Tuesday, August 25, 2026

ਬਰਗਾੜੀ ਮੋਰਚੇ ਲਈ ਜਥਾ ਰਵਾਨਾ

PPN2406201803ਭੀਖੀ, 24 ਜੂਨ (ਪੰਜਾਬ ਪੋਸਟ – ਜਿੰਦਲ) – ਸ਼੍ਰੋਮਣੀ ਅਕਾਲੀ ਦਲ ਅ੍ਰਮਿਤਸਰ ਦੇ ਜਿਲ੍ਹਾ ਪ੍ਰਧਾਨ ਬਲਵੀਰ ਸਿੰਘ ਬੱਛੂਆਣਾ ਅਤੇ ਯੂਥ ਆਗੂ ਸੁਖਚੈਨ ਸਿੰਘ ਅਤਲਾ ਦੀ ਅਗਵਾਈ ਵਿੱਚ ਜੁਝਾਰੂ ਵਰਕਰਾਂ ਦਾ ਇੱਕ ਜੱਥਾ ਬਰਗਾੜੀ ਵਿੱਚ ਚੱਲ ਰਹੇ ਇਨਸਾਫ ਮੋਰਚੇ ਵਿੱਚ ਸ਼ਾਮਿਲ ਹੋਣ ਲਈ ਇੱਥੋ ਰਵਾਨਾ ਹੋਇਆ।ਇਸ ਮੋਕੇ ਜੱਥੇ ਅਗਵਾਈ ਕਰਨ ਵਾਲੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਬਦੀ ਅਤੇ ਬੰਦੀ ਸਿੰਘਾਂ ਦੀ ਰਿਹਾਈ ਨਹੀ ਹੁੰਦੀ ਉਦੋ ਤੱਕ ਸੰਘਰਸ਼ ਅਤੇ ਮੋਰਚੇ ਨੂੰ ਕਾਮਯਾਬ ਕਰਨ ਲਈ ਵੱਧ ਤੋਂ ਵੱਧ ਵਰਕਰ ਇਸ ਵਿੱਚ ਸ਼ਿਰਕਤ ਕਰਦੇ ਰਹਿਣਗੇ।ਜਥੇ ਵਿੱਚ ਜੋਗਿੰਦਰ ਸਿੰਘ ਬੋਹਾ, ਇੰਦਰਜੀਤ ਸਿੰਘ ਮੁਨਸ਼ੀ, ਮਨਜੀਤ ਸਿੰਘ ਢੈਪਈ, ਦਰਸ਼ਨ ਸਿੰਘ ਗੁੜਥੜੀ, ਨਾਜ਼ਰ ਸਿੰਘ ਅਤਲਾ, ਗ੍ਰੰਥੀ ਗਮਦੂਰ ਸਿੰਘ ਗੁੜਥੜੀ, ਮੇਜਰ ਸਿੰਘ ਖੀਵਾ, ਡਾ. ਮੱਖਣ ਸਿੰਘ, ਅਜਮੇਰ ਸਿੰਘ, ਅਜੈਬ ਸਿੰਘ, ਮਿੰਠੂ ਸਿੰਘ, ਸੁਖਰਾਜ ਸਿੰਘ ਅਤੇ ਸੁਰਜੀਤ ਕੋਰ ਅਤਲਾ ਸ਼ਾਮਿਲ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …

Leave a Reply