Sunday, November 1, 2026

ਨਗਰ ਨਿਗਮ ਕੋਕਾ ਕੋਲਾ ਨਾਲ ਮਿਲ ਕੇ ਰੇਹੜੀਆਂ ਵਾਲਿਆਂ ਨੂੰ ਸਿਖਾ ਰਿਹੈ ਸਾਫ-ਸਫਾਈ ਦੇ ਨਿਯਮ

ਅੰਮ੍ਰਿਤਸਰ, 22 ਜੂਨ (ਪੰਜਾਬ ਪੋਸਟ – ਮਨਜੀਤ ਸਿੰਘ) – ਤੰਦਰੁਸਤ ਪੰਜਾਬ ਮਿਸ਼ਨ ਤਹਿਤ ਪੰਜਾਬ ਦਾ ਵਾਤਾਵਰਣ ਸਾਫ-ਸੁਥਰਾ ਕਰਨ ਦੇ ਨਾਲ-ਨਾਲ ਆਮ PPN2206201815ਲੋਕਾਂ ਨੂੰ ਸਾਫ-ਸੁਥਰਾ ਖਾਣਾ ਮੁਹੱਈਆ ਕਰਵਾਉਣ ਦੇ ਯਤਨ ਵੀ ਜਿਲ੍ਹਾ ਪ੍ਰਸ਼ਾਸਨ ਅਤੇ ਅੰਮ੍ਰਿਤਸਰ ਕਾਰਪੋਰੇਸ਼ਨ ਵਲੋਂ ਕੀਤੇ ਜਾ ਰਹੇ ਹਨ।ਇਸ ਤਹਿਤ ਅੰਮ੍ਰਿਤਸਰ ਕਾਰਪੋਰੇਸ਼ਨ ਨੇ ਕੋਕਾ ਕੋਲਾ ਕੰਪਨੀ ਦੇ ਸਹਿਯੋਗ ਨਾਲ ਰੇਹੜੀਆਂ ਅਤੇ ਫੜ੍ਹੀਆਂ ’ਤੇ ਖਾਣ ਵਾਲੇ ਪਦਾਰਥ ਬਣਾਉਂਦੇ ਅਤੇ ਵੇਚਦੇ ਲੋਕਾਂ ਨੂੰ ਸਫਾਈ ਰੱਖਣ ਬਾਰੇ ਜਾਗਰੂਕ ਕੀਤਾ ਜਾ ਰਿਹਾ ਹੈ।
       ਇਸ ਬਾਰੇ ਜਾਣਕਾਰੀ ਦਿੰਦੇ ਕਾਰਪੋਰੇਸ਼ਨ ਦੇ ਸਿਹਤ ਅਧਿਕਾਰੀ ਰਾਜੂ ਚੌਹਾਨ ਨੇ ਦੱਸਿਆ ਕਿ ਕਮਿਸ਼ਨਰ ਸ੍ਰੀਮਤੀ ਸੋਨਾਲੀ ਗਿਰੀ ਦੀ ਅਗਵਾਈ ਹੇਠ ਇਹ ਮੁਹਿੰਮ ਸ਼ੁਰੂ ਕੀਤੀ ਗਈ ਹੈ ਅਤੇ ਇਸ ਨੂੰ ਰੇਹੜ੍ਹੀ ਵਾਲਿਆਂ ਵੱਲੋਂ ਵੀ ਚੰਗਾ ਹੁੰਗਾਰਾ ਮਿਲ ਰਿਹਾ ਹੈ।ਉਨਾਂ ਦੱਸਿਆ ਕਿ ਸ਼ਹਿਰ ਦੇ ਸਾਰੇ ਇਲਾਕੇ, ਜਿੱਥੇ ਰੇਹੜ੍ਹੀ-ਫੜ੍ਹੀ ਵਾਲੇ ਕੰਮ ਕਰਦੇ ਹਨ, ਦੀ ਨਿਸ਼ਾਨਦੇਹੀ ਕਰਕੇ ਸਡਿਊਲ ਤਿਆਰ ਕੀਤਾ ਗਿਆ ਹੈ।ਚੌਹਾਨ ਨੇ ਦੱਸਿਆ ਕਿ ਕੋਕਾ ਕੋਲਾ ਵੱਲੋਂ ਵਾਤਾਅਨਕੂਲ ਬੱਸ ਅਤੇ ਇਸ ਵਿਸ਼ੇ ਦੇ ਮਾਹਿਰ ਦਿੱਤੇ ਗਏ ਹਨ, ਜੋ ਕਿ ਇੰਨਾਂ ਚੁਣੀਆਂ ਹੋਈਆਂ ਥਾਵਾਂ ’ਤੇ ਜਾ ਕੇ ਰੇਹੜ੍ਹੀ-ਫੜ੍ਹੀ ਵਾਲਿਆਂ ਨੂੰ ਬੱਸ ਵਿਚ ਬਿਠਾਉਂਦੇ ਹਨ ਅਤੇ ਸਾਫ-ਸਫਾਈ ਵਿਸ਼ੇ ’ਤੇ ਉਨਾਂ ਦੀ ਕਲਾਸ ਲਗਾਉਂਦੇ ਹਨ।ਚੌਹਾਨ ਨੇ ਦੱਸਿਆ ਕਿ ਇਸ ਵਿਚ ਹੱਥ ਧੋਣੇ, ਬਰਤਨਾਂ ਦੀ ਸਫਾਈ, ਖਾਣ ਵਾਲੀਆਂ ਵਸਤਾਂ ਦਾ ਰੱਖ-ਰਖਾਵ, ਰੇਹੜੀ ਦੇ ਆਲੇ-ਦੁਆਲੇ ਨੂੰ ਸਾਫ-ਸੁਥਰਾ ਰੱਖਣ, ਪਲਾਸਟਿਕ ਦੀ ਵਰਤੋਂ ਨਾ ਕਰਨੀ ਅਤੇ ਹੋਰ ਅਜਿਹੇ ਵਿਸ਼ਿਆਂ ਬਾਰੇ ਜਾਣੂ ਕਰਵਾਇਆ ਜਾ ਰਿਹਾ ਹੈ, ਜਿੰਨਾ ਬਾਰੇ ਉਨਾਂ ਪਹਿਲਾਂ ਕਦੇ ਸੋਚਿਆ ਤੱਕ ਹੀ ਨਹੀਂ ਸੀ।
        ਚੌਹਾਨ ਨੇ ਦੱਸਿਆ ਕਿ ਉਕਤ ਟੀਮ ਸ਼ਹਿਰ ਦੇ ਸਾਰੇ ਇਲਾਕਿਆਂ ਵਿਚ ਜਾਵੇਗੀ ਅਤੇ ਇੰਨਾਂ ਲੋਕਾਂ ਨੂੰ ਸਫਾਈ ਦੇ ਵਿਸ਼ੇ ਬਾਰੇ ਸੁਚੇਤ ਕਰੇਗੀ, ਤਾਂ ਜੋ ਇੱਥੋਂ ਖਾਣਾ ਖਾਣ ਵਾਲੇ ਲੋਕ ਤੰਦਰੁਸਤ ਰਹਿਣ।

Check Also

ਭਗਤ ਰਵਿਦਾਸ ਜੀ ਦੀ 650 ਸਾਲਾ ਜਨਮ ਸ਼ਤਾਬਦੀ ਸਬੰਧੀ 18 ਫ਼ਰਵਰੀ ਨੂੰ ਅੰਮ੍ਰਿਤਸਰ ਅਤੇ 19-20 ਨੂੰ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਸਮਾਗਮ

ਅੰਮ੍ਰਿਤਸਰ, 30 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭਗਤ ਰਵਿਦਾਸ ਜੀ ਦੀ …

Leave a Reply