Sunday, August 23, 2026

ਕੇਬਲ ਦੀ ਖਰਾਬੀ ਤੋਂ ਹੋਏ ਝਗੜੇ ਦੌਰਾਨ ਇੱਕ ਨੌਜਵਾਨ ਦਾ ਕਤਲ ਦੋ ਹੋਰ ਗੰਭੀਰ ਜਖਮੀ

ਅੰਮ੍ਰਿਤਸਰ, 16 ਜੂਨ (ਪੰਜਾਬ ਪੋਸਟ ਬਿਊਰੋ) – ਕੇਬਲ ਦਾ ਸੈਟ ਟੋਪ ਬਾਕਸ ਦੀ ਖਰਾਬੀ ਤੋਂ ਹੋਏ ਮਾਮੂਲੀ ਝਗੜੇ ਤੋਂ ਬਾਅਦ ਟਾਹਲੀ ਵਾਲਾ ਚੌਕ ਸੁਲਤਾਨਵਿੰਡ ਰੋਡ ਵਿਖੇ ਇਕ ਨੌਜੁਆਨ ਦੇ ਮਾਰੇ ਜਾਣ ਦੀ ਖਬਰ ਹੈ।ਇਕ ਗਰੁੱਪ ਵਲੋਂ ਹਥਿਆਰਾਂ ਨਾਲ ਲੈਸ ਹੋ ਕੇ ਕੀਤੇ ਹਮਲੇ ਵਿੱਚ ਗਗਨਦੀਪ ਸਿੰਘ ਦੀ ਮੌਤ ਹੋ ਗਈ, ਜਦਕਿ ਉਸ ਦੇ ਪਿਤਾ ਧਰਮਵੀਰ ਸਿੰਘ ਅਤੇ ਭਰਾ ਰੋਕੀ ਗੰਭੀਰ ਜਖਮੀ ਹੋ ਗਏ, ਜਿੰਨਾਂ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਗਿਆ।ਮਿਲੀ ਸੂਚਨਾ ਅਨੁਸਾਰ ਗਗਨਦੀਪ ਸਿੰਘ ਕੇਬਲ ਅਪਰੇਟਰ ਮਹਿੰਗਾ ਸਿੰਘ ਦਾ ਮੁਲਾਜ਼ਮ ਸੀ, ਜੋ ਉਸ ਦੇ ਟਾਹਲੀ ਵਾਲਾ ਬਜ਼ਾਰ ਸਥਿਤ ਦਫਤਰ ਵਿੱਚ ਆਪਣੇ ਪਿਤਾ ਤੇ ਭਰਾ ਸਮੇਤ ਮੌਜੂਦ ਸੀ।ਧਰਮਵੀਰ ਸਿੰਘ ਦੀ ਹਾਲਤ ਨਾਜ਼ੁਕ ਹੋਣ ਕਰ ਕੇ ਜਿਸ ਨੂੰ ਗੁਰੂ ਨਾਨਕ ਹਸਪਤਾਲ ਰੈਫਰ ਕਰ ਦਿਤਾ ਗਿਆ, ਜਿਥੋਂ ਉਸ ਨੂੰ ਇਲਾਜ ਲਈ ਨਿੱਜੀ ਹਸਪਤਾਲ ਲਿਜਾਇਆ ਗਿਆ।
ਪੁਲਿਸ ਦੇ ਏ.ਡੀ.ਸੀ.ਪੀ ਜਗਜੀਤ ਸਿੰਘ ਵਾਲੀਆ ਨੇ ਦੱਸਿਆ ਹੈ ਕਿ ਪ੍ਰਿੰਸ ਨਾਮੀ ਨੌਜਵਾਨ ਨੇ ਆਪਣੇ ਕੇਬਲ ਕੁਨੈਕਸ਼ਨ ਦੇ ਸੈਟ ਟਾਪ ਬਾਕਸ ਵਿੱਚ ਖਰਾਬੀ ਦੀ ਸ਼ਿਕਾਇਤ ਦਿੱਤੀ ਸੀ, ਜੋ ਠੀਕ ਨਾ ਹੋਣ ਕਰ ਕੇ ਝਗੜੇ ਦਾ ਕਾਰਨ ਬਣੀ।ਉਨਾਂ ਕਿਹਾ ਕਿ ਅੱਜ ਸੈਟ ਟਾਪ ਬੋਕਸ ਦੀ ਸ਼ਿਕਾਇਤ ਦਰਜ਼ ਕਰਵਾਉਣ ਪ੍ਰਿੰਸ ਆਪਣੇ ਦੋਸਤਾਂ ਨਾਲ ਕੇਬਲ ਦਫਤਰ ਗਿਆ ਤਾਂ ਉਥੇ ਹੋਏ ਗਰਮਾ ਗਰਮੀ ਝਗੜੇ ਵਿੱਚ ਬਦਲ ਗਈ ਅਤੇ ਗੁੱਸੇ ਵਿੱਚ ਆਏ ਕਥਿਤ ਦੋਸ਼ੀਆਂ ਨੇ ਤੇਜਧਾਰ ਹਥਿਆਰਾਂ ਨਾਲ ਕੇਬਲ ਮਾਲਕ ਅਤੇ ਉਸ ਦੇ ਮੁਲਾਜਮਾਂ `ਤੇ ਹਮਲਾ ਕਰ ਦਿੱਤਾ।ਮ੍ਰਿਤਕ ਗਗਨਦੀਪ ਸਿੰਘ ਦੇ ਤੇਜਧਾਰ ਹਥਿਆਰਾਂ ਦੇ ਜਿਆਦਾ ਵਾਰ ਹੋਣ ਕਰਕੇ ਉਸ ਦੀ ਮੌਤ ਹੋ ਗਈ, ਜਦ ਕਿ ਉਸ ਦਾ ਪਿਤਾ ਧਰਮਵੀਰ ਸਿੰਘ ਤੇ ਭਰਾ ਰੋਕੀ ਗੰਭੀਰ ਜਖਮੀ ਹੋ ਗਿਆ।ਜਖਮੀ ਹੋਏ ਧਰਮਵੀਰ ਸਿੰਘ ਤੇ ਰੌਕੀ ਨੂੰ ਸਿਵਲ ਹਸਪਤਾਲ ਪਹੁੰਚਾਇਆ ਗਿਆ, ਜਿਥੋਂ ਧਰਮਵੀਰ ਸਿੰਘ ਨੂੰ ਗੁਰੂ ਨਾਨਕ ਹਸਪਤਾਲ ਰੈਫਰ ਕੀਤਾ ਗਿਆ।ਏ.ਡੀ.ਸੀ.ਪੀ ਜਗਜੀਤ ਸਿੰਘ ਵਾਲੀਆ ਨੇ ਕਿਹਾ ਕਿ ਪੁਲਿਸ ਵੱਲੋਂ `ਚ 12 ਵਿਅਕਤੀਆਂ ਨੂੰ ਇਸ ਕੇਸ ਵਿੱਚ ਨਾਮਜ਼ਦ ਕੀਤਾ ਗਿਆ ਹੈ।ਜਿਨ੍ਹਾਂ ਵਿੱਚ ਪ੍ਰਿੰਸ, ਮਨਪ੍ਰੀਤ, ਹਰਦੀਪ ਸਿੰਘ, ਰੇਸ਼ਮ ਸਿੰਘ ਤੋਂ ਇਲਾਵਾ ਕਈ ਹੋਰ ਅਣਪਛਾਤੇ ਸ਼ਾਮਲ ਹਨ।ਉਨਾਂ ਕਿਹਾ ਕਿ ਦੋਸ਼ੀਆਂ ਖਿਲਾਫ ਆਈ.ਪੀ.ਸੀ ਦੀਆਂ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ਼ ਕੀਤਾ ਗਿਆ ਅਤੇ ਫਰਾਰ ਹੋਏ ਦੋਸ਼ੀਆਂ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ ।

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply