਤੇ ਮਨਮੀਤ ਕੌਰ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਜਸਬੀਰ ਸਿੰਘ ਜ਼ਿਲਾ ਗਾਈਡੈਂਸ ਅਤੇ ਕਾਊਂਸਲਿੰਗ ਆਫਸਰ ਨੇ ਇਸ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ।
ਡਾ: ਅਸ਼ਵਨੀ ਕੁੁਮਾਰ, ਐਸੋਸੀਏਟ ਪ੍ਰੋਫੈਸਰ ਸਰਕਾਰੀ ਮੈਡੀਕਲ ਕਾਲਜ ਨੇ ਵਿਸ਼ੇਸ਼ ਮਹਿਮਾਨ ਦੀ ਭੂਮਿਕਾ ਨਿਭਾਈ।ਇਸ ਵਿਸ਼ੇਸ਼ ਪ੍ਰੋਗਰਾਮ ਵਿੱਚ ਡਾ: ਜੀਵਨ ਜੋਤੀ ਸਿਡਾਨਾ, ਮੈਨੇਜਰ, ਸਿਡਾਨਾ ਇੰਟਰਨੈਸ਼ਨਲ ਸਕੂਲ ਅਤੇ ਪਿੰਸੀਪਲ ਅਮਰਜੀਤ ਸਿੰਘ ਨੇ ਇਹਨਾਂ ਹੋਣਹਾਰ ਵਿਦਿਆਰਥੀਆਂ ਦੀ ਪ੍ਰਾਪਤੀ `ਤੇ ਖੁਸ਼ੀ ਜ਼ਾਹਿਰ ਕਰਦਿਆਂ ਕਿਹਾ ਕਿ ਸਿਡਾਨਾ ਇੰਟਰਨੈਸ਼ਨਲ ਸਕੂਲ ਸਮਾਜ ਨੂੰ ਚੰਗੇ ਡਾਕਟਰ, ਇੰਜੀਨੀਅਰ ਅਤੇ ਹੋਰ ਕਿੱਤਿਆਂ ਦੇ ਮਾਹਿਰ ਦੇਂਦਾ ਰਹੇਗਾ।
ਪ੍ਰਿੰਸੀਪਲ ਅਮਰਜੀਤ ਸਿੰਘ ਨੇ ਦੱਸਿਆ ਕਿ ਸਕੂਲ ਵੱਲੋਂ ਵਿਦੇਸ਼ ਜਾ ਕੇ ਪੜ੍ਹਾਈ ਕਰਂਨ ਦੇ ਚਾਹਵਾਨ ਵਿਦਿਆਰਥੀਆਂ ਲਈ ਆਈਲੈਟਸ ਅਤੇ ਪੀਟੀਈ ਦੀ ਟਰੇਨਿੰਗ ਦੇ ਵਿਸ਼ੇਸ਼ ਪੰਬੰੰਧ ਕੀਤੇੇ ਗਏ ਹਨ ਅਤੇ ਸਕੂਲ ਦੇ ਵਿਦਿਆਰਥੀਆਂ ਨੂੰ ਵਿਦੇਸ਼ਾਂ ਦੀਆਂ ਨਾਮਵਰ ਯੂਨੀਵਰਸਿਟੀਆਂ ਤੋਂ ਆਫਰ ਲੈਟਰ ਪ੍ਰਾਪਤ ਹੋ ਚੁੱਕੇ ਹਨ।ਇਸ ਮੌਕੇ ਸਕੂਲ ਐਡਮਿਨਿਸਟਰੇਟਰ ਪੀ.ਐਸ ਗਿੱਲ, ਗੁਰਸੇਵਕ ਸਿੰਘ ਭੁੱਲਰ, ਮਨਪ੍ਰੀਤ, ਸਮਰਿਧੀ ਮਿੱਤਲ, ਨਵਨੀਤ, ਸ਼ਿਵਾਂਗੀ, ਸੋਨਾਲੀ ਅਤੇ ਰਵਜੋਤ ਕੌਰ ਹਾਜ਼ਿਰ ਸਨ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media