Friday, June 19, 2026

10 ਜੂਨ ਨੂੰ ਮੋਟਰਸਾਇਕਲਾਂ ਤੇ ਵੱਡਾ ਕਾਫਲਾ ਬਰਗਾੜੀ ਨੂੰ ਹੋਵੇਗਾ ਰਵਾਨਾ – ਸੁਖਚੈਨ ਸਿੰਘ ਅਤਲਾ

PPN0806201808ਭੀਖੀ, 8 ਜੂਨ (ਪੰਜਾਬ ਪੋਸਟ- ਕਮਲ ਜ਼ਿੰਦਲ) – ਸ੍ਰੀ ਗੁਰੁੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਵਿੱਚ ਵਾਪਰੇ ਕਾਂਡ ਦੇ ਦੋਸ਼ੀਆਂ ਨੂੰ ਸਜਾਵਾਂ ਦਿਵਾਉਣ ਦੇ ਲਈ ਸਰਬੱਤ ਖਾਲਸਾ ਵੱਲੋਂ ਥਾਪੇ ਗਏ ਸ਼੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਭਾਈ ਧਿਆਨ ਸਿੰਘ ਮੰਡ ਵੱਲੋਂ ਬਰਗਾੜੀ ਵਿਖੇ ਵਿੱਢੇ ਹੋਏ ਸੰਘਰਸ਼ ਨੂੰ ਸਮੱਰਥਨ ਦੇਣ ਦੇ ਲਈ ਇੱਕ ਵਿਸ਼ਾਲ ਮੋਟਰਸਾਇਕਲ ਮਾਰਚ 10 ਜੂਨ ਨੂੰ ਬਰਗਾੜੀ ਪਹੁੰਚੇਗਾ।ਸਰਦਾਰੀਆਂ ਟਰੱਸਟ ਦੇ ਚੇਅਰਮੈਨ ਭਾਈ ਸਤਿਨਾਮ ਸਿੰਘ ਦਬੜੀਖਾਨਾ ਨੇ ਕਿਹਾ ਕਿ ਸਿੱਖ ਕੌਮ ਪਿਛਲੇ ਲੰਬੇ ਸਮੇਂ ਤੋਂ ਇਹਨਾਂ ਮੰਗਾਂ ਸਬੰਧੀ ਯਤਨ ਕਰ ਰਹੀ ਹੈ ਲੇਕਿਨ ਸਮੇਂ ਦੀਆਂ ਸਰਕਾਰਾਂ ਨੇ ਇਨਸਾਫ ਨਹੀਂ ਦਿੱਤਾ।ਬਾਪੂ ਸੂਰਤ ਸਿੰਘ ਦਾ ਸੰਘਰਸ਼ ਸਮੇਂ ਦੀਆਂ ਸਰਕਾਰਾਂ ਵੱਲੋਂ ਬਿੱਲਕੁਲ ਅੱਖੋਂ ਪਰੋਖੇ ਕੀਤਾ ਗਿਆ ਹੈ ਅਤੇ ਭਾਈ ਗੁਰਬਖਸ਼ ਸਿੰਘ ਵੀ ਸੰਘਰਸ਼ ਨੂੰ ਸਿਖਰ `ਤੇ ਪਹੁੰਚਾਉਂਦਿਆਂ ਆਪਣੀ ਜਾਨ ਕੁਰਬਾਨ ਕਰ ਗੲ, ਲੇਕਿਨ ਸਰਕਾਰ ਨੇ ਚੁੱਪ ਹੀ ਧਾਰੀ ਰੱਖੀ ਹੈ।ਇਸ ਲਈ ਜਰੂਰੀ ਹੈ ਕਿ ਕੌਮ ਮਿਲ ਕੇ ਸੰਘਰਸ਼ ਕਰੇ।ਮੋਟਰਸਾਇਕਲ ਮਾਰਚ ਸਬੰਧੀ ਸਬੰਧੀ ਜਾਣਕਾਰੀ ਦਿੰਦੇ ਹੋਏ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਸੀਨੀਅਰ ਆਗੂ ਸੁਖਚੈਨ ਸਿੰਘ ਅਤਲਾ ਅਤੇ ਸਰਦਾਰੀਆਂ ਟਰੱਸਟ ਪੰਜਾਬ ਦੇ ਜਿਲਾ ਪ੍ਰਧਾਨ ਜਗਰਾਜ ਸਿੰਘ ਢੱਡਰੀਆਂ ਨੇ ਦੱਸਿਆ ਕਿ ਜਥੇਦਾਰ ਸਾਹਿਬ ਵੱਲੋਂ ਪਾਵਨ ਸਰੂਪ ਚੋਰੀ ਕਰਨ ਵਾਲਿਆਂ ਦੀ ਗ੍ਰਿਫਤਾਰੀ, ਬੇਅਦਬੀ ਕਾਂਡ ਦੇ ਦੋਸ਼ੀਆਂ ਦੀ ਗ੍ਰਿਫਤਾਰੀ ਅਤੇ ਬਹਿਬਲ ਕਲਾਂ ਵਿਖੇ ਸ਼ਾਂਤਮਈ ਧਰਨੇ `ਚ ਬੈਠੀ ਸੰਗਤ `ਤੇ ਕਹਿਰ ਢਾਹੁਣ ਵਾਲੇ ਤੇ 2 ਸਿੰਘਾਂ ਨੂੰ ਸ਼ਹੀਦ ਕਰਨ ਵਾਲੇ ਪੁਲਿਸ ਮੁਲਾਜ਼ਮਾਂ ਤੇ ਅਫਸਰਾਂ ਨੂੰ ਸਜਾਵਾਂ ਦਿਵਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਇਹ ਮੋਰਚਾ ਆਰੰਭਿਆ ਹੈ।ਇਸ ਲਈ ਸਮੁੱਚੀ ਕੌਮ ਦਾ ਫਰਜ਼ ਬਣਦਾ ਹੈ ਕਿ ਜਥੇਦਾਰ ਮੰਡ ਦਾ ਸਾਥ ਦੇਵੇ।
ਉਹਨਾਂ ਦੱਸਿਆ ਕਿ 10 ਜੂਨ ਨੂੰ ਸਵੇਰੇ 7 ਵਜੇ ਢੱਡਰੀਆਂ ਤੋਂ ਰਵਾਨਾ ਹੋਵੇਗਾ ਅਤੇ ਭੀਖੀ, ਮਾਨਸਾ ਹੁੰਦਾ ਹੋਇਆ ਬਠਿੰਡਾ ਰਾਹੀਂ ਬਰਗਾੜੀ ਪਹੁੰਚੇਗਾ, ਰਸਤੇ ਦੌਰਾਨ ਹੋਰ ਨੌਜਵਾਨ ਵੀ ਇਸ ਕਾਫਲੇ ਦਾ ਹਿੱਸਾ ਬਣਨਗੇ। ਸੰਗਤਾਂ ਲਈ ਬਠਿੰਡੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ ਹੈ।ਉੁਕਤ ਆਗੂਆਂ ਦੱਸਿਆ ਕਿ ਇਹ ਮਾਰਚ ਸ਼ਾਂਤਮਈ ਹੋਵੇਗਾ ਅਤੇ ਇਸ ਦਾ ਮਕਸਦ ਸਿਰਫ ਕੌਮ ਨੂੰ ਇਨਸਾਫ ਦਿਵਾਉਣ ਲਈ ਆਵਾਜ ਨੂੰ ਬੁਲੰਦ ਕਰਨਾ ਹੋਵੇਗਾ ਅਤੇ ਸਾਨੂੰ ਆਸ ਹੈ ਕਿ ਸੰਗਤ ਦੇ ਉਤਸ਼ਾਹ ਨਾਲ ਸਰਕਾਰ ਤੇ ਦਬਾਅ ਬਣੇਗਾ ਤੇ ਆਸਾਂ ਨੂੰ ਬੂਰ ਵੀ ਪਵੇਗਾ।
ਇਸ ਮੌਕੇ ਭਾਈ ਕਰਮਜੀਤ ਸਿੰਘ ਫਰੀਦਕੋਟ, ਗੁਰਪ੍ਰੀਤ ਸਿੰਘ ਮੋਗਾ, ਹਰਪ੍ਰੀਤ ਸਿੰਘ ਸਿੱਧਵਾਂ ਲੁਧਿਆਣਾ, ਗੁਰਦੀਪ ਸਿੰਘ ਪੰਧੇਰ, ਇਕਬਾਲ ਸਿੰਘ ਬਠਿੰਡਾ, ਰਿੰਕੂ ਭੁੱਲਰ ਮਾਨਸਾ, ਹਰਜਿੰਦਰ ਸਿੰਘ ਮਾਖਾ, ਨਾਜਰ ਸਿੰਘ ਅਤਲਾ ਕਲਾਂ, ਬਲਬੀਰ ਸਿੰਘ ਬੱਛੂਆਣਾ, ਜੋਗਿੰਦਰ ਸਿੰਘ ਬੋਹਾ, ਲਵਪ੍ਰੀਤ ਸਿੰਘ ਅਕਲੀਆ ਹੋਰ ਵੀ ਪੰਥਕ ਨੌਜਵਾਨ ਆਗੂ ਹਾਜਿਰ ਸਨ।
 

Check Also

ਕਥਾਕਾਰ ਦੀਪ ਦੇਵਿੰਦਰ ਸਿੰਘ ਨੂੰ ਗਹਿਰਾ ਸਦਮਾ, ਵੱਡੇ ਭਰਾ ਦਾ ਦੇਹਾਂਤ

ਅੰਮ੍ਰਿਤਸਰ, 18 ਜੂਨ (ਜਗਦੀਪ ਸਿੰਘ) – ਪੰਜਾਬੀ ਕਹਾਣੀਕਾਰ ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਦਫਤਰ …

Leave a Reply