ਅੰਮ੍ਰਿਤਸਰ, 12 ਜੂਨ (ਪੰਜਾਬ ਪੋਸਟ- ਜਗਦੀਪ ਸਿੰਘ ਸੱਗੂ) – ਪ੍ਰਦੇਸ਼ ਭਾਜਪਾ ਪ੍ਰਧਾਨ ਅਤੇ ਮੈਂਬਰ ਰਾਜ ਸਭਾ ਸ਼ਵੇਤ ਮਲਿਕ ਵਲੋਂ ਨਗਰ ਨਿਗਮ ਹਾਊਸ ਵਿੱਚ ਵਿਰੋਧੀ ਧਿਰ ਦਾ ਫਰਜ਼ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਕੌਂਸਲਰ ਸ੍ਰੀਮਤੀ ਸੰਧਿਆ ਸਿੱਕਾ ਨੂੰ ਭਾਜਪਾ ਕੌਂਸਲਰ ਗਰੁੱਪ ਦੀ ਨੇਤਾ, ਜਰਨੈਲ ਸਿੰਘ ਢੋਟ ਨੂੰ ਉਪ ਨੇਤਾ, ਅਮਨ ਅੇਰੀ ਨੂੰ ਵਿਪ ਅਤੇ ਅਰਵਿੰਦ ਸ਼ਰਮਾ ਨੂੰ ਵਿੱਚ ਸਕੱਤਰ ਨਿਯੁੱਕਤ ਕੀਤਾ ਹੈ। ਇਸ ਸਮੇਂ ਸ਼ਵੇਤ ਮਲਿਕ ਨੇ ਕਿਹਾ ਕਿ ਨਗਰ ਨਿਗਮ ਵਿੱਚ 50 ਫੀਸਦ ਕੋਟਾ ਔਰਤਾਂ ਲਈ ਰਿਜਰਵ ਹੈ, ਤਾਂ ਜੋ ਅੋਰਤਾਂ ਵੀ ਪੁਰਸ਼ਾਂ ਦੇ ਨਾਲ ਮਿਲ ਕੇ ਕੰਮ ਕਰ ਸਕਣ, ਪ੍ਰੰਤੂ ਕਾਂਗਰਸ ਨੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਮੇਅਰ ਦੀ ਚੋਣ ਸਮੇਂ ਕੌਸਲਰ ਬਣੀਆਂ ਕਈ ਸੀਨੀਅਰ ਕਾਂਗਰਸੀ ਔਰਤਾਂ ਨੂੰ ਨਜਰਅੰਦਾਜ਼ ਕੀਤਾ ਹੈ। ਉਨਾਂ ਕਿਹਾ ਕਿ ਉਚ ਸਿਖਿਆ ਪ੍ਰਾਪਤ ਉਘੀ ਸਮਾਜ ਸੇਵਕਾ ਭਾਜਪਾ ਆਗੂ ਸ੍ਰੀਮਤੀ ਸੰਧਿਆ ਸਿੱਕਾ ਦੋ ਵਾਰ ਕੌਂਸਲਰ ਚੁਣੀ ਗਈ ਹੈ ਅਤੇ ਉਹ ਸਾਬਕਾ ਕੌਂਸਲਰ ਤੇ ਭਾਜਪਾ ਆਗੂ ਅਨੁੱਜ ਸਿਕਾ ਦੀ ਧਰਮ ਪਤਨੀ ਹੈ।ਉਨਾਂ ਕਿਹ ਕਿ ਅੰਮ੍ਰਿਤਸਰ ਨਗਰ ਨਿਗਮ ਵਿੱਚ ਇੱਕ ਅੋਰਤ ਨੂੰ ਕੌਂਸਲਰ ਗਰੁੱਪ ਦੀ ਨੇਤਾ ਚੁਣਨਾ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵਲੋਂ ਔਰਤਾਂ ਨੂੰ ਸਤਿਕਾਰ ਦੇਣ ਦੇ ਦਿਤੇ ਗਏ ਸੱਦੇ ਦਾ ਸਨਮਾਨ ਹੈ।
ਇਸੇ ਦੌਰਾਨ ਭਾਜਪਾ ਜਿਲਾ ਪ੍ਰਧਾਨ ਐਡਵੋਕੇਟ ਰਾਜੇਸ਼ ਹਨੀ ਨੇ ਭਾਜਪਾ ਕੌਂਸਲਰ ਸੰਧਿਆ ਸਿੱਕਾ ਨੂੰ ਅੰਮ੍ਰਿਤਸਰ ਨਗਰ ਨਿਗਮ ਵਿੱਚ ਭਾਜਪਾ ਕੌਂਸਲਰ ਗਰੁੱਪ ਨੇਤਾ ਚੁਣੇ ਜਾਣ ਦਾ ਸਵਾਗਤ ਕੀਤਾ ਹੈ।ਉਨਾਂ ਨੇ ਇਸ ਨਿਯੁੱਕਤੀ ਨੂੰ ਭਾਜਪਾ ਵਲੋਂ ਨਾਰੀ ਸ਼ਕਤੀ ਦਾ ਸਨਮਾਨ ਕਰਾਰ ਦਿਤਾ ਹੈ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media