ਦਿੱਲੀ, 25 ਜੂਨ (ਪੰਜਾਬ ਪੋਸਟ ਬਿਊਰੋ) – ਸੰਸਦ ਦਾ ਮੌਨਸੂਨ ਸੈਸ਼ਨ 18 ਜੁਲਾਈ,2018 ਤੋਂ ਸ਼ੁਰੂ ਹੋ ਕੇ 10 ਅਗਸਤ ਤੱਕ ਚਲੇਗਾ।ਇਹ ਜਾਣਕਾਰੀ ਅੱਜ ਖਾਦ,
ਰਸਾਇਣ ਅਤੇ ਸੰਸਦੀ ਕਾਰਜ ਮੰਤਰੀ ਅਨੰਤ ਕੁਮਾਰ ਨੇ ਦਿੱਤੀ।ਅਨੰਤ ਕੁਮਾਰ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਦੀ ਪ੍ਰਧਾਨਗੀ ਵਿੱਚ ਸੰਸਦੀ ਕਾਰਜ ’ਤੇ ਮੰਤਰੀ ਮੰਡਲ ਦੀ ਬੈਠਕ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।
ਅਨੰਤ ਕੁਮਾਰ ਨੇ ਦੱਸਿਆ ਕਿ ਇਸ ਸੈਸ਼ਨ ਵਿੱਚ 18 ਕਾਰਜ ਦਿਵਸ ਹੋਣਗੇ।ਉਨ੍ਹਾਂ ਨੇ ਇਸ ਸੈਸ਼ਨ ਨੂੰ ਕੰਮਕਾਜੀ ਬਣਾਉਣ ਲਈ ਸਾਰੇ ਰਾਜਨੀਤਕ ਦਲਾਂ ਨੂੰ ਸਰਕਾਰ ਨਾਲ ਸਕਰਾਤਮਕ ਸਹਿਯੋਗ ਕਰਨ ਦੀ ਅਪੀਲ ਕੀਤੀ। ਵਿਧਾਨਿਕ ਕਾਰਜਾਂ ਵਿੱਚ ਮੌਨਸੂਨ ਸੈਸ਼ਨ 2018 ਤੋਂ ਪਹਿਲਾਂ ਇੰਟਰ-ਸੈਸ਼ਨ ਅੰਤਰਾਲ ਦੌਰਾਨ ਲਾਗੂ ਕੀਤੇ ਗਏ 6 ਆਰਡੀਨੈਂਸ ਸ਼ਾਮਲ ਹਨ।ਸੰਸਦੀ ਕਾਰਜ ਮੰਤਰੀ ਨੇ ਦੱਸਿਆ ਕਿ ਸਰਕਾਰ ਮਹੱਤਵਪੂਰਨ ਬਿਲ ਲੈ ਕੇ ਆਵੇਗੀ।ਇਨ੍ਹਾਂ ਬਿਲਾਂ ਵਿੱਚ ਸੰਵਿਧਾਨ (123ਵੀਂ ਸੋਧ) ਬਿਲ, 2017, ਮੁਸਲਿਮ ਮਹਿਲਾ (ਵਿਆਹ ਸੁਰੱਖਿਆ) ਬਿਲ, 2017 ਟਰਾਂਸਜੈਂਡਰ ਪਰਸਨਜ਼ (ਅਧਿਕਾਰ ਸੁਰੱਖਿਆ) ਬਿਲ, 2016, ਨੈਸ਼ਨਲ ਮੈਡੀਕਲ ਕਮਿਸ਼ਨ ਬਿਲ, 2017, ਬੱਚਿਆਂ ਨੂੰ ਮੁਫਤ ਅਤੇ ਲਾਜ਼ਮੀ ਸਿੱਖਿਆ ਦਾ ਅਧਿਕਾਰ (ਦੂਜੀ ਸੋਧ) ਬਿਲ, 2017 ਅਤੇ ਹੋਰ ਵਿਸ਼ੇ ਸ਼ਾਮਲ ਹਨ।ਸੰਸਦ ਦੇ ਦੋਹਾਂ ਸਦਨਾਂ ਵਿੱਚ ਇਨ੍ਹਾਂ `ਤੇ ਵਿਚਾਰ ਕਰ ਕੇ ਇਨ੍ਹਾਂ ਨੂੰ ਪਾਸ ਕੀਤਾ ਜਾਵੇਗਾ।
ਅਨੰਤ ਕੁਮਾਰ ਨੇ ਦੱਸਿਆ ਕਿ ਮੌਨਸੂਨ ਸੈਸ਼ਨ ਦੌਰਾਨ ਰਾਜ ਸਭਾ ਦੇ ਡਿਪਟੀ ਚੇਅਰਮੈਨ ਦੇ ਅਹੁੱਦੇ ਲਈ ਚੋਣ ਹੋਵੇਗੀ ਕਿਉਂਕਿ ਮੌਜੂਦਾ ਡਿਪਟੀ ਚੇਅਰਮੈਨ ਪੀ.ਜੇ ਕੁਰੀਅਨ ਦਾ ਕਾਰਜਕਾਲ ਇਸ ਮਹੀਨੇ ਸਮਾਪਤ ਹੋ ਰਿਹਾ ਹੈ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media