ਜੰਡਿਆਲਾ, ਗੁਰੂ 21 ਜੂਨ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਅੱਤ ਦੀ ਪੈ ਰਹੀ ਗਰਮੀ ਨੂੰ ਦੇਖਦੇ ਹੋਏ ਪੰਛੀਆਂ ਦੀ ਪਿਆਸ ਬੁਝਾਉਣ ਲਈ ਐਂਟੀ ਕਿ੍ਮਿਨਲ ਐਂਡ ਐਨੀਮਲ ਵੈਲਫੇਅਰ ਸੋਸਾਇਟੀ ਅੰਮਿ੍ਤਸਰ ਵਲੋਂ ਲੋਕਾਂ ਨੂੰ ਮਿੱਟੀ ਦੇ ਕਟੋਰੇ ਵੰਡੇ ਗਏ।ਦਾਨਿਸ਼ ਮਲਹੋਤਰਾ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਐਂਟੀ ਕ੍ਰਿਮੀਨਲ ਐਂਡ ਐਨੀਮਲ ਵੈਲਫੇਅਰ ਸੋਸਾਇਟੀ ਵਲੋਂ ਲਗਭਗ 200 ਕਟੋਰੇ ਲੋਕਾਂ ਨੂੰ ਵੰਡੇ ਗਏ ਤਾਂ ਜੋ ਉਹ ਪੰਛੀਆਂ ਲਈ ਇਹਨਾਂ ਕਟੋਰਿਆਂ ਵਿੱਚ ਪਾਣੀ ਭਰ ਕੇ ਆਪਣੇ ਘਰਾਂ ਦੀਆਂ ਛੱਤਾਂ ਤੇ ਰੱਖਣ।ਇਸ ਸਮੇਂ 100 ਦੇ ਕਰੀਬ ਗਰੀਬ ਬੱਚਿਆਂ ਨੂੰ ਚੱਪਲਾਂ ਵੀ ਵੰਡੀਆਂ ਗਈਆਂ।ਇਸ ਮੌਕੇ ਕਰਨ ਮਲਹੋਤਰਾ ਪ੍ਧਾਨ, ਦਾਨੀਸ਼ ਮਲਹੋਤਰਾ ਵਾਈਸ ਪ੍ਧਾਨ ਨੀਰਜ ਮਲਹੋਤਰਾ, ਲਵਪੀਤ ਸਿੰਘ ਔਲਖ ਜਨਰਲ ਸੈਕਟਰੀ, ਰਣਬੀਰ ਥਿੰਦ ਅਤੇ ਸੁਸਾਇਟੀ ਦੇ ਹੋਰ ਮੈਂਬਰ ਵੀ ਹਾਜ਼ਿਰ ਸਨ।
Check Also
ਕਵੀ ਤੇ ਸਾਹਿਤਕ ਫ਼ੋਟੋਗ੍ਰਾਫ਼ਰ ਹਰਭਜਨ ਸਿੰਘ ਬਾਜਵਾ ਦੇ ਦੇਹਾਂਤ ’ਤੇ ਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਦੁੱਖ ਦਾ ਪ੍ਰਗਟਾਵਾ
ਅੰਮ੍ਰਿਤਸਰ 14 ਸਤੰਬਰ (ਦੀਪ ਦਵਿੰਦਰ ਸਿੰਘ) – ਪੰਜਾਬੀ ਦੇ ਕਵੀ ਅਤੇ ਬੇਹੱਦ ਜ਼ਹੀਨ ਸਾਹਿਤਕ ਫ਼ੋਟੋਗ੍ਰਾਫ਼ਰ …
Punjab Post Daily Online Newspaper & Print Media