ਅੰਮ੍ਰਿਤਸਰ, 01 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਸਥਾਨਕ ਆਰਟ ਗੈਲਰੀ ਵਿਖੇ ਚੱਲ ਰਹੇ 7ਵੇਂ ਸਮਰ ਆਰਟ ਫੈਸਟੀਵਲ ਦੌਰਾਨ ਪ੍ਰਸਿੱਧ
ਚਿੱਤਰਕਾਰਾ ਤੇ ਕਰਾਫਟ ਕਲਾ ਮਾਹਿਰ ਮੈਡਮ ਭਾਰਤੀ ਮਲਹੋਤਰਾ ਵੱਲੋਂ ਆਰਟ / ਕਰਾਫਟ ਬਾਰੇ ਵਰਕਸ਼ਾਪ ਲਗਾਈ ਗਈ।ਇਸ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਆਰਟ ਗੈਲਰੀ ਦੇ ਆਨ. ਜਨਰਲ ਸਕੱਤਰ ਡਾ. ਏ.ਐਸ ਚਮਕ ਨੇ ਦੱਸਿਆ ਹੈ ਕਿ ਸਮਰ ਆਰਟ ਕੈਂਪ ਦਾ ਮੁੱਖ ਮਕਸਦ ਕਲਾ ਦੀ ਹਰੇਕ ਵੰਨਗੀ ਨੂੰ ਦਰਸਾੳਣਾ ਹੈ।ਚਿਤਰਕਾਰਾ ਭਾਰਤੀ ਮਲਹੋਤਰਾ ਨੇ ਵਰਕਸ਼ਾਪ ਦੌਰਾਨ ਬੱਚਿਆਂ ਨੂੰ ਫਜ਼ੂਲ ਚੀਜ਼ਾਂ ਦਾ ਬੇਹਤਰ ਢੰਗ ਨਾਲ ਇਸਤੇਮਾਲ ਕਰ ਕੇ ਘਰਾਂ ਵਿੱਚ ਸਜਾਵਟ ਦਾ ਸਾਮਾਨ ਬਣਾਉੇਣ ਬਾਰੇ ਦੱਸਿਆ।ਬੱਚਿਆਂ ਨੇ ਇਸ ਵਰਕਸ਼ਾਪ ਵਿੱਚ ਆਰਟ ਤੇ ਕਰਾਫਟ ਦੇ ਗੁਣ ਸਿੱਖੇ। ਸੰਸਥਾ ਦੇ ਚੇਅਰਮੈਨ ਰਜਿੰਦਰ ਮੋਹਨ ਸਿੰਘ ਛੀਨਾ ਅਤੇ ਪ੍ਰਧਾਨ ਸ਼ਿਵਦੇਵ ਸਿੰਘ ਨੇ ਚਿਤਰਕਾਰਾ ਮੈਡਮ ਭਾਰਤੀ ਮਲਹੋਤਰਾ ਦਾ ਧੰਨਵਾਦ ਕੀਤਾ। ਇਸ ਮੌਕੇ ਕਰਮਜੀਤ ਸਿੰਘ, ਅਤੁਲ ਮੇਹਰਾ, ਨਰਿੰਦਰ ਸਿੰਘ, ਗੁਰਜੀਤ ਕੌਰ, ਗੁਲਸ਼ਨ ਸਧਾਨਾ, ਕੁਲਵੰਤ ਸਿੰਘ ਗਿੱਲ, ਧਰਮਿੰਦਰ ਸ਼ਰਮਾ, ਰਵਿੰਦਰ ਢਿਲੋ ਆਦਿ ਵੀ ਮੋਜੂਦ ਸਨ।
Check Also
ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30 ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ
ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …
Punjab Post Daily Online Newspaper & Print Media