Thursday, July 30, 2026

ਆਮ ਗਿਆਨ ਮੁਕਾਬਲੇ `ਚ ਜਸਵੀਰ ਕੌਰ ਸੰਦੌੜ ਨੇ ਹਾਸਲ ਕੀਤਾ ਪਹਿਲਾ ਅਸਥਾਨ

PPN0806201805ਸੰਦੌੜ, 8 ਮਈ (ਪੰਜਾਬ ਪੋਸਟ- ਹਰਮਿੰਦਰ ਸਿੰਘ ਭੱਟ) – ਬੀਤੇ ਦਿਨੀਂ ਸਾਹਿਬ ਸੇਵਾ ਸੁਸਾਇਟੀ ਵੱਲੋਂ ਆਮ ਗਿਆਨ ਅਤੇ ਸੁੰਦਰ ਸੁੱਧ ਲਿਖਾਈ ਮੁਕਾਬਲੇ ਕਰਵਾਏ ਗਏ ਸਨ, ਜਿਸ ਦੇ ਨਤੀਜੇ ਥਾਣਾ ਮੁਖੀ ਐਸ.ਐਚ.ਓ ਪਰਮਿੰਦਰ ਸਿੰਘ ਵੱਲੋਂ ਐਲਾਨੇ ਗਏ।ਇਸ ਮੁਕਾਬਲੇ ਵਿਚ 80 ਦੇ ਕਰੀਬ ਵਿਦਿਆਰਥੀਆਂ ਨੇ ਭਾਗ ਲਿਆ ਸੀ ਜਿਨ੍ਹਾਂ ਵਿਚੋਂ ਜਸਵੀਰ ਕੌਰ ਪੁੱਤਰੀ ਸੁਰਜੀਤ ਸਿੰਘ ਸੰਦੌੜ ਨੇ ਪਹਿਲਾ ਅਸਥਾਨ, ਸੰਦੀਪ ਕੌਰ ਪੁੱਤਰੀ ਸ਼ਿੰਦਰ ਸਿੰਘ ਸੰਦੌੜ ਨੇ ਦੂਸਰਾ ਅਤੇ ਸਰਬਜੀਤ ਕੌਰ ਪੁੱਤਰੀ ਨਿਰਭੈ ਸਿੰਘ ਫਰਵਾਲੀ ਨੇ ਤੀਸਰਾ ਸਥਾਨ ਹਾਸਲ ਕੀਤਾ।ਥਾਣਾ ਮੁਖੀ ਪਰਮਿੰਦਰ ਸਿੰਘ ਨੇ ਸੰਸਥਾ ਦੇ ਇਸ ਉਪਰਾਲੇ ਦੀ ਪ੍ਰਸੰਸਾ ਕਰਦਿਆਂ ਕਿਹਾ ਕਿ ਅਜਿਹੇ ਮੁਕਾਬਲੇ ਵਿਦਿਆਰਥੀਆਂ ਦਾ ਮਨੋਬਲ ਉੱਚਾ ਕਰਦੇ ਹਨ ਅਤੇ ਵਿੱਦਿਅਕ ਜਾਂ ਨੌਕਰੀ ਲਈ ਹੋਣ ਵਾਲੀਆਂ ਪ੍ਰੀਖਿਆਵਾਂ ਵਿਚ ਸਹਾਈ ਸਿੱਧ ਹੁੰਦੇ ਹਨ। ਉਨਾਂ ਨੇ ਸਾਰੇ ਵਿਦਿਆਰਥੀਆਂ ਨੂੰ  ਮੁਬਾਰਕਬਾਦ ਵੀ ਦਿੱਤੀ।ਇਸ ਮੌਕੇ ਸੁਸਾਇਟੀ ਦੇ ਚੇਅਰਮੈਨ ਹਰਮਿੰਦਰ ਸਿੰਘ ਭੱਟ, ਰੀਡਰ ਜਸਵੀਰ ਸਿੰਘ ਆਦਿ ਪਤਵੰਤੇ ਹਾਜਰ ਸਨ।

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply