ਪਠਾਨਕੋਟ, 27 ਜੂਨ (ਪੰਜਾਬ ਪੋਸਟ ਬਿਊਰੋ) – “ਨਸ਼ਾਖੋਰੀ ਅਤੇ ਗੈਰ ਕਾਨੂੰਨੀ ਤਸਕਰੀ ਵਿੱਰੁਧ ਅੰਤਰਰਾਸ਼ਟਰੀ ਦਿਵਸ `ਤੇ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ “ਮਿਸ਼ਨ ਤੰਦਰੁਸਤ ਪੰਜਾਬ” ਅਧੀਨ ਜਿਲੇ੍ਹ ਨੂੰੂ ਨਸ਼ੇ ਦੀ ਮਾਰ ਤੋਂ ਬਚਾਉਣ ਲਈ ਸਿਹਤ ਵਿਭਾਗ ਪਠਾਨਕੋਟ ਵਲੋਂ “ਨਸ਼ਾ ਵਿਰੋਧੀ” ਜਾਗਰੂਕਤਾ ਰੈਲੀ ਕੱੱਢੀ ਗਈ ਜਿਸ ਨੂੂੰ ਵਧੀਕ ਡਿਪਟੀ ਕਮਿਸ਼ਨਰ (ਜ) ਕੁਲਵੰਤ ਸਿੰਘ ਆਈ.ਏ.ਐਸ ਨੇ ਸਿਵਲ ਹਸਪਤਾਲ ਪਠਾਨਕੋਟ ਤੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ।ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਡਾ. ਭੁਪਿੰਦਰ ਸਿੰਘ, ਸਹਿਯੋਗ ਇੰਟਰਨੈਸ਼ਲ ਦੇ ਚੈਅਰਮੈਨ ਵਿਦਿਆਧਰ, ਮੈਡਮ ਵਿਲਮ, ਰਵੀ ਕੁਮਾਰ, ਨਰਸਿੰਗ ਕਾਲਜ ਦੀਆਂ ਵਿਦਿਆਰਥਣਾਂ ਅਤੇ ਹੋਰ ਸਟਾਫ ਹਾਜ਼ਰ ਸਨ।
ਇਸੀ ਸੰਬਧੀ ਸਿਵਲ ਹਸਪਤਾਲ ਪਠਾਨਕੋਟ ਵਿਖੇ ਨਸ਼ਿਆਂ ਦੀ ਰੋਕਥਾਮ ਲਈ ਵਿਸ਼ੇਸ਼ ਜਾਗਰੂਕਤਾ ਸੈਮੀਨਾਰ ਵੀ ਕਰਵਾਇਆ ਗਿਆ, ਜਿਸ ਨੂੰ ਸੰਬੋਧਨ ਕਰਦਿਆਂ ਮੈਡੀਕਲ ਅਫਸਰ ਡਾ. ਐਮ.ਐਲ ਅੱਤਰੀ ਨੇ ਕਿਹਾ ਕਿ ਨਸ਼ਾ ਚਾਹੇ ਕੋਈ ਵੀ ਹੋਵੇ ਸਿਹਤ ਲਈ ਬਹੁਤ ਹਾਨੀਕਾਰਕ ਹੈ।ਨਸ਼ਾਖੋਰੀ ਵਿਸ਼ਵ ਵਿਆਪੀ ਇੱਕ ਬਹੁਤ ਵੱਡੀ ਸਮੱਸਿਆ ਬਣ ਗਈ ਹੈ ਅਤੇ ਮਾਨਵਤਾ ਦੇ ਪ੍ਰਤੀ ਸਭ ਤੋ ਵੱਡੇ ਅਪਰਾਧ ਦੇ ਰੂਪ ਨੂੰ ਧਾਰਣ ਕਰ ਚੁੱਕੀ ਹੈ ਜੋ ਕਿ ਬਹੁਤ ਹੀ ਚਿੰਤਾਂ ਦਾ ਵਿਸ਼ਾ ਹੈ।ਇਹਨਾਂ ਨਸ਼ਿਆਂ ਦਾ ਕਹਿਰ ਕੇਵਲ ਸ਼ਹਿਰਾਂ ਤੱਕ ਹੀ ਸੀਮਤ ਨਹੀ ਰਿਹਾ ਬਲਕਿ ਇਹ ਪਿੰਡਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਚੁੱਕਾ ਹੈ।ਪਿੰਡਾਂ ’ਚ ਵੀ ਹੁਣ ਅਫੀਮ, ਚਰਸ, ਗਾਂਜਾ, ਹੈਰੋਇਨ ਤੋਂ ਇਲਾਵਾ ਨਸ਼ੀਲੇ ਟੀਕਿਆਂ ਦਾ ਇਸਤੇਮਾਲ ਹੋਣਾ ਸ਼ੂਰੁ ਹੋ ਚੁੱਕਾ ਹੈ।ਉਨ੍ਹਾਂ ਕਿਹਾ ਕਿ ਇਨਾਂ ਹੀ ਨਹੀਂ ਸਗੋਂ ਅੱਜ ਦੀ ਯੂਵਾ ਪੀੜੀ ਮਾਨਵ ਜੀਵਨ ਦੇ ਬਚਾਓ ਲਈ ਬਣੀਆਂ ਦਵਾਈਆਂ ਦਾ ਉਪਯੋਗ ਨਸ਼ਿਆਂ ਦੇ ਰੂਪ ਵਿੱਚ ਕਰਨ ਲੱਗ ਪਈ ਹੈ ਜਿਸ ਨਾਲ ਦੇਸ਼ ਦਾ ਸਮਾਜਿਕ ਅਤੇ ਆਰਥਿਕ ਢਾਂਚਾਂ ਤਬਾਹ ਹੋ ਰਿਹਾ ਹੈ। ਇਨਾਂ ਕੇਂਦਰਾਂ ਵਿੱਚ ਨਸ਼ਾ ਕਰਨ ਵਾਲਿਆਂ ਨੂੰ ਇਲਾਜ ਦੇ ਨਾਲ ਨਾਲ ਮੁਫਤ ਸਲਾਹ ਵੀ ਦਿੱੱਤੀ ਜਾਂਦੀ ਹੈ ਤਾਂ ਜੋ ਅੱਗੇ ਜਾ ਕੇ ਮੁੜ ਨਸ਼ੇ ਦੇ ਜਾਲ ਵਿੱਚ ਨਾ ਫੱਸ ਸੱਕਣ। ਇਸ ਤੋ ਇਲਾਵਾ ਮਰੀਜਾਂ ਲਈ ਮੁਫਤ ਐਕਸ-ਰੇ,ਖੁਨ ਦੀ ਜਾਂਚ, ਦਵਾਈਆਂ ਦੇ ਨਾਲ ਨਾਲ ਕਾਂਉਸਿਲਿੰਗ ਅਤੇ ਯੋਗ ਆਦਿ ਦੀਆ ਸੁਵਿਧਾਵਾਂ ਵੀ ਮੁਫਤ ਦਿੱਤੀਆਂ ਜਾ ਰਹੀਆਂ ਹਨ।ਇਸ ਵਿਸ਼ੇਸ਼ ਮੌਕੇ ਤੇ ਬ੍ਰਮਹਾ ਕੁਮਾਰੀਸ ਰਾਜਯੋਗਾ ਸੈਂਟਰ ਪਠਾਨਕੋਟ ਵਲੋਂ ਨਸ਼ੇ ਦੇ ਸੇਵਨ ਕਰਨ ਨਾਲ ਸਿਹਤ ਉਪਰ ਪੈਂਦੈ ਮਾੜੇ ਪ੍ਰਭਾਵਾ ਦੇ ਬਾਰੇ ਜਾਗਰੂਕ ਕਰਨ ਲਈ ਪ੍ਰਦਰਸ਼ਨੀ ਵੀ ਲਗਾਈ ਗਈ।
Check Also
12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ
ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …
Punjab Post Daily Online Newspaper & Print Media