Friday, July 10, 2026

ਸਾਹਾਂ ਦੁਆਰਾ ਮਨ, ਰੂਹ ਅਤੇ ਸਰੀਰ ਨੂੰ ਇਕਜੁੱਟ ਕਰਦਾ ਹੈ ਯੋਗਾ – ਸੰਦੀਪ ਕੁਮਾਰ

PPN2206201804 ਅੰਮ੍ਰਿਤਸਰ, 21 ਜੂਨ (ਪੰਜਾਬ ਪੋਸਟ -ਸੁਖਬੀਰ ਸਿੰਘ ਖੁਮਰਣੀਆਂ) – ਅੰਤਰਰਾਸ਼ਟਰੀ ਯੋਗਾ ਦਿਵਸ 2018 ਦੀ ਚੌਥੀ ਵਰ੍ਹੇਗੰਢ ਨੂੰ ਮਨਾੳੇੁਣ ਲਈ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਵਾਈਸ ਚਾਂਸਲਰ ਪ੍ਰੋ. ਜਸਪਾਲ ਸਿੰਘ ਸੰਧੂ ਦੀ ਰੇਹਨੁਮਾਈ ਹੇਠ ਇੱਕ ਯੋਗਾ ਈਵੈਂਟ ਦਾ ਆਯੋਜਨ ਯੂਨੀਵਰਸਿਟੀ ਦੇ ਗੁਰੂ ਨਾਨਕ ਭਵਨ ਵਿਖੇ ਕੀਤਾ ਜਿਸ ਵਿੱਚ ਯੂਨੀਵਰਸਿਟੀ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮੁਲਾਜਮਾਂ ਨੇ ਵਧ ਚੜ੍ਹ ਕੇ ਹਿੱਸਾ ਲਿਆ। ਇਸ ਸਮਾਗਮ ਵਿਚ ਭਾਰਤੀ ਯੋਗਾ ਸੰਸਥਾਨ ਅਮ੍ਰਿਤਸਰ ਜਿਲਾ ਵੈਸਟ ਦੇ ਪ੍ਰਧਾਨ ਸੰਦੀਪ ਕੁਮਾਰ ਨੇ ਯੋਗ ਆਸਨਾਂ ਬਾਰੇ ਜਾਣਕਾਰੀ ਦਿੱਤੀ।ਉਹ ਪਿਛਲੇ 10 ਸਾਲਾਂ ਤੋਂ ਯੋਗ ਅਭਿਆਸ ਦੀ ਅਗਵਾਈ ਕਰ ਰਹੇ ਹਨ। ਸੰਦੀਪ ਨੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਵਰਤਮਾਨ ਸਮੇਂ ਦੇ ਤਣਾਅ ਅਤੇ ਚਿੰਤਾ ਭਰੇ ਜੀਵਨ ਵਿੱਚ ਯੋਗਾ ਅਤੇ ਸਿਮਰਨ ਦੇ ਲਾਭਾਂ ਬਾਰੇ ਦੱਸਿਆ।ਉਨ੍ਹਾਂ ਕਿਹਾ ਕਿ ਯੋਗ ਦਾ ਮਤਲਬ ਨਿਯਮਤ ਸਵਾਸ ਦੁਆਰਾ ਮਨ, ਰੂਹ ਅਤੇ ਸਰੀਰ ਨੂੰ ਇਕਜੁੱਟ ਕਰਨਾ ਹੈ ਅਤੇ ਸਕਾਰਾਤਮਕ ਸੋਚ ਅਤੇ ਇਕ ਸੰਤੁਲਿਤ ਜਿੰਦਗੀ ਜਿਊਣ ਦਾ ਵੱਲ ਯੋਗਾ ਰਾਹੀ ਸਿਖਿਆ ਜਾ ਸਕਦਾ ਹੈ।ਇਹ ਸਮਾਗਮ ਸਾਹ ਲੈਣ ਦੇ ਅਭਿਆਸ, ਓਮ ਦੇ ਉਚਾਰਣ ਅਤੇ ਗਾਇਤਰੀ ਮੰਤਰ ਦੇ ਪਾਠ ਨਾਲ ਸ਼ੁਰੂ ਹੋਇਆ।PPN2206201805ਇਸ ਤੋਂ ਬਾਅਦ ਸੰਦੀਪ ਅਤੇ ਉਹਨਾਂ ਦੇ ਸਾਥੀ ਮਨਜੀਤ ਨੇ ਸ਼ਰੀਰ ਦੇ ਬੈਠਣ ਦੀ ਵੱਖੋ-ਵੱਖ ਮੁਦਰਾਵਾਂ ਜਿਵੇਂ ਸੁਖ ਆਸਣ, ਪਦਮਾਸਨਾ, ਵ੍ਰਜਾਸਨ ਆਦਿ ਦਾ ਪ੍ਰਦਰਸ਼ਨ ਕੀਤਾ।ਵਿਦਿਆਰਥੀਆਂ ਨੇ ਬਹੁਤ ਊਰਜਾ, ਉਤਸ਼ਾਹ ਅਤੇ ਪ੍ਰੇਰਣਾ ਨਾਲ ਸਾਰੇ ਆਸਨ ਕੀਤੇ। ਯੋਗ ਅਧਿਆਪਕ ਲਗਾਤਾਰ ਵਿਦਿਆਰਥੀਆਂ ਦੀ ਨਿਗਰਾਨੀ ਕਰ ਰਹੇੇ ਸਨ ਅਤੇ ਉਹਨਾਂ ਦੀਆਂ ਗਲਤਿਆਂ ਵੀ ਸੁਧਾਰ ਰਹੇ ਸਨ। ਉਨ੍ਹਾਂ ਨੇ ਵਿਗਿਆਨਕ ਤਰੀਕੇ ਨਾਲ ਤਾੜ ਆਸਨ ਵਰਗੇ ਅਸਾਨਾਂ ਦੇ ਮਨੁੱਖੀ ਸਿਹਤ ਨੂੰ ਪਹੁੰਚਣ ਵਾਲੇ ਲਾਭਾਂ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਸਾਡੀ ਪਾਚਨ ਸ਼ਕਤੀ ਵਧਾਉੰਦੇ ਹਨ, ਅਤੇ ਪੱਠਿਆਂ ਨੂੰ ਮਜ਼ਬੂਤ ਬਣਾਉਂਦੇ ਹਨ।ਵਿਦਿਆਰਥੀਆਂ ਨੇ ਅਖੀਰ ਵਿਚ ਕੁਝ ਮਿੰਟਾਂ ਲਈ ਹਸੀ ਆਸਨ ਕੀਤਾ ਜਿਸ ਨਾਲ ਉਨ੍ਹਾਂ ਵਿਚ ਤਾਜ਼ਗੀ ਦੀ ਲਹਿਰ ਆਈ ਅਤੇ ਊਰਜਾ ਦਾ ਸੰਚਾਰ ਹੋਇਆ।
    ਫੂਡ ਸਾਇੰਸ ਅਤੇ ਤਕਨਾਲੋਜੀ ਵਿਭਾਗ ਦੇ ਪ੍ਰੋਫੈਸਰ ਅਤੇ ਕੋਆਰਡੀਨੇਟਰ ਐਨ.ਐਸ.ਐਸ, ਡਾ. ਐਚ ਐਸ ਗੁਜਰਾਲ, ਅਤੇ ਪ੍ਰੋਗਰਾਮ ਅਫਸਰ ਐਨ.ਐਸ.ਐਸ ਡਾ. ਹਰਕਿਰਨਦੀਪ ਕੌਰ, ਡਾ. ਸਤਨਾਮ ਸਿੰਘ ਦਿਓਲ, ਡਾ. ਪਰਮਜੀਤ ਸਿੰਘ ਮਲਹੀ, ਡਾ. ਸੰਜਨਾ, ਡਾ. ਮਨੀਸ਼ ਸੈਣੀ, ਡਾ. ਜਗਜੀਤ ਕੌਰ ਤੋਂ ਇਲਾਵਾ ਕਰਮਚਾਰੀਆਂ ਅਤੇ ਵਿਦਿਆਰਥੀਆਂ ਨੇ ਵੀ ਇਸ ਸਮਾਗਮ ਵਿਚ ਹਿੱਸਾ ਲਿਆ ਅਤੇ ਯੋਗਾ ਨੂੰ ਆਪਣੀ ਜਿੰਦਗੀ ਦਾ ਇਕ ਅਹਿਮ ਹਿੱਸਾ ਬਣਾਉਣ ਲਈ ਪ੍ਰਣ ਲਿਆ।
    ਇਸੇ ਦੌਰਾਨ, ਯੂਨੀਵਰਸਿਟੀ ਦੇ ਮਨੁੱਖੀ ਜੈਨੇਟਿਕਸ ਵਿਭਾਗ ਨੇ ਵਿਸ਼ਵ ਸਿਹਤ, ਆਪਸੀ ਭਾਈਚਾਰਾ ਅਤੇ ਸ਼ਾਂਤੀ ਦੇ ਪ੍ਰਸਾਰ ਲਈ ਯੂ.ਐਨ ਵਲੋੋਂ ਇਸ ਸੰਬੰਧੀ ਜਾਗਰੁਕਤਾ ਫੈਲਾਉਣ ਲਈ ਵਿਸ਼ਵ ਯੋਗਾ ਦਿਵਸ ਨੂੰ ਸਮਰਪਿਤ ਵਿਸ਼ੇਸ਼ ਯੋਗਾ ਸਮਾਗਮ ਦਾ ਅਯੋਜਨ ਕਿਤਾ ਜੋ ਕਿ “ਅੰਤਰ ਸੰਪੂਰਨ ਮੈਡੀਸਨਮਜ਼ ਆਫ਼ ਇੰਟੇਗਰੇਟਿਵ ਮੈਡੀਸਨ-ਯੋਗਾ” ਦੀ ਭੂਮਿਕਾ ਅਤੇ ਜੀਨ ਐਕਸਪ੍ਰੈਸ `ਤੇ ਪ੍ਰਭਾਵ` ਵਿਸ਼ੇ` ਤੇ ਅਧਾਰਿਤ ਸੀ।

Check Also

ਸ਼ਹੀਦ ਭਾਈ ਮਨੀ ਸਿੰਘ ਜੀ ਦੇ ਸ਼ਹੀਦੀ ਦਿਹਾੜੇ ਮੌਕੇ ਗੁਰਮਤਿ ਸਮਾਗਮ

ਅੰਮ੍ਰਿਤਸਰ, 9 ਜੁਲਾਈ (ਜਗਦੀਪ ਸਿੰਘ) – ਸਿੱਖ ਕੌਮ ਦੇ ਮਹਾਨ ਸ਼ਹੀਦ ਭਾਈ ਮਨੀ ਸਿੰਘ ਜੀ …

Leave a Reply