Monday, July 20, 2026

ਭਾਰਤੀ ਕਿਸਾਨ ਯੁਨੀਅਨ ਲੱਖੋਵਾਲੀ ਦੀ ਮੀਟਿੰਗ ਹੋਈ

PPN13081410

ਫਾਜਿਲਕਾ,  12 ਅਗਸਤ (ਵਿਨੀਤ ਅਰੋੜਾ) –  ਅੱਜ ਭਾਰਤੀ ਕਿਸਾਨ ਯੂਨੀਅਨ ਲੱਖੋਵਾਲੀ ਦੀ ਮੀਟਿੰਗ ਜ਼ਿਲ੍ਹਾ ਪ੍ਰਧਾਨ ਪ੍ਰਦੁਮਣ ਬੇਗਾਂਵਾਲੀ ਦੀ ਪ੍ਰਧਾਨਗੀ ਵਿਚ ਹੋਈ। ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪ੍ਰਧਾਨ ਪ੍ਰਦੁਮਣ ਬੇਗਾਂਵਾਲੀ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਪਿੱਛਲੇ ਦਿਨੀਂ ਦਿਲੀ ਵਿਚ ਅਜਮੇਰ ਸਿੰਘ ਲੱਖੋਵਾਲ, ਦਿੱਲੀ ਦੇ ਕੁਆਰਡੀਨੇਟਰ ਯੁਧਵਾਰੀ ਸਿੰਘ ਅਤੇ ਜ਼ਿਲ੍ਹਾ ਪ੍ਰਧਾਨ ਅਤੇ ਫਾਜ਼ਿਲਕਾ ਦੇ ਸਲਾਹਕਾਰ ਪ੍ਰਦੁਮਣ ਬੇਗਾਂਵਾਲੀ ਨੇ ਕੇਂਦਰੀ ਮੰਤਰੀ ਫਰਟੀਲਾਈਜ਼ਰ ਅਤੇ ਕੈਮੀਕਲ ਮੰਤਰੀ ਨਿਹਾਲ ਚੰਦ ਦੇ ਨਾਲ ਮੁਲਾਕਾਤ ਕੀਤੀ ਅਤੇ ਪੰਜਾਬ ਵਿਚ ਕਣਕ ਦੀ ਬਿਜਾਈ ਦੇ ਸੀਜਨ ਦੌਰਾਨ ਡੀਏਪੀ ਅਤੇ ਯੂਰੀਆ ਦੀ ਕਮੀ ਸੀਜ਼ਨ ਦੌਰਾਨ ਆਉਂਦੀ ਹੈ। ਜਿਸ ਕਾਰਨ ਕਿਸਾਨਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਮੀਟਿੰਗ ਵਿਚ ਕੇਂਦਰੀ ਮੰਤਰੀ ਨੇ ਭਰੋਸਾ ਦਿਵਾਇਆ ਕਿ ਪੰਜਾਬ ਵਿਚ ਆਉਣ ਵਾਲੇ ਦਿਨਾਂ ਵਿਚ ਕਿਸੇ ਵੀ ਕਿਸਾਨ ਨੂੰ ਖਾਦ ਦੀ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪੱਧਰੀ ਮੀਟਿੰਗ 17 ਅਗਤਸ ਦੀ ਬਜਾਏ 18 ਅਕਸਤ ਦਿਨ ਸੋਮਵਾਰ ਨੂੰ ਹੋਵੇਗੀ। 

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply