Saturday, August 22, 2026

ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗਿਆਨ ਅੰਜਨ ਸਮਰ ਕੈਂਪ ਲਗਾਇਆ

ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਮਜੀਠਾ ਰੋਡ ਬਾਈਪਾਸ ਵਿਖੇ ‘ਅਕਾਲ PPN1206201802ਪੁਰਖ’ ਵਾਹਿਗੁਰੂ ਜੀ ਦੀ ਅਪਾਰ ਕ੍ਰਿਪਾ ਦੁਆਰਾ ਕਥਾ ਕੀਰਤਨ ਸਤਿਸੰਗ ਸਭਾ, ਬੰਸਤ/ ਬਿਊਟੀ/ ਅਨੰਦ ਐਵਨਿਊ ਅਤੇ ਮੈਡੀਕਲ ਇਨਕਲੇਵ ਵੱਲੋਂ ਸ੍ਰੋਮਣੀ ਕਮੇਟੀ ਦੇ ਸਹਿਯੋਗ ਨਾਲ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਨੂੰ ਸਮਰਪਿਤ ਗਿਆਨ ਅੰਜਨ ਸਮਰ ਕੈਂਪ 2 ਤੋਂ 10 ਜੂਨ 2018 ਤੱਕ ਲਗਾਇਆ ਗਿਆ। ਇਸ ਕੈਂਪ ਵਿੱਚ ਸਕੂਲ ਦੇ 100 ਤੋ 150 ਤੱਕ ਦੇ ਵਿਦਿਆਰਥੀਆ ਨੇ ਭਾਗ ਲਿਆ।
 ਸਕੂਲ ਦੇ ਮੈਂਬਰ ਇੰਚਾਰਜ ਰਾਜਮਹਿੰਦਰ ਸਿੰਘ ਮਜੀਠਾ, ਨਿਰਮਲ ਸਿੰਘ ਅਤੇ ਗੁਰਿੰਦਰ ਸਿੰਘ ਚਾਵਲਾ ਅਤੇ ਪ੍ਰਿੰਸੀਪਲ ਦਪਿੰਦਰ ਕੋਰ ਨੇ ਆਏ ਹੋਏ ਪਤਵੰਤ ਸੱਜਣਾ ਦਾ ਨਿੱਘਾ ਸਵਾਗਤ ਕੀਤਾ।ਇਸ ਕੈਂਪ ਦੇ ਮੁੱਖ ਵਿਸ਼ੇ ਸ੍ਰੀ ਜਪੁਜੀ ਸਾਹਿਬ ਦਾ ਸ਼ੁੱਧ ਉਚਾਰਣ ਅਤੇ ਅਰਥ, ਸਤੁੰਲਿਤ ਭੋਜਣ, ਮੀਰੀ ਪੀਰੀ ਦਾ ਸਿਂਧਾਤ, ਇਸਤਰੀ ਜਾਤੀ ਦੀ ਮਹਾਨਤਾ ਆਦਿ ਕਰਵਾਏ। ਇਸ ਕੈਂਪ ਵਿੱਚ ਡਾ: ਹਰਕੰਵਲ ਸਿੰਘ, ਮਨਜੀਤ ਸਿੰਘ ਬਾਠ, ਮੋਹਨ ਸਿੰਘ, ਸੁਰਜੀਤ ਸਿੰਘ ਜੀ ਸਭਰਾ, ਮੈਡਮ ਰਾਜਬੀਰ ਕੌਰ ਡਾ: ਰਣਜੀਤ ਸਿੰਘ, ਇੰਦਰਜੀਤ ਸਿੰਘ ਗੱਗੋਆਣੀ, ਮੈਡਮ ਹਰਪ੍ਰੀਤ ਕੋਰ ਅਤੇ ਮੈਡਮ ਅਨੁਰੀਤ ਕੌਰ ਨੇ ਉਪਰੋਕਤ ਵਿਸ਼ਿਆਂ ਬਾਰੇ ਜਾਣਕਾਰੀ ਦਿੰਦੇ ਹੋਏ ਵਿਦਿਆਰਥੀਆਂ ਨੰੁ ਸਿੱਖੀ ਦੇ ਅਮੀਰ ਵਿਰਸੇ ਨਾਲ ਜੋੜਿਆ। ਗੁਰਮਤਿ ਬਾਰੇ ਸੁਆਲ ਜੁਆਬ ਅਤੇ ਡਰਾਇੰਗ ਮੁਕਾਬਲੇ ਵਿੱਚੋ ਪਹਿਲਾ, ਦੂਜਾ, ਤੀਜਾ ਸਥਾਨ ਪ੍ਰਾਪਤ ਕਰਨ ਵਾਲੇ ਵਿਦਿਆਰਥੀਆਂ ਨੰੁ ਉਤਸ਼ਾਹਿਤ ਕਰਨ ਲਈ ਇਨਾਮ ਦਿੱਤੇ ਗਏ।ਕੈਂਪ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸਰਟੀਫੀਕੇਟ ਅਤੇ ਪਾਣੀ ਦੀਆਂ ਬੋਤਲਾਂ ਦਿੱਤੀਆ ਗਈਆਂ।ਗਿਆਨ ਅੰਜਨ ਕੈਂਪ ਦੀ ਟੀਮ ਦੀ ਮਿਹਨਤ ਤੇ ਸੰਯੋਗ ਸਦਕਾ ਕੈਂਪ ਸਫਲਤਾ ਪੂਰਵਕ ਸੰਪਨ ਹੋਇਆ।

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply