ਪਠਾਨਕੋਟ, 1 ਜੁਲਾਈ (ਪੰਜਾਬ ਪੋਸਟ ਬਿਊਰੋ) – ਮਿਸ਼ਨ ਤੰਦਰੁਸਤ ਪੰਜਾਬ ਤਹਿਤ ਜ਼ਿਲਾ ਪਠਾਨਕੋਟ ਵਿੱਚ ਨਕਲੀ ਜਾਂ ਗੈਰਮਿਆਰੀ ਖੇਤੀ ਸਮੱਗਰੀ ਦੀ ਵਿਕਰੀ
ਨੂੰ ਰੋਕਣ ਲਈ ਡਿਪਟੀ ਕਮਿਸ਼ਨਰ ਸ਼੍ਰੀਮਤੀ ਨੀਲਿਮਾ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਾ. ਇੰਦਰਜੀਤ ਸਿੰਘ ਧੰਜੂ ਮੁੱਖ ਖੇਤੀਬਾੜੀ ਅਫਸਰ ਦੀ ਅਗਵਾਈ ਹੇਠ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਬਲਾਕ ਪਠਾਨਕੋਟ ਵੱਲੋਂ ਚਲਾਈ ਜਾ ਰਹੀ ਮੁਹਿੰਮ ਤਹਿਤ ਖੇਤੀ ਸਮੱਗਰੀ ਵਿਕ੍ਰੇਤਾਵਾਂ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆ ਹਨ ਮਿਆਦ ਪੁੱਗੀ ਖੇਤੀ ਰਸਾਇਣ ਦੀ ਵਿਕਰੀ ਨਾਂ ਕਰਨ ਅਤੇ ਕਿਸਾਨਾਂ ਨੂੰ ਕਿਸੇ ਕਿਸਮ ਦੀ ਖੇਤੀ ਸਮੱਗਰੀ ਦੀ ਵਿਕਰੀ ਉਪਰੰਤ ਬਿੱਲ ਦੇਣ।ਇਸ ਮੁਹਿੰਮ ਤਹਿਤ ਬਲਾਕ ਪਠਾਨਕੋਟ ਦੇ ਰਛਪਾਲਵਾਂ ਅਤੇ ਪਰਮਾਨੰਦ ਦੇ ਖੇਤੀ ਸਮੱਗਰੀ ਵਿਕ੍ਰੇਤਾਵਾਂ ਦੇ ਦਸਤਾਵੇਜਾਂ ਦਾ ਡਾ. ਅਮਰੀਕ ਸਿੰਘ ਬਲਾਕ ਖੇਤੀਬਾੜੀ ਅਫਸਰ ਵੱਲੋਂ ਅਚਨਚੇਤ ਨਿਰੀਖਣ ਕੀਤਾ ਗਿਆ ।ਇਸ ਮੌਕੇ ਉਨ੍ਹਾਂ ਦੇ ਨਾਲ ਸੁਭਾਸ ਚੰਦਰ ਖੇਤੀਬਾੜੀ ਵਿਸਥਾਰ ਅਫਸਰ ਹਾਜ਼ਰ ਸਨ।
ਡਾ. ਅਮਰੀਕ ਸਿੰਘ ਨੇ ਕਿਹਾ ਕਿ ਮਿਸ਼ਨ ਤੰਦਰੁਸਤ ਤਹਿਤ ਕਿਸਾਨਾਂ ਨੂੰ ਮਿਆਰੀ ਅਤੇ ਸਹੀ ਮਿਕਦਾਰ ਵਿੱਚ ਖਾਦਾਂ, ਕੀਟਨਾਸ਼ਕ, ਨਦੀਨਨਾਸ਼ਕ ਅਤੇ ਬੀਜ ਮੁਹੱਈਆ ਕਰਵਾਉਣਾ ਯਕੀਨੀ ਬਣਾਇਆ ਜਾ ਰਿਹਾ ਹੈ।ਉਨਾਂ ਕਿਹਾ ਕਿ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਜਾਰੀ ਹਦਾਇਤਾਂ ਮੁਤਾਬਕ ਖੇਤੀ ਸਮੱਗਰੀ ਵਿਕੇ੍ਰਤਾਵਾਂ ਨੂੰ ਮਿਆਦ ਪੁੱਗੀਆਂ ਖੇਤੀ ਰਸਾਇਣਾਂ ਨੂੰ ਵੱਖਰੇ ਤੌਰ `ਤੇ ਸਟੋਰ ਕਰਨਾ ਹੁੰਦਾ ਹੈ ਅਤੇ ਉਸ ਉਪਰ ਲਿਖਣਾ ਹੁੰਦਾ ਹੈ ਕਿ ਇਹ ਮਿਆਦ ਪੁੱਗੀਆਂ ਦਵਾਈਆਂ ਹਨ।ਉਨਾ ਕਿਹਾ ਕਿ ਮਿਆਦ ਪੁੱਗੀਆਂ ਕੀਟਨਾਸ਼ਕ ਰਸਾਇਣਾਂ ਕੰਪਨੀ ਨੂੰ ਵਾਪਸ ਕਰਨੀਆਂ ਹੁੰਦੀਆਂ ਹਨ।
ਉਨਾਂ ਕਿਸਾਨਾਂ ਨੂੰ ਵੀ ਅਪੀਲ਼ ਕੀਤੀ ਕਿ ਨਦੀਨਨਾਸ਼ਕ ਜਾਂ ਕੀਟਨਾਸ਼ਕ ਖ੍ਰੀਦਣ ਸਮੇਂ ਪੈਕਿੰਗ ਉਪੱਰ ਮਿਆਦ ਪੁੱਗਣ ਦੀ ਮਿਤੀ ਜ਼ਰੂਰ ਦੇਖਣ।ਉਨਾਂ ਕਿਹਾ ਕਿ ਕੋਈ ਵੀ ਖੇਤੀ ਸਮੱਗਰੀ ਵਿਕ੍ਰੇਤਾ ਕਿਸਾਨਾਂ ਨੂੰ ਬਿਨਾਂ ਬਿੱਲ ਦਿੱਤੇ ਖਾਦਾਂ, ਬੀਜਾਂ ਅਤੇ ਕੀਟਨਾਸ਼ਕਾਂ ਦੀ ਵਿਕਰੀ ਨਹੀਂ ਕਰ ਸਕਦਾ।ਉਨਾਂ ਕਿਹਾ ਕਿ ਜੇਕਰ ਕੋਈ ਵੀ ਵਿਕ੍ਰੇਤਾ 2 ਜੁਲ਼ਾਈ ਤੋਂ ਬਾਅਦ ਬਿਨਾਂ ਬਿੱਲ ਖੇਤੀ ਸਮੱਗਰੀ ਪਾਇਆ ਗਿਆ ਤਾਂ ਉਸ ਵਿਰੁੱਧ ਸਖਤ ਕਾਨੂੰਨੀ ਕਾਰਵਾਈ ਕਰਨ ਤੋਂ ਇਲਾਵਾ ਲਾਇਸੰਸ ਵੀ ਰੱਦ ਕੀਤਾ ਜਾ ਸਕਦਾ ਹੈ।ਉਨਾਂ ਦੱਸਿਆ ਕਿ ਪਿੰਡਾਂ ਵਿੱਚ ਮਹਿਕਮੇ ਵੱਲੋਂ ਜਾਗਰੁਕਤਾ ਕੈਂਪ ਲਗਾ ਕੇ ਕਿਸਾਨਾਂ ਨੂੰ ਵੀ ਜਾਗਰੁਕ ਕੀਤਾ ਜਾ ਰਿਹਾ ਹੈ।ਉਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੱਕੀ ਦਾ ਬੀਜ ਖ੍ਰੀਦਣ ਸਮੇਂ ਬੀਜ ਦਾ ਬਿੱਲ ਜ਼ਰੂਰ ਲੈਣ ਅਤੇ ਜੇਕਰ ਕੋਈ ਡੀਲਰ ਬਿੱਲ ਦੇਣ ਤੋਂ ਇਨਕਾਰੀ ਹੁੰਦਾ ਹੈ ਤਾਂ ਲਿਖਤੀ ਤੌਰ `ਤੇ ਸ਼ਿਕਾਇਤ ਕਰਨ ਤਾਂ ਜੋ ਬਿੱਲ ਨਾਂ ਦੇਣ ਵਾਲੇ ਬੀਜ ਵਿਕ੍ਰੇਤਾ ਖਿਲਾਫ ਸੀਡ ਐਕਟ 1966 ਅਤੇ ਸੀਡ ਕੰਟਰੋਲ ਆਰਡਰ 1985 ਤਹਿਤ ਕਾਰਵਾਈ ਕੀਤੀ ਜਾ ਸਕੇ।ਉਨਾਂ ਖਾਦ, ਬੀਜ ਅਤੇ ਕੀਟਨਾਸ਼ਕ ਰਸਾਇਣਾਂ ਦੀ ਵਿਕਰੀ ਨਾਲ ਸੰਬੰਧਤ ਦਸਤਾਵੇਜਾਂ ਦੀ ਚੈਕਿੰਗ ਕੀਤੀ ਗਈ।
Check Also
ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ 6.50 ਲੱਖ ਬੂਟੇ ਲਗਾਉਣ ਦੀ ਮੁਹਿੰਮ ਜਾਰੀ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ)¸- ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਉਤਸਵ ਨੂੰ ਸਮਰਪਿਤ …
Punjab Post Daily Online Newspaper & Print Media