Sunday, August 23, 2026

ਮੁੱਖ ਮੰਤਰੀ ਵੱਲੋਂ ਖਲਚੀਆਂ ਵਿਖੇ ਸੜਕ ਹਾਦਸੇ `ਚ ਸੱਤ ਵਿਅਕਤੀਆਂ ਦੀ ਮੌਤ `ਤੇ ਦੁੱਖ ਦਾ ਪ੍ਰਗਟਾਵਾ

ਜੰਡਿਆਲਾ, 18 ਜੂਨ (ਪੰਜਾਬ ਪੋਸਟ- ਹਰਿੰਦਰ ਪਾਲ ਸਿੰਘ) – ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਤੋਂ Captain Amrinderਬਾਅਦ ਦਿੱਲੀ ਆਪਣੇ ਘਰ ਵਾਪਸ ਜਾ ਰਹੇ ਇੱਕ ਹੀ ਪਰਿਵਾਰ ਦੇ 7 ਜੀਆਂ ਦੀ ਖਲਚੀਆਂ ਵਿਖੇ ਹੋਈ ਦੁਰਘਟਨਾ ਵਿੱਚ ਮੌਤ ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ।ਮੁੱਖ ਮੰਤਰੀ ਨੇ ਜਿਲ੍ਹਾ ਪ੍ਰਸਾਸ਼ਨ ਨੂੰ ਆਦੇਸ਼ ਦਿੱਤੇ ਕਿ ਹਾਦਸੇ ਵਿੱਚ ਬਚੇ ਹੋਏ ਬੱਚੇ ਦੀ ਵਧੀਆ ਡਾਕਟਰੀ ਦੇਖਭਾਲ ਕਰਵਾਉਣਾ ਯਕੀਨੀ ਬਣਾਇਆ ਜਾਵੇ।ਮੁੱਖ ਮੰਤਰੀ ਨੇ ਟ੍ਰੈਫਿਕ ਪੁਲਿਸ ਨੂੰ ਸੜਕੀ ਆਵਾਜਾਈ ਦੁਰਘਟਨਾਵਾਂ ਅਤੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਵਾਲਿਆਂ ਖਿਲਾਫ ਸਖਤ ਕਾਰਵਾਈ ਕਰਨ ਦੇ ਆਦੇਸ਼ ਦਿੱਤੇ ਤਾਂ ਜੋ ਕੌਮੀ ਅਤੇ ਰਾਜ ਮਾਰਗਾਂ `ਤੇ ਯਾਤਰੀਆਂ ਦੀ ਸੁਰੱਖਿਆਂ ਨੂੰ ਯਕੀਨੀ ਬਣਾਇਆ ਜਾ ਸਕੇ।
 

Check Also

ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …

Leave a Reply