Friday, August 21, 2026

ਆਪ ਨੇ ਨਸ਼ੇ ਦੇ ਸੌਦਾਗਰਾਂ ਅਤੇ ਪੰਜਾਬ ਸਰਕਾਰ ਖਿਲਾਫ ਇਕ ਰੋਸ ਮਾਰਚ ਕੱਢਿਆ

ਕੈਪਟਨ ਸਰਕਾਰ ਨਸ਼ਾ ਖਤਮ ਕਰਨ ਵਿੱਚ ਪੂਰੀ ਤਰਾਂ ਫੇਲ – ਧਾਲੀਵਾਲ, ਸ਼ਰਮਾ
ਅੰਮ੍ਰਿਤਸਰ, 29 ਜੂਨ (ਪੰਜਾਬ ਪੋਸਟ- ਸੁਖਬੀਰ ਸਿੰਘ) – ਆਮ ਆਦਮੀ ਪਾਰਟੀ ਅੰਮ੍ਰਿਤਸਰ ਸ਼ਹਿਰੀ ਵਲੋਂ ਗਵਾਲਮੰਡੀ ਤੋਂ ਕਮਿਸ਼ਨਰ ਦਫ਼ਤਰ ਤੱਕ ਨਸ਼ੇ ਦੇ PPN2906201811ਸੌਦਾਗਰਾਂ ਅਤੇ ਪੰਜਾਬ ਸਰਕਾਰ ਖਿਲਾਫ ਇਕ ਰੋਸ ਮਾਰਚ ਕੱਢਿਆ ਗਿਆ। ਜਿਸ ਦੀ ਅਗਵਾਈ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ ਅਤੇ ਸ਼ਹਿਰੀ ਪ੍ਰਧਾਨ ਸੁਰੇਸ਼ ਸ਼ਰਮਾ ਨੇ ਕੀਤ। ਰੋਸ ਮਾਰਚ ਦੇ ਦੌਰਾਨ ਵਲੰਟੀਅਰਾਂ ਵਲੋਂ ਪੰਜਾਬ ਸਰਕਾਰ ਅਤੇ ਨਸ਼ੇ ਦੇ ਸੌਦਾਗਰਾਂ ਦੀਆਂ ਸੰਕੇਤਕ ਅਰਥੀਆਂ ਚੁੱਕੀਆਂ ਹੋਈਆਂ ਸਨ।ਇਹਨਾਂ ਅਰਥੀਆਂ ਨੂੰ ਪੁਲਿਸ ਕਮਿਸ਼ਨਰ ਦੇ ਬਾਹਰ ਸਾੜਿਆ ਗਿਆ ਅਤੇ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ।ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸ਼ਹਿਰੀ ਪ੍ਰਧਾਨ ਸੁਰੇਸ਼ ਸ਼ਰਮਾ ਨੇ ਕਿਹਾ ਕਿ ਪਹਿਲਾਂ 10 ਸਾਲ ਅਕਾਲੀ ਰਾਜ ਵਿੱਚ ਨਸ਼ੇ ਜੋ ਜ਼ਹਿਰੀਲਾ ਬੂਟਾ ਪੰਜਾਬ ਵਿੱਚ ਲੱਗਾ ਸੀ ਉਹ ਕਾਂਗਰਸ ਦੇ ਰਾਜ ਵਿੱਚ ਬਹੁਤ ਤੇਜ਼ੀ ਨਾਲ ਵੱਧ ਫੁੱਲ ਰਿਹਾ ਹੈ ਅਤੇ ਇਸ ਦੀ ਭੇਂਟ ਚੜ ਕੇ ਰੋਜ਼ਾਨਾ ਪੰਜਾਬ ਦੇ ਨੌਜਵਾਨ ਮੌਤ ਦੇ ਮੂੰਹ ਵਿੱਚ ਜਾ ਰਹੇ ਹਨ।
PPN2906201812    ਸ਼ਰਮਾ ਨੇ ਕਿਹਾ ਕਿ ਨਸ਼ੇ ਦੇ ਮੁੱਦੇ ਤੇ ਸਰਕਾਰ ਦੀ ਨੀਅਤ ਵਿੱਚ ਖੋਟ ਹੈ, ਤਾਂ ਹੀ ਸਪੈਸ਼ਲ ਇਨਵੇਸਟੀਗੇਸ਼ਨ ਟੀਮ ਦੇ ਮੁੱਖੀ ਡੀਜੀਪੀ ਸਿਧਾਰਥ ਚਾਟੋਪਾਦਇਆਏ ਵਲੋਂ ਸੌਂਪੀ ਗਈ ਜਾਂਚ ਰਿਪੋਰਟ ਨੂੰ ਜਨਤਕ ਨਹੀਂ ਕੀਤਾ ਗਿਆ, ਕਿਉਕਿ ਇਸ ਰਿਪੋਰਟ ਦੇ ਜਨਤਕ ਹੋਣ ਨਾਲ ਨਸ਼ੇ ਦੇ ਕਾਰੋਬਾਰ ਨਾਲ ਜੁੜੀਆਂ ਕਈ ਵਡੀਆਂ ਮੱਛੀਆਂ ਸਾਹਮਣੇ ਆ ਜਾਣਿਆਂ ਸੀ।ਕਾਂਗਰਸ ਦੇ 40 ਵਿਧਾਇਕਾਂ ਨੇ ਕੈਪਟਨ ਨੂੰ ਮਜੀਠੀਆ ਦੇ ਖਿਲਾਫ ਕਾਰਵਾਈ ਕਰਨ ਲਈ ਕਿਹਾ ਪਰ ਕੈਪਟਨ ਅਮਰਿੰਦਰ ਸਿੰਘ ਨੇ ਇਸ ਨੂੰ ਅਣਗੌਲਿਆਂ ਕਰ ਦਿੱਤਾ।ਸ਼ਰਮਾ ਨੇ ਕਿਹਾ ਕਿ ਗੁਰੂ ਕੀ ਨਗਰੀ ਅੰਮ੍ਰਿਤਸਰ ਵਿੱਚ ਦਿਨ ਪ੍ਰਤੀ ਦਿਨ ਵੱਧ ਰਹੀਆਂ ਲੁੱਟਾਂ ਖੋਹਾਂ ਦੀ ਵਾਰਦਾਤਾਂ ਦੀ ਜੜ ਵੀ ਨਸ਼ਾ ਹੀ ਹੈ।
    ਸ਼ਰਮਾ ਨੇ ਪੰਜਾਬ ਪੁਲਿਸ ਨੂੰ ਵੀ ਆੜੇ ਹੱਥੀਂ ਲੈਂਦੇ ਹੋਏ ਕਿਹਾ ਕਿ ਪੰਜਾਬ ਪੁਲਿਸ ਵੀ ਸਿਆਸੀ ਦਬਾਅ ਹੇਠਾਂ ਕੰਮ ਕਰ ਰਹੀ ਹੈ।ਉਹ ਨਸ਼ਿਆਂ ਅਤੇ ਲੁੱਟਾਂ ਖੋਹਾਂ ਨੂੰ ਰੋਕਣ ਵਿੱਚ ਪੂਰੀ ਤਰਾਂ ਨਕਾਮ ਸਾਬਿਤ ਹੋਈ ਹੈ।ਜਿਸ ਦੀ ਤਾਜ਼ਾ ਉਦਾਹਰਣ ਇਕ ਮਹਿਲਾ ਦਾ ਕਮਿਸ਼ਨਰ ਦਫ਼ਤਰ ਦੇ ਸਾਹਮਣੇ ਲੁੱਟ ਦਾ ਸ਼ਿਕਾਰ ਹੋ ਕੇ ਆਪਣੀ ਜਾਨ ਗਵਾਉਣਾ ਅਤੇ ਪਿਛਲੇ ਦਿਨੀਂ ਨਸ਼ੇ ਨਾਲ ਅੰਮ੍ਰਿਤਸਰ ਵਿੱਚ ਹੋਈਆਂ ਮੌਤਾਂ ਹਨ।ਸ਼ਰਮਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਹਨਾਂ ਪੀੜਤ ਪਰਿਵਾਰਾਂ ਦੇ ਨਾਲ ਖੜੀ ਹੈ।ਦੋ ਦਿਨ ਪਹਿਲਾਂ ਆਮ ਆਦਮੀ ਪਾਰਟੀ ਵਲੋਂ ਮੁੱਖ ਵਿਰੋਧੀ ਧਿਰ ਦੇ ਨੇਤਾ ਸੁੱਖਪਾਲ ਖਹਿਰਾ ਇਹਨਾਂ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਨ ਲਈ ਆਏ ਸਨ ਪਰ ਸ਼ਹਿਰ ਦੇ ਪੰਜ ਕਾਂਗਰਸੀ ਵਿਧਾਇਕਾਂ ਦੇ ਮੂੰਹੋਂ ਹਮਦਰਦੀ ਦਾ ਇਕ ਲਫ਼ਜ਼ ਨਹੀਂ ਨਿਕਲਿਆ।
    ਇਸ ਮੌਕੇ ਸ਼ਹਿਰੀ ਪ੍ਰਧਾਨ ਸੁਰੇਸ਼ ਸ਼ਰਮਾ ਤੋਂ ਇਲਾਵਾ ਮਾਝਾ ਜ਼ੋਨ ਦੇ ਪ੍ਰਧਾਨ ਕੁਲਦੀਪ ਸਿੰਘ ਧਾਲੀਵਾਲ, ਪੰਜਾਬ ਜਰਨਲ ਸਕੱਤਰ ਸਰਬਜੋਤ ਸਿੰਘ, ਨੈਸ਼ਨਲ ਕੌਂਸਲ ਮੈਂਬਰ ਹਰਿੰਦਰ ਸਿੰਘ, ਉਪ ਪ੍ਰਧਾਨ ਰਜਿੰਦਰ ਪਲਾਹ, ਸੰਜੀਵ ਲਾਂਬਾ, ਅਨਿਲ ਮਹਾਜਨ, ਮਾਨਵ ਚਾਂਡੇ, ਅਸ਼ੋਕ ਕੁਮਾਰ, ਸੀਨੀਅਰ ਆਗੂ ਡਾ. ਇੰਦਰਪਾਲ, ਪਦਮ ਐਂਥਨੀ, ਨਰਿੰਦਰ ਕੁਮਾਰ, ਮੀਡੀਆ ਇੰਚਾਰਜ ਵਰੁਣ ਰਾਣਾ, ਹਰਭਜਨ ਸਿੰਘ ਲਾਭ, ਪਰਮਜੀਤ ਸਿੰਘ ਮੋਹਣੀ ਪਾਰਕ, ਲਾਟੀ ਪਹਿਲਵਾਨ, ਸੂਬੇਦਾਰ ਧਰਮ ਸਿੰਘ, ਮਨਦੀਪ ਮੌਂਗਾ, ਹਰਪ੍ਰੀਤ ਬੇਦੀ, ਸਰਬਜੀਤ ਗੁਮਟਾਲਾ, ਦੀਕਸ਼ਿਤ ਧਵਨ, ਪ੍ਰਦੀਪ ਤੇਜ਼ੀ, ਸੁਰਜੀਤ ਸਿੰਘ, ਰਵੀ ਸ਼ੰਕਰ, ਵਿਜੈ ਸ਼ਰਮਾ, ਪ੍ਰਦੀਪ ਰਮਪਾਲ, ਕਸ਼ਮੀਰ ਸਿੰਘ, ਜੀਤ ਸਿੰਘ ਨਾਮਧਾਰੀ, ਰਾਜੂ ਸਾਦਿਉਡਾ, ਮਨਜਿੰਦਰ ਲਾਡਾ, ਸੁਰਿੰਦਰ ਸਿੰਘ, ਮੈਡਮ ਹਰਜਿੰਦਰ ਕੌਰ, ਪਰਮਿੰਦਰ ਪੁੰਨ, ਅਜੈ ਨੋਈਲ ਮਸੀਹ, ਸੂਰਜ ਪਲਾਹ, ਵਿਪਿਨ, ਗੁਰਵਿੰਦਰ ਸਿੰਘ, ਆਰ.ਐਸ ਬਾਜਵਾ, ਗੁਰਵਿੰਦਰ ਸਿੰਘ, ਵਿਪਿਨ, ਮਾਸਟਰ ਖਜਾਨ ਸਿੰਘ, ਅੰਕੁਸ਼, ਯੁਵਰਾਜ ਵਡਾਲੀ, ਬਲਰਾਜ ਕਾਲਾ, ਮਨਜਿੰਦਰ ਸਿੰਘ, ਬਲਕਾਰ ਸਿੰਘ, ਜੁਗਰਾਜ ਭੁੱਲਰ, ਸੁਰਜੀਤ ਸਿੰਘ, ਜਪਿੰਦਰ ਸਿੰਘ, ਬੌਬੀ ਬਾਵਾ, ਪ੍ਰਿੰਸ ਸ਼ਰਮਾ ਆਦਿ ਹਾਜ਼ਿਰ ਸਨ।   

Check Also

ਖ਼ਾਲਸਾ ਕਾਲਜ ਵੱਲੋਂ ਤਿਰੰਗਾ ਰੈਲੀ, ਰਾਸ਼ਟਰੀ ਝੰਡੇ-ਤਿਰੰਗੇ ਦੀ ਮਹੱਤਤਾ ਪ੍ਰਤੀ ਕੀਤਾ ਜਾਗਰੂਕ

ਅੰਮ੍ਰਿਤਸਰ, 21 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖ਼ਾਲਸਾ ਕਾਲਜ ਵਿਖੇ ਦੇਸ਼-ਵਿਆਪੀ ‘ਹਰ ਘਰ ਤਿਰੰਗਾ’ ਮੁਹਿੰਮ ਤਹਿਤ …

Leave a Reply