ਸ਼ਮਰਾਲਾ, 15 ਜੂਨ (ਪੰਜਾਬ ਪੋਸਟ- ਕੰਗ) – ਅਧਿਆਪਕ ਚੇਤਨਾ ਮੰਚ ਸਮਰਾਲਾ ਵਲੋਂ ਸਮਾਜਸੇਵੀ ਅਤੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਭੁਪਿੰਦਰ ਸਿੰਘ ਬੈਨੀਪਾਲ ਮਾਦਪੁਰ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ।ਕਨਵੀਨਰ ਮੇਘ ਦਾਸ ਜਵੰਦਾ ਦੀ ਪ੍ਰਧਾਨਗੀ ਹੇਠ ਹੋਈ ਮੰਚ ਦੀ ਇੱਕ ਮੀਟਿੰਗ ਦੌਰਾਨ ਅਧਿਆਪਕ ਚੇਤਨਾ ਮੰਚ ਨਾਲ ਸ਼ੁਰੂ ਤੋਂ ਜੁੜੇ ਹੋਏ ਦਾਨੀ, ਵਿੱਦਿਆ ਪ੍ਰਤੀ ਸਮਰਪਿਤ, ਸਮਾਜਸੇਵੀ ਅਤੇ ਸਾਬਕਾ ਚੇਅਰਮੈਨ ਬਲਾਕ ਸੰਮਤੀ ਭੁਪਿੰਦਰ ਸਿੰਘ ਬੈਨੀਪਾਲ ਮਾਦਪੁਰ ਦੀ ਬੇਵਕਤੀ ਮੌਤ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ। ਵਿਛੜੀ ਆਤਮਾ ਦੀ ਸ਼ਾਂਤੀ ਲਈ ਸਮੂਹ ਮੈਂਬਰਾਂ ਨੇ ਦੋ ਮਿੰਟ ਦਾ ਮੋਨ ਧਾਰਨ ਕਰਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ।
ਸਰਪ੍ਰਸਤ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸੰਸਾਰ ਵਿੱਚ ਅਜਿਹੇ ਵਿਅਕਤੀ ਵਿਰਲੇ ਹੀ ਹੁੰਦੇ ਹਨ, ਜੋ ਵਿੱਦਿਆ ਵਰਗੇ ਮਹਾਨ ਦਾਨ ਲਈ ਸਮਰਪਿਤ ਹੁੰਦੇ ਹਨ।ਜਨਰਲ ਸਕੱਤਰ ਪਿ੍ਰੰਸੀਪਲ ਮਨੋਜ ਕੁਮਾਰ ਨੇ ਕਿਹਾ ਕਿ ਭੁਪਿੰਦਰ ਸਿੰਘ ਬੈਨੀਪਾਲ ਸਾਲ 1998 ਤੋਂ ਅਖੀਰ ਤੰਕ ਅਧਿਆਪਕ ਚੇਤਨਾ ਮੰਚ ਨਾਲ ਚਟਾਨ ਵਾਂਗ ਖੜ੍ਹੇ ਰਹੇ ਅਤੇ ਉਨ੍ਹਾਂ ਹਮੇਸ਼ਾਂ ਆਪਣੇ ਅਸ਼ੀਰਵਾਦ ਦੀ ਬਰਸਾਤ ਕੀਤੀ ਹੈ, ਅਜਿਹੇ ਵਿਅਕਤੀ ਦਾ ਸੰਸਾਰ ਵਿੱਚੋਂ ਜਾਣਾ ਹਰੇਕ ਲਈ ਘਾਟੇਵੰਦਾ ਹੈ।ਮੇਘ ਦਾਸ ਜਵੰਦਾ ਨੇ ਕਿਹਾ ਕਿ ਭੁਪਿੰਦਰ ਸਿੰਘ ਬੈਨੀਪਾਲ ਦੇ ਤੁਰ ਜਾਣ ਨਾਲ ਪੂਰਾ ਇਲਾਕਾ ਆਪਣੇ ਆਪ ਨੂੰ ਯਤੀਮ ਹੋਇਆ ਮੰਨ ਰਿਹਾ ਹੈ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਸਮਾਜਸੇਵਾ ਲਈ ਲਗਾ ਦਿੱਤੀ।ਮੀਟਿੰਗ ਦੌਰਾਨ ਮੰਚ ਦੇ ਪ੍ਰਧਾਨ ਵਿਜੈ ਕੁਮਾਰ ਨੇ ਫੋਨ ਰਾਹੀਂ ਅਸਟ੍ਰੇਲੀਆ ਤੋਂ ਬੈਨੀਪਾਲ ਦੀ ਮੌਤ ਤੇ ਦੁੱਖ ਪ੍ਰਗਟ ਕੀਤਾ।
ਇਸ ਮੌਕੇ ਦਰਸ਼ਨ ਸਿੰਘ ਕੰਗ, ਮਾ. ਪੁਖਰਾਜ ਸਿੰਘ ਘੁਲਾਲ, ਪ੍ਰੇਮ ਨਾਥ, ਵੀਰਇੰਦਰ ਸਿੰਘ ਉਟਾਲਾਂ, ਰਾਜੇਸ਼ ਕੁਮਾਰ, ਜਸਵਿੰਦਰ ਸਿੰਘ, ਜੈਦੀਪ ਮੈਨਰੋ, ਇੰਦਰਜੀਤ ਸਿੰਘ ਕੰਗ, ਸੰਜੀਵ ਕਲਿਆਣ, ਸੰਦੀਪ ਤਿਵਾੜੀ, ਕਮਲਜੀਤ ਘੁੰਗਰਾਲੀ ਸਿੱਖਾਂ, ਸਤਿੰਦਰ ਸਿੰਘ ਸਮਰਾਲਾ, ਕੰਵਲਦੀਪ ਸਿੰਘ ਪੀ.ਟੀ.ਆਈ, ਮੱਖਣ ਸਿੰਘ, ਚਰਨਜੀਤ ਸਿੰਘ, ਦੀਪ ਦਿਲਬਰ ਆਦਿ ਹਾਜਰ ਸਨ।
Check Also
ਖ਼ਾਲਸਾ ਕਾਲਜ ਵਿਖੇ `ਰੱਖੜੀ ਪ੍ਰਦਰਸ਼ਨੀ-ਕਮ-ਸੇਲ-2026` ਦਾ ਆਯੋਜਿਤ
ਅੰਮ੍ਰਿਤਸਰ, 29 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵੱਲੋਂ `ਰੱਖੜੀ …
Punjab Post Daily Online Newspaper & Print Media