Sunday, June 21, 2026

ਸਰਕਾਰੀ ਸਕੂਲਾਂ ਦੇ ਕਿੱਤਾਮੁਖੀ ਸਿੱਖਿਆਰਥੀਆਂ ਲਈ ਲਗਾਇਆ ਪਹਿਲਾ ਨੌਕਰੀ ਮੇਲਾ

11 ਜ਼ਿਲ੍ਹਿਆਂ ਦੇ 455 ਵਿਦਿਆਰਥੀਆਂ ਨੂੰ ਵੱਖ-ਵੱਖ ਕੰਪਨੀਆਂ ਕੀਤਾ ਸੂਚੀਬੱਧ
ਅੰਮ੍ਰਿਤਸਰ, 28 ਜੂਨ (ਪੰਜਾਬ ਪੋਸਟ- ਮਨਜੀਤ ਸਿੰਘ) – ਸਿੱਖਿਆ ਮੰਤਰੀ ਪੰਜਾਬ ਓਮ ਪ੍ਰਕਾਸ਼ ਸੋਨੀ, ਸਰਕਾਰੀ ਸਕੂਲਾਂ ਦੀ ਸਿੱਖਿਆ ਨੂੰ ਨਵੀਆਂ ਲੀਹਾਂ `ਤੇ PPN2806201808ਪਾਉਣ ਵਾਲੇ ਸਿੱਖਿਆ ਸਕੱਤਰ ਕ੍ਰਿਸ਼ਨ ਕੁਮਾਰ ਅਤੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਪੰਜਾਬ ਪ੍ਰਸ਼ਾਂਤ ਕੁਮਾਰ ਗੋਇਲ ਦੇ ਸਾਂਝੇ ਦਿਸ਼ਾ ਨਿਰਦੇਸ਼ਾਂ ਹੇਠ ‘ਸਮਗਰ ਸਿੱਖਿਆ ਅਭਿਆਨ ਪੰਜਾਬ’ ਤਹਿਤ ਸਥਾਨਕ ਸਰਕਾਰੀ ਕੰਨਿਆਂ ਸੀਨੀਅਰ ਸੈਕੰਡਰੀ ਸਕੂਲ ਮਾਲ ਰੋਡ ਵਿਖੇ ਡਿਪਟੀ ਸਟੇਟ ਪ੍ਰੋਜੈਕੇਟ ਡਾਇਰੈਕਟਰ ਸੁਭਾਸ਼ ਮਹਾਜਨ ਦੀ ਅਗਵਾਈ ਹੇਠ ਪਹਿਲਾ ਨੌਕਰੀ ਮੇਲਾ ਲਗਾਇਆ ਗਿਆ।ਜਿਸ ਵਿੱਚ ਸਰਕਾਰੀ ਸਕੂਲਾਂ ਵਿੱਚ ਸ਼ੁਰੂ ਕੀਤੀ ਗਈ ਕਿਤਾਮੁੱਖੀ ਸਿੱਖਿਆ ਨੂੰ ਹਾਸਲ ਕਰਨ ਵਾਲੇ ਪੰਜਾਬ ਦੇ 11 ਜ਼ਿਲ੍ਹਿਆਂ ਨਾਲ ਸਬੰਧਿਤ ‘ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ’ ਵਿਸ਼ਾ ਪਾਸ ਵੱਖ-ਵੱਖ ਟ੍ਰੇਡਾਂ ਦੇ 455 ਵਿਦਿਆਰਥੀਆਂ ਨੂੰ ਸੂਬੇ ਦੀਆਂ ਕਰੀਬ 20 ਕੰਪਨੀਆਂ ਦੇ ਨੁਮਾਇੰਦਿਆਂ ਨੇ ਸੂਚੀਬੱਧ ਕੀਤਾ।ਇਸ ਸਮੇਂ ਵਿਸੇਸ਼ ਤੌਰ `ਤੇ ਪੁੱਜੇ ਸਿੱਖਿਆ ਵਿਭਾਗ ਦੇ ਡੀ.ਪੀ.ਆਈ (ਸੈ.ਸਿੱ) ਪੰਜਾਬ ਪਰਮਜੀਤ ਸਿੰਘ ਨੇ ਮੇਲੇ ਦੇ ਮੁਆਇਨਾ ਕਰਨ ਉਪਰੰਤ ਦੱਸਿਆ ਕਿ ਨੈਸ਼ਨਲ ਸਕਿੱਲ ਡਿਵੈਲਪਮੈਂਟ ਕੌਂਸਲ ਭਾਰਤ ਸਰਕਾਰ ਅਤੇ ਸਿੱਖਿਆ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਲਗਾਏ ਇਸ ਨੌਕਰੀ ਮੇਲੇ ਵਿੱਚ ਚੁਣੇ ਗਏ ਵਿਦਿਆਰਥੀਆਂ ਨੂੰ ਬਾਅਦ ਵਿੱਚ ਸੂਚਿਤ ਕਰਨ ਉਪਰੰਤ ਸੂਬਾ ਸਰਕਾਰ ਵਲੋਂ ਬਣਾਏ ਪ੍ਰੋਗਰਾਮ ਅਨੁਸਾਰ ਨਿਯੁਕਤੀ ਪੱਤਰ ਵੰਡੇ ਜਾਣਗੇ।ਪਰਮਜੀਤ ਸਿੰਘ ਨੇ ਕਿਹਾ ਕਿ ਸਿੱਖਿਆ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਸਕੂਲੀ ਸਿੱਖਿਆ ਪੂਰੀ ਕਰਨ ਉਪਰੰਤ ਪਰਿਵਾਰ ਦਾ ਵਿੱਤੀ ਰੂਪ ਵਿੱਚ ਸਹਿਯੋਗ ਦੇਣ ਦੇ ਕਾਬਿਲ ਬਣਾਉਣ ਲਈ 9ਵੀਂ ਜਮਾਤ ਤੋਂ ਕਿਤਾਮੁਖੀ ਵਿਸ਼ਾ ਪੜਾਇਆ ਜਾ ਰਿਹਾ ਹੈ ਜਿਸ ਨੂੰ ਵਿਦਿਆਰਥੀ 12ਵੀਂ ਜਮਾਤ ਤੱਕ ਪੜਕੇ ਕਿਸੇ ਕੰਪਨੀ ਜਾਂ ਅਦਾਰੇ ਵਿੱਚ ਨੌਕਰੀ ਹਾਸਲ ਕਰਨ ਦੇ ਕਾਬਿਲ ਹੋ ਜਾਂਦਾ ਹੈ। ਸਿੱਖਿਆ ਮੰਤਰੀ ਪੰਜਾਬ, ਸਿੱਖਿਆ ਸਕੱਤਰ ਅਤੇ ਡੀ.ਜੀ.ਐਸ.ਈ ਦੇ ਸਾਂਝੇ ਉਪਰਾਲੇ ਸਦਕਾ ਸ਼ੁਰੂ ਕੀਤੇ ‘ਨੈਸ਼ਨਲ ਸਕਿੱਲ ਕੁਆਲੀਫਿਕੇਸ਼ਨ ਫਰੇਮਵਰਕ’ ਵਿਸ਼ੇ ਕਾਰਨ ਅੱਜ ਇਸ ਮੇਲੇ ਵਿੱਚ ਸਰਕਾਰੀ ਸਕੂਲਾਂ ਤੋਂ 12ਵੀਂ ਦੀ ਸਿੱਖਿਆ ਹਾਸਲ ਕਰਕੇ ਗਏ 455 ਵਿਦਿਆਰਥੀਆਂ ਦਾ ਵੱਖ ਵੱਖ ਕੰਪਨੀਆਂ ਵਲੋਂ ਸੂਚੀਬੱਧ ਕਰਨ ਨਾਲ ਇੰਨ੍ਹਾਂ ਨੌਜੁਆਨਾਂ ਲਈ ਰੁਜਗਾਰ ਦਾ ਸਾਧਨ ਮੁਹੱਈਆ ਹੋਵੇਗਾ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਭਾਸ਼ ਮਹਾਜਨ ਨੇ ਦੱਸਿਆ ਕਿ ਇਸ ਨੌਕਰੀ ਮੇਲੇ ਵਿੱਚ ਆਈ.ਟੀ ਖੇਤਰ ਲਈ 7, ਪ੍ਰਚੂਨ ਖੇਤਰ ਲਈ 7, ਸਿਹਤ ਖੇਤਰ ਲਈ 86, ਆਟੋਮੋਬਾਈਲ ਲਈ 68, ਸੁਰੱਖਿਆ ਖੇਤਰ ਲਈ 141 ਅਤੇ ਬਿਊਟੀ ਅਤੇ ਵੱਲਨੈਸ ਲਈ 146 ਵਿਦਿਆਰਥੀਆਂ ਨੂੰ ਸੂਚੀਬੱਧ ਕੀਤਾ ਗਿਆ। ਇਸ ਤੋਂ ਪਹਿਲਾਂ ਸਕੂਲ `ਚ ਪੁੱਜਣ `ਤੇ ਡੀ.ਪੀ.ਆਈ ਪਰਮਜੀਤ ਸਿੰਘ, ਸੁਭਾਸ਼ ਮਹਾਜਨ ਡਿਪਟੀ ਐਸ.ਪੀ.ਡੀ ਅਤੇ ਹੋਰਨਾਂ ਸਖਸ਼ੀਅਤਾਂ ਦਾ ਪ੍ਰਿੰਸੀਪਲ ਮਨਦੀਪ ਕੌਰ ਅਤੇ ਸਕੂਲ ਸਟਾਫ ਵਲੋਂ ਫੁੱਲ ਭੇਟ ਕਰਕੇ ਸਵਾਗਤ ਕੀਤਾ ਗਿਆ।  
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੁਭਾਸ਼ ਮਹਾਜਨ ਡਿਪਟੀ ਐਸ.ਪੀ.ਡੀ, ਪਰਮਿੰਦਰ ਕੌਰ, ਮੈਡਮ ਸੰਜਮ (ਸਹਾਇਕ ਸਟੇਟ ਪ੍ਰੋਜੈਕਟ ਡਾਇਰੈਕਟਰ), ਇੰਦਰਜੀਤ ਸਿੰਘ ਸਹਾਇਕ ਮੈਨਜਰ ਵੋਕੇਸ਼ਨਲ ਪੰਜਾਬ, ਅਸੀਮ ਜੇਤਲੀ ਸਹਾਇਕ ਮੈਨੇਜਰ, ਡੀ.ਈ.ਓ. ਸ਼੍ਰੀਮਤੀ ਸੁਨੀਤਾ ਕਿਰਨ, ਡੀ.ਈ.ਓ ਸਿਸ਼ੂਪਾਲ ਕੌਸ਼ਲ, ਪ੍ਰਿੰਸੀਪਲ ਮਨਦੀਪ ਕੌਰ, ਜਸਬੀਰ ਸਿੰਘ ਗਿੱਲ ਜ਼ਿਲ੍ਹਾ ਗਾਈਡੈਂਸ ਕੌਂਸਲਰ, ਚਿਰੰਜੀਵ ਗੂਹਾ ਐਨਾਲਿਸਟ ਐਨ.ਐਸ.ਡੀ.ਸੀ ਨਵੀਂ ਦਿੱਲੀ, ਨੇਹਾ ਪੰਜਾਬ ਕੋਆਰਡੀਨੇਟਰ, ਮਨਜਿੰਦਰ ਕੌਰ ਐਚ.ਆਰ. ਨਵਪ੍ਰੀਤ ਹਸਪਤਾਲ, ਮਹਿੰਦਰ ਕੌਰ ਅਲਕਾ ਨਰਸਿੰਗ ਸੁਪਰਵਾਈਜਰ ਸਿਮਰਤਪਾਲ ਕੌਰ ਅਜਨਾਲਾ, ਬਲਵਿੰਦਰਪਾਲ ਕੌਰ ਡੀ.ਪੀ.ਈ, ਰਸ਼ਮੀ ਬਿੰਦਰਾ, ਅਮਰਜੀਤ ਸਿੰਘ ਆਦਿ ਹਾਜਰ ਸਨ।

Check Also

ਸੀ.ਐਮ ਦੀ ਯੋਗਸ਼ਾਲਾ ਅਧੀਨ 21 ਜੂਨ ਨੂੰ ਮਨਾਇਆ ਜਾਵੇਗਾ ਅੰਤਰਰਾਸ਼ਟਰੀ ਯੋਗ ਦਿਵਸ – ਵਧੀਕ ਡਿਪਟੀ ਕਮਿਸ਼ਨਰ

ਅੰਮ੍ਰਿਤਸਰ, 19 ਜੂਨ (ਜਗਦੀਪ ਸਿੰਘ) – ਪੰਜਾਬ ਸਰਕਾਰ ਦੀ ਸਿਹਤ ਯੋਜਨਾ “ਸੀ.ਐਮ ਦੀ ਯੋਗਸ਼ਾਲਾ” ਤਹਿਤ …

Leave a Reply