Sunday, June 21, 2026

ਅਮਨਦੀਪ ਹਸਪਤਾਲ ਦੇਸ਼ ਦਾ ਸਰਬੋਤਮ ਸਕੈਂਡਰੀ ਹਸਪਤਾਲ ਐਲਾਨਿਆ

ਡਾ. ਅਮਨਦੀਪ ਕੌਰ-ਸੀ.ਈ.ਓ ਅਤੇ ਜਨਰਲ ਮੈਨੇਜਰ ਡਾ. ਸ਼ਹਿਬਾਜ਼ ਸਿੰਘ ਨੇ ਪ੍ਰਾਪਤ ਕੀਤਾ ਪੁਰਸਕਾਰ
ਅੰਮ੍ਰਿਤਸਰ, 28 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਦੇਸ਼ ਦੇ ਨਾਮੀ ਟੀ.ਵੀ ਚੈਨਲ ਸੀ.ਐਨ.ਬੀ.ਸੀ ਅਤੇ ਆਈ.ਸੀ.ਆਈ.ਸੀ.ਆਈ ਲੋਂਬਾਰਡ ਨੇ ਅਮਨਦੀਪ PPN2806201801ਹਸਪਤਾਲ ਅਤੇ ਕਲੀਨਿਕਸ ਨੂੰ ਮੁੰਬਈ ‘ਚ ਹੋਏ ਇੱਕ ਸ਼ਾਨਦਾਰ ਸਮਾਗਮ ‘ਚ ਦੇਸ਼ ਦਾ ਸਰਬੋਤਮ ਸਕੈਂਡਰੀ ਹਸਪਤਾਲ ਐਲਾਨਿਆ ਹੈ।ਆਈ.ਸੀ.ਆਈ.ਸੀ.ਆਈ ਲੋਂਬਾਰਡ ਅਤੇ ਸੀ.ਐਨ.ਬੀ.ਸੀ-ਟੀ.ਵੀ 18 ਵਲੋਂ ਹਰ ਸਾਲ ਸਿਹਤ ਅਤੇ ਤੰਦਰੁਸਤੀ ਦੇ ਖੇਤਰ ‘ਚ ਵਧੀਆ ਕੰਮ ਕਰਨ ਵਾਲੇ ਲੋਕਾਂ ਨੂੰ ਸਨਮਾਨਿਤ ਕੀਤਾ ਜਾਂਦਾ ਹੈ।ਜਿਸ ‘ਚ ਦੇਸ਼ ਭਰ ਦੇ ਨਾਮੀ ਹਸਪਤਾਲ ਹਿੱਸਾ ਲੈਂਦੇ ਹਨ ਅਤੇ ਬਹੁਤ ਹੀ ਸਖਤ ਜਾਂਚ ਤੋਂ ਬਾਅਦ ਸਭ ਤੋਂ ਉਤਮ ਹਸਪਤਾਲ ਚੁਣਿਆ ਜਾਂਦਾ ਹੈ।ਸਿਹਤ ਸੇਵਾਵਾਂ ਦੇ ਖੇਤਰ ‘ਚ ਇਸ ਨੂੰ ਦੇਸ਼ ਦਾ ਸੱਭ ਤੋਂ ਵੱਕਾਰੀ ਹਸਪਤਾਲ ਮੰਨਿਆ ਜਾਂਦਾ ਹੈ।ਉਤਮ ਹਸਪਤਾਲ ‘ਚੁਣਨ ਲਈ ਦੇਸ਼ ਦੀ ਸਭ ਤੋਂ ਮੰਨੀ ਹੋਈ ਸਰਵੇ ਸੰਸਥਾ-ਆਈ.ਐਮ.ਆਰ.ਬੀ ਨੇ 4,000 ਤੋਂ ਵੀ ਵਧੇਰੇ ਹਸਪਤਾਲਾਂ ਦੀ ਬਹੁਤ ਹੀ ਡੂੰਘਾਈ ਨਾਲ ਜਾਂਚ ਕੀਤੀ ਅਤੇ ਸਭ ਤੋਂ ਵਧੀਆ ਹਸਪਤਾਲ ਚੁਣਨ ‘ਚ ਆਪਣੀ ਨਿਰਪੱਖ ਭੂਮਿਕਾ ਨਿਭਾਈ।
ਡਾ. ਡੇਨਿਅਲ ਕ੍ਰਾਫ਼ਟ, ਜੋਕਿ ਸਟੈਂਫੋਰਡ ਅਤੇ ਹਾਵਰਡ ਤੋਂ ਸਿਖਲਾਈ ਪ੍ਰਾਪਤ ਡਾਕਟਰ, ਵਿਗਿਆਨੀ, ਖੋਜਕਰਤਾ ਅਤੇ ਉਦਮੀ ਹਨ, ਇਸ ਸਮਾਗਮ ‘ਚ ਮੁੱਖ ਮਹਿਮਾਨ ਵਜੋਂ ਉਚੇਚੇ ਤੌਰ ‘ਤੇ ਅਮਰੀਕਾ ਤੋਂ ਪਹੁੰਚੇ ਜੇਤੂਆਂ ਦੀ ਚੋਣ ਕਰਨ ਲਈ ਜਿਊਰੀ ‘ਚ ਮੈਡੀਬਿਜ਼ ਫਾਰਮਾ ਦੇ ਚੇਅਰਮੈਨ ਕੇਵਲ ਹਾਂਡਾ, ਇੰਡਿਅਨ ਫਾਰਮਾਸਿਉਟੀਕਲ ਐਲਾਇਂਸ ਦੇ ਸਕੱਤਰ ਜਨਰਲ ਡੀ.ਜੀ ਸ਼ਾਹ, ਜੀ.ਐਸ.ਕੇ ਫਾਰਮਾਸਿਉਟੀਕਲ ਦੇ ਸਾਊਥ ਏਸ਼ੀਆ ਮੁਖੀ ਏ. ਵੈਦੀਸ਼ ਅਤੇ ਮਨੀਪਾਲ ਹੈਲਥ ਇੰਟਰਪ੍ਰਾਈਜਿਜ਼ ਦੇ ਕੇਅਰਮੈਨ-ਕਮ-ਮੈਡੀਕਲ ਡਾਇਰੈਕਟਰ ਸੁਦਰਸ਼ਨ ਬੱਲਾਲ ਸ਼ਾਮਿਲ ਸਨ। ਅਮਨਦੀਪ ਗਰੁੱਪ ਵੱਲੋਂ ਇਹ ਪੁਰਸਕਾਰ ਡਾ. ਅਮਨਦੀਪ ਕੌਰ-ਸੀ.ਈ.ਓ-ਕਮ-ਮੈਡੀਕਲ ਡਾਇਰੈਕਟਰ, ਅਮਨਦੀਪ ਗਰੁੱਪ ਅਤੇ ਜਨਰਲ ਮੈਨੇਜਰ ਡਾ. ਸ਼ਹਿਬਾਜ਼ ਸਿੰਘ ਨੇ ਪ੍ਰਾਪਤ ਕੀਤਾ।
ਡਾ. ਅਮਨਦੀਪ ਕੌਰ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ, “ਇਹ ਜੋ ਪੁਰਸਕਾਰ ਸਾਨੂੰ ਅੱਜ ਮਿਲਿਆ ਹੈ, ਇਹ ਸਿਰਫ ਅੱਜ ਦੇ ਕੰਮ ਲਈ ਲਈ ਨਹੀਂ ਹੈ, ਬਲਕਿ ਪਿਛਲੇ 26 ਸਾਲਾਂ ਤੋਂ ਲੋਕਾਂ ਦੀ ਤੰਦਰੁਸਤੀ ਲਈ ਕੀਤੀਆਂ ਜਾ ਰਹੀਆਂ ਕੋਸ਼ਿਸ਼ਾਂ ਦਾ ਸਿੱਟਾ ਹੈ।ਮਰੀਜਾਂ ਦੀ ਦੇਖਭਾਲ ਲਈ ਆਧੁਨਿਕ ਤਕਨੀਕਾਂ ਲਿਆਉਣ ਅਤੇ ਮਰੀਜਾਂ ਦੀ ਬਹੁਤ ਵਧੀਆ ਢੰਗ ਨਾਲ ਦੇਖਭਾਲ ਕਰਨ ਵਾਲੇ ਹੈਲਥ ਗਰੁੱਪ ਵਲੋਂ ਸਭ ਤੋਂ ਆਧੁਨਿਕ ਤਕਨੀਕ ਰੋਬੋਟ ਦੀ ਮਦਦ ਨਾਲ ਗੋਡੇ ਦੇ ਜੋੜ ਬਦਲਣੇ ਸ਼ੁਰੂ ਕੀਤੇ।ਡਾ. ਅਵਤਾਰ ਸਿੰਘ ਦੁਨੀਆਂ ਦੇ ਪਹਿਲੇ ਪੰਜਾਬੀ ਸਰਜਨ ਹਨ, ਜੋ ਰੋਬੋਟ ਦੀ ਮਦਦ ਨਾਲ ਗੋਡੇ ਦੇ ਸਫਲਤਾਪੂਰਵਕ ਜੋੜ ਬਦਲ ਰਹੇ ਹਨ।ਇਹ ਪੁਰਸਕਾਰ ਹਸਪਤਾਲ ਦੀ ਟੀਮ ਨੂੰ ਸਮਰਪਿਤ ਹੈ।ਇਹ ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਉਨਾਂ ਦੀ ਜਿੰਮੇਦਾਰੀ ਹੋਰ ਵੀ ਵਧ ਗਈ ਹੈ।ਉਨਾਂ ਵਾਅਦਾ ਕੀਤਾ ਕਿ ਭਵਿੱਖ ‘ਚ ਉਹ ਮੈਡੀਕਲ ਸੇਵਾਵਾਂ `ਚ ਸੁਧਾਰ ਲਿਆਉਣਗੇ।ਇਸ ਮੌਕੇ ਹੋਰਾਂ ਤੋਂ ਇਲਾਵਾ ਡਾ. ਅਵਤਾਰ ਸਿੰਘ, ਡਾ. ਰਵੀ ਮਹਾਜਨ, ਡਾ. ਕੰਵਰਜੀਤ ਸਿੰਘ, ਡਾ. ਭਾਵਨਾ ਸਿੰਘ, ਡਾ. ਮਨਮੀਤ ਸਿੰਘ, ਡਾ. ਸੁਮੀਤ ਅਗਰਵਾਲ, ਡਾ. ਸ਼ਹਿਬਾਜ਼ ਸਿੰਘ ਆਦਿ ਵੀ ਹਾਜ਼ਿਰ ਸਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply