ਅੰਮ੍ਰਿਤਸਰ, 19 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਕਾਹਨ ਸਿੰਘ ਪਨੂੰ ਚੇਅਰਮੈਨ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ-ਕਮ-ਡਾਇਰੈਕਟਰ `ਮਿਸ਼ਨ ਤੰਦਰੁਸਤ ਪੰਜਾਬ’’ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸ਼ਹਿਰ ਦੀਆਂ ਵੱਖ-ਵੱਖ ਥਾਵਾਂ `ਤੇ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ ਵੱਲੋਂ ਟ੍ਰੈਫਿਕ ਪੁਲਿਸ ਦੇ ਸਹਿਯੋਗ ਨਾਲ ਟਰੱਕਾਂ, ਬੱਸਾਂ ਦੇ ਪ੍ਰੈਸ਼ਰ ਹਾਰਨ ਅਤੇ ਮੋਟਰ ਸਾਈਕਲਾਂ ਦੇ ਪਟਾਕਾ ਸਾਇਲੈਂਸਰਾਂ ਨੂੰ ਚੈਕ ਕਰਨ ਲਈ ਨਾਕੇ ਲਗਾਏ ਗਏ।ਇਸ ਮੌਕੇ ਸ਼ੋਰ ਪ੍ਰਦੂਸ਼ਣ ਕਰਨ ਵਾਲੇ 37 ਵਾਹਨਾਂ ਦੇ ਚਲਾਨ ਕੀਤੇ ਗਏ, ਜਿਸ ਵਿੱਚੋਂ ਮੋਟਰਸਾਈਕਲਾਂ ਅਤੇ ਪਟਾਕਾ ਸਾਇਲੈਂਸਰਾਂ ਰਾਹੀਂ ਪਟਾਕੇ ਪਾਉਣ ਵਾਲਿਆਂ ਦੇ 13 ਚਲਾਨ ਕੀਤੇ ਗਏ।
ਪੰੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੇ ਅਧਿਕਾਰੀ ਇੰਜ: ਕਮਲਜੀਤ ਸਿੰਘ ਅਤੇ ਇੰਜ: ਸੁਖਦੇਵ ਸਿੰਘ ਵਾਤਾਰਣ ਇੰਜਨੀਅਰ ਨੇ ਦੱਸਿਆ ਕਿ ਇਸ ਮੁੰਹਿਮ ਦੌਰਾਨ ਟਰੱਕਾਂ ਬੱਸਾਂ ਦੇ ਪ੍ਰੈਸ਼ਰ ਹਾਰਨ ਉਤਾਰਨ ਦੇ ਨਾਲ ਨਾਲ ਚਲਾਨ ਵੀ ਕੀਤੇ ਗਏ।ਇਸ ਦੌਰਾਨ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਅਮੋਲਕ ਸਿੰਘ, ਕੁਲਦੀਪ ਕੌਰ, ਟ੍ਰੈਫਿਕ ਇੰਚਾਰਜ ਕੁਲਵਿੰਦਰ ਸਿੰਘ, ਜਗਰਾਜ ਸਿੰਘ ਏ.ਐਸ.ਆਈ ਵੀ ਹਾਜਰ ਸਨ।
Check Also
`ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਕੈਬਨਿਟ ਮੰਤਰੀ ਈ.ਟੀ.ਓ ਨੇ ਲਾਲ ਡੋਰੇ ਅਧੀਨ ਆਉਂਦੀਆਂ ਜਾਇਦਾਦਾਂ ਦੇ ਮਾਲਕਾਂ ਨੂੰ ਵੰਡੇ ਮਾਲਕੀ ਕਾਰਡ
ਅੰਮ੍ਰਿਤਸਰ, 11 ਅਕਤੂਬਰ (ਜਗਦੀਪ ਸਿੰਘ) – ‘ਮੇਰਾ ਘਰ ਮੇਰਾ ਮਾਣ’ ਯੋਜਨਾ ਤਹਿਤ ਲੋਕ ਨਿਰਮਾਣ ਮੰਤਰੀ …
Punjab Post Daily Online Newspaper & Print Media