ਅੰਮ੍ਰਿਤਸਰ, 20 ਜੂਨ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਵਿਰਸਾ ਵਿਹਾਰ ਅਤੇ ਪੰਜਾਬ ਸੰਗੀਤ ਨਾਟਕ ਅਕਾਦਮੀ ਵਲੋਂ ਲਗਾਈ ਗਈ 15 ਰੋਜ਼ਾ ਬਾਲ ਰੰਗਮੰਚ ਵਰਕਸ਼ਾਪ ਦੇ ਆਖਰੀ ਪੜਾਅ `ਤੇ ਵਿਰਸਾ ਵਿਹਾਰ ਦੇ ਸ੍ਰ. ਕਰਤਾਰ ਸਿੰਘ ਦੁੱਗਲ ਆਡੀਟੋਰੀਅਮ `ਚ ਬਾਲ ਰੰਗਮੰਚ ਵਰਕਸ਼ਾਪ ਵਿੱਚ ਤਿਆਰ ਕੀਤੇ ਗਏ ਨ੍ਰਿਤ, ਕੋਰੀਓਗ੍ਰਾਫ਼ੀ ਅਤੇ ਬਾਲ ਨਾਟਕ ‘ਰਾਜਿਆ ਰਾਜ ਕਰੇਂਦਿਆ ਪੇਸ਼ ਕੀਤਾ ਗਿਆ।ਇਹ ਨਾਟਕ ਸ਼੍ਰੋਮਣੀ ਨਾਟਕਕਾਰ ਕੇਵਲ ਧਾਲੀਵਾਲ ਦੁਆਰਾ ਲਿਖਿਆ ਗਿਆ।ਇਸ ਨਾਟਕ ਦਾ ਨਿਰਦੇਸ਼ਨ ਪ੍ਰੀਤਪਾਲ ਰੁਪਾਣਾ, ਪਵੇਲ ਸੰਧੂ ਅਤੇ ਸੰਨੀ ਮੈਸੂਨ ਵੱਲੋਂ ਕੀਤਾ ਗਿਆ।ਬਾਲ ਵਰਕਸ਼ਾਪ ਵਿੱਚ ਤਿਆਰ ਕੀਤੀ ਕੋਰੀਉਗ੍ਰਾਫ਼ੀ ਲਵਦੀਪ ਵਲੋਂ ਕੀਤੀ ਗਈ।ਇਸ ਨਾਟਕ ਵਿੱਚ ਬੱਚਿਆਂ ਨੇ ਤੋਤਾ ਮੈਨਾ ਦੇ ਕਿਸੇ ਰਾਹੀਂ ਇਕ ਅਜਿਹੇ ਰਾਜੇ ਦੀ ਕਹਾਣੀ ਪੇਸ਼ ਕੀਤੀ ਹੈ, ਜੋ ਮਹਿਲਾਂ ਅੰਦਰ ਹੀ ਰਹਿੰਦਾ ਹੈ।ਲੋਕਾਂ ਦੇ ਦੁੱਖਾਂ ਸੁੱਖਾਂ ਤੋਂ ਦੂਰ ਹੈ।ਤੋਤਾ ਮੈਨਾ ਉਸ ਦੀ ਜ਼ਮੀਰ ਨੂੰ ਝੰਜੋੜਦੇ ਨੇ, ਤੇ ਰਾਜਾ ਆਪਣੇ ਵਜ਼ੀਰਾਂ ਨਾਲ ਭੇਸ ਬਦਲ ਕੇ ਲੋਕਾਂ ਦੇ ਦੁੱਖ ਸੁਣਨ ਜਾਂਦਾ ਹੈ।ਰਸਤੇ ਵਿੱਚ ਉਸ ਨੂੰ ਬੱੁਢੀ ਮਾਈ, ਕਿਸਾਲ, ਡੱਡੂ , ਵਿਉਪਾਰੀ ਤੇ ਬਜ਼ੁਰਗ ਮਿਲਦੇ ਨੇ, ਜੋ ਕਿ ਅੱਜ ਦੇ ਸਮਿਆਂ ਦੇ ਆਮ ਲੋਕਾਂ ਦੀ ਪ੍ਰਤੀਨਿਧਤਾ ਕਰਦੇ ਨੇ, ਤੇ ਰਾਜੇ ਨੂੰ ਗਾਹਲਾਂ ਕੱਢਦੇ ਨੇ ਕਿ ਸਾਡੇ ਦੇਸ਼ ਦਾ ਰਾਜਾ ਲੋਕਾਂ ਦੀਆਂ ਮੁਸੀਬਤਾਂ ਨੂੰ ਦੂਰ ਨਹੀਂ ਕਰਦਾ।ਮਹਿਲਾਂ ਵਿੱਚ ਹੀ ਬੈਠਾ ਰਹਿੰਦਾ ਹੈ।ਰਾਜਾ ਫੇਰ ਮਹਿਲਾਂ ਵਿੱਚ ਪਹੁੰਚਦਾ ਹੈ ਤੇ ਤੋਤਾ ਮੈਨਾ ਲੋਕਾਂ ਨੂੰ ਨਾਲ ਲੈ ਕੇ ਮਹਿਲਾਂ ਦੇ ਦੁਆਲੇ ਕੱਠੇ ਹੁੰਦੇ ਨੇ, ਤੇ ਰਾਜੇ ਨੂੰ ਬਾਹਰ ਨਿਕਲਣ ਲਈ ਮਜ਼ਬੂਰ ਕਰਦੇ ਨੇ।ਇਸ ਨਾਟਕ ਰਾਹੀਂ ਬੱਚਿਆਂ ਨੇ ਹਰ ਤਰ੍ਹਾਂ ਦੇ ਲੋਕਾਂ ਨੂੰ ਇਕਠਿਆਂ ਹੋ ਆਪਣੇ ਹੱਕਾਂ ਦੀ ਰਾਖੀ ਕਰਨ ’ਚ ਸੁਨੇਹਾ ਦਿੱਤਾ ਹੈ।
ਇਸ ਨਾਟਕ ਦਾ ਸੰਗੀਤ ਸੋਨੀ ਕੁਮਾਰ ਵਲੋਂ ਤਿਆਰ ਕੀਤਾ ਗਿਆ।ਇਸ ਨਾਟਕ ਵਿੱਚ ਏਕੋਮ ਧਾਲੀਵਾਲ, ਹਰਮਨਪ੍ਰੀਤ ਸਿੰਘ, ਜੈਤੇਗ ਸਿੰਘ, ਬਿਸਮਨ ਕੌਰ, ਹਰਪ੍ਰਤਾਪ ਸਿੰਘ, ਜਸਰੀਤ ਕੌਰ, ਨੌਨਿੱਧ ਸਿੰਘ, ਸ਼ਗੁਨ ਖੁਰਾਨਾ, ਗੁਰਨੂਰਪ੍ਰੀਤ ਸਿੰਘ, ਕਮਲਜੋਤ ਸਿੰਘ, ਜਾਹਨਵੀ, ਜਤਿਸ਼, ਵੈਭਵੀ, ਹਿਮਾਂਸ਼ੂ, ਅੰਗਦ ਸਿੰਘ ਅਰੋੜਾ, ਚੈਤਨਿਆ, ਰਾਧਿਆ ਹਾਂਡਾ, ਨੈਤਿਕ, ਅੰਸ਼ਤੇਜ਼ਪਾਲ, ਚਾਰਵੀ ਅਰੋੜਾ, ਰਿਧਿਮਾ, ਸੁਪ੍ਰੀਤ ਕੌਰ, ਪ੍ਰਭਜੋਤ, ਗੁਰਮੁਹਬਤ ਸਿੰਘ, ਇਸ਼ਮੀਤ ਸਿੰਘ ਆਦਿ ਨੰਨ੍ਹੇ ਕਲਾਕਾਰਾਂ ਨੇ ਬਾਖੂਬੀ ਅਦਾਕਾਰੀ ਪੇਸ਼ ਕੀਤੀ।ਇਸ ਮੌਕੇ ਕੇਵਲ ਧਾਲੀਵਾਲ, ਭੁਪਿੰਦਰ ਸਿੰਘ ਸੰਧੂ, ਗੁਰਦੇਵ ਸਿੰਘ ਮਹਿਲਾਂਵਾਲਾ, ਹਿਰਦੇਪਾਲ ਸਿੰਘ, ਅਰਵਿੰਦਰ ਕੌਰ ਧਾਲੀਵਾਲ, ਜਸਵੰਤ ਸਿੰਘ ਜੱਸ, ਸਰਬਜੀਤ ਲਾਡਾ, ਗੁਰਤੇਜ ਮਾਨ, ਡਾ. ਸ਼ਿਆਮ ਸੁੰਦਰ ਦੀਪਤੀ, ਕੁਲਵੰਤ ਸਿੰਘ ਸੂਰੀ, ਅਰਤਿੰਦਰ ਸੰਧੂ ਆਦਿ ਵੱਡੀ ਗਿਣਤੀ `ਚ ਦਰਸ਼ਕ ਹਾਜ਼ਰ ਸਨ।
Check Also
ਖਾਲਸਾ ਕਾਲਜ ਗਵਰਨਿੰਗ ਕੌਂਸਲ ਨੇ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦਾ ਪ੍ਰਕਾਸ਼ ਪੁਰਬ ਮਨਾਇਆ
ਅੰਮ੍ਰਿਤਸਰ, 9 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਗਵਰਨਿੰਗ ਕੌਂਸਲ ਵੱਲੋਂ ਅੱਜ ਅੱਠਵੀਂ ਪਾਤਸ਼ਾਹੀ ਸਾਹਿਬ …
Punjab Post Daily Online Newspaper & Print Media