Sunday, March 15, 2026

ਪੰਜਾਬ ਵਿੱਚ ਅਨਰਜੀ ਕੋਡ ਲਾਗੂ ਹੋਵੇਗਾ – ਆਰਕੀਟੈਕਟ ਸੁਰਿੰਦਰ ਬਾਗਾ

ਅੰਮ੍ਰਿਤਸਰ, 4 ਜੁਲਾਈ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਪੰਜਾਬ ਊਰਜਾ ਬਚਾਅ ਬਿਲਡਿੰਗ ਕੋਡ ਵਲੋਂ ਤਿੰਨ PPN0407201809ਦਿਨਾਂ ਕਪੇਸਟੀ ਬਿੰਲਡਿਗ ਸਿਖਲਾਈ ਪ੍ਰੋਗਰਾਮ ਦਾ ਉਦਘਾਟਨ ਅੱਜ ਇਥੇ ਕੀਤਾ ਗਿਆ।ਇਸ ਪ੍ਰੋਗ੍ਰਾਮ ਦਾ ਆਯੋਜਨ ਸਾਕਾਰ ਫਾਊਂਡੇਸ਼ਨ, ਚੰਡੀਗੜ ਅਤੇ ਵਿਕੇ: ਵਾਤਾਵਰਨ, ਪੁਣੇ ਵਲੋਂ ਯੂਨੀਵਰਸਿਟੀ ਦੇ ਆਰਕੀਟੈਕਚਰ ਵਿਭਾਗ ਦੇ ਸਹਿਯੋਗ ਨਾਲ ਕੀਤਾ ਗਿਆ ਅਤੇ ਇਸ ਪ੍ਰੋਗਰਾਮ ਨੂੰ ਸੰਯੁਕਤ ਰਾਸ਼ਟਰ ਵਿਕਾਸ ਪ੍ਰੋਗਰਾਮ, ਊਰਜਾ ਸਮਰੱਥਾ ਬਿਊਰੋ (ਬੀਈਈ), ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਅਤੇ ਗਲੋਬਲ ਵਾਤਾਵਰਨ ਫੰਡ ਦਾ ਸਹਿਯੋਗ ਵੀ ਪ੍ਰਾਪਤ ਹੈ।
     ਪ੍ਰੋਫੈਸਰ ਸਰਬਜੋਤ ਸਿੰਘ ਬਹਿਲ ਡੀਨ ਵਿਦਿਆਰਥੀ ਭਲਾਈ ਇਸ ਮੋਕੇ ਮੁੱਖ ਮਹਿਮਾਨ ਸਨ।ਉਨ੍ਹਾਂ ਨੇ ਇਮਾਰਤਾਂ ਵਿਚ ਊਰਜਾ ਦੀ ਖੱਪਤ ਨੂੰ ਬਚਾਉਣ ਦੇ ਉਦੇਸ਼ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਊਰਜਾ ਵਿਕਾਸ ਏਜੰਸੀ (ਪੇਡਾ) ਦੇ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਪੰਕਜ ਛਾਬੜਾ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।  
     ਆਰਕੀਟੈਕਟ ਸੁਰਿੰਦਰ ਬਾਗਾ ਨੇ ਪੰਜਾਬ ਊਰਜਾ ਬਚਾਵ ਬਿਲਡਿੰਗ ਕੋਡ ਦੀ ਮੁੱਖ ਵਿਸ਼ੇਸ਼ਤਾ `ਤੇ ਇੱਕ ਭਾਸ਼ਣ ਦਿੱਤਾ।ਉਹਨਾਂ ਕਿਹਾ ਕਿ 500 ਵਰਗ ਮੀਟਰ ਜਾਂ ਉਸ ਤੋਂ ਵੱਧ ਦੇ ਕੰਡੀਸ਼ਨਡ ਫਲੋਰ ਏਰੀਏ `ਤੇ ਅਨਰਜੀ ਕੋਡ ਲਾਗੂ ਹੋਵੇਗਾ।ਇਹ ਮੌਜੂਦਾ ਇਮਾਰਤਾਂ ਵਿਚ ਤਬਦੀਲੀਆਂ ਜਾਂ ਵਾਧਾ ਕਰਨ `ਤੇ ਵੀ ਲਾਗੂ ਹੋਵੇਗਾ।ਉਹਨਾਂ ਕਿਹਾ ਕਿ ਇਮਾਰਤ ਉਸਾਰੀ ਵਿਚ ਘੱਟੋ-ਘੱਟ ਤਿੰਨ ਸਟਾਰ ਰੇਟਿੰਗ ਵਾਲੇ ਸਮਾਨ ਦਾ ਇਸਤੇਮਾਲ ਕਰਨਾ ਲਾਜ਼ਮੀ ਹੋਵੇਗਾ।
     ਬੀ.ਈ.ਈ ਦੇ ਮਾਸਟਰ ਟ੍ਰੇਨਰ, ਅਕਸ਼ੈ ਗੁਪਤਾ ਨੇ ਊਰਜਾ ਦੀ ਵਰਤੋਂ, ਊਰਜਾ ਅਤੇ ਪੰਮਪਿੰਗ ਆਦਿ ਵਿਚ ਊਰਜਾ ਦੀ ਖਪਤ ਨੂੰ ਬਚਾਉਣ ਦੇ ਢੰਗਾਂ `ਤੇ ਚਰਚਾ ਕੀਤੀ।ਉਨ੍ਹਾਂ ਨੇ ਊਰਜਾ-ਕੁਸ਼ਲ ਇਮਾਰਤਾਂ ਨੂੰ ਡਿਜ਼ਾਈਨ ਕਰਨ ਦੀ ਲੋੜ `ਤੇ ਜ਼ੋਰ ਦਿੱਤਾ।ਮਾਹਿਰ ਇੰਜੀਨੀਅਰ ਅਤੇ ਈ.ਸੀ.ਬੀ.ਸੀ ਮਾਸਟਰ ਟ੍ਰੇਨਰ ਵੇਵਿਕ ਮਹਾਜਨ ਨੇ ਬਿਲਡਿੰਗ ਇੰਜੀਨੀਅਰਿੰਗ ਸਿਸਟਮਾਂ ਨੂੰ ਊਰਜਾ ਬਚਾਉਣ ਦੇ ਲਈ ਵਰਤੋਂ ਵਿੱਚ ਲਿਆਉਣ ਬਾਰੇ ਦੱਸਿਆ।ਉਹਨਾਂ ਦਸਿਆ ਕਿ ਈ.ਸੀ.ਬੀ.ਸੀ ਕੋਡ ਨੂੰ ਲਾਗੂ ਕਰਨ ਨਾਲ ਊਰਜਾ ਅਤੇ ਲਾਗਤ ਵਿਚ ਭਾਰੀ ਬਚਤ ਹੋਵੇਗੀ।ਇਸ ਨਾਲ ਘੱਟੋ ਘੱਟ ਲੋਡ ਸ਼ੈਡਿੰਗ ਘੱਟ ਹੋਵੇਗੀ ਅਤੇ ਊਰਜਾ ਉਹਨਾਂ ਪਿੰਡਾਂ ਤਕ ਪਹੁੰਚਦੀ ਰਹੇਗੀ ਜਿਥੇਂ ਹਾਲੇ ਤੱਕ ਬਿਜਲੀ ਨਹੀਂ ਪੰਹੁਚੀ।
     ਹੁਣ ਤੱਕ 33 ਇਕ-ਰੋਜ਼ਾ ਜਾਂ ਦੋ-ਰੋਜ਼ਾ ਸਿਖਲਾਈ ਪ੍ਰੋਗਰਾਮਾਂ ਦਾ ਆਯੋਜਨ ਪੰਜਾਬ ਸੂਬੇ ਵਿੱਚ ਕੀਤਾ ਜਾ ਚੁੱਕਾ ਹੈ।ਆਖਰੀ ਪੜਾਅ ਵਿੱਚ ਅੰਮ੍ਰਿਤਸਰ, ਬਠਿੰਡਾ, ਲੁਧਿਆਣਾ ਅਤੇ ਚੰਡੀਗੜ੍ਹ ਵਿਖੇ ਤਿੰਨ ਦਿਨ ਦੇ ਸਿਖਲਾਈ ਪ੍ਰੋਗਰਾਮ ਆਯੋਜਤ ਕੀਤੇ ਜਾ ਰਹੇ ਹਨ।ਪੰਜਾਬ ਸਰਕਾਰ ਨੇ ਯੂਨੀਅਨ ਗਵਰਨਮੈਂਟ ਦੁਆਰਾ ਤਿਆਰ ਕੀਤੇ ਊਰਜਾ ਬਚਾਵ ਬਿਲਡਿੰਗ ਕੋਡ ਵਿਚ ਸੋਧ ਕਰਨ ਲਈ ਆਰਕੀਟੈਕਚਰ, ਪਬਲਿਕ ਵਰਕਸ ਡਿਪਾਰਟਮੈਂਟ, ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਿਟੇਡ, ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਅਤੇ ਪੇਡਾ ਦੇ ਅਧਿਕਾਰੀਆਂ ਦੀ ਕਮੇਟੀ ਦਾ ਗਠਨ ਕੀਤਾ ਸੀ ਤਾਂ ਜੋ ਇਸ ਵਿੱਚ ਲੋੜੀਦਾ ਸੁਥਾਰ ਕੀਤਾ ਜਾ ਸਕੇ।
     ਇਹ ਕੰਮ ਆਰਕੀਟੈਕਟਸ ਸੁਰਿੰਦਰ ਬੱਗਾ ਅਤੇ ਇੰਡੀਅਨ ਇੰਸਟੀਚਿਊਟ ਆਫ ਆਰਕੀਟੈਕਚਰ ਦੇ ਅਰਚਨਾ ਚੌਧਰੀ ਨੂੰ ਸੌਂਪਿਆ ਗਿਆ ਸੀ। ਤਕਨੀਕੀ ਕਮੇਟੀ ਦੇ ਕਈ ਬੈਠਕਾਂ ਦੇ ਬਾਅਦ ਉਨ੍ਹਾਂ ਨੇ ਨਵਾਂ ਕੋਡ ਲਿਖਿਆ।ਇਸ ਨੂੰ ਜੂਨ 2016 ਵਿਚ ਪੰਜਾਬ ਸਰਕਾਰ ਦੁਆਰਾ ਸੂਚਿਤ ਕੀਤਾ ਗਿਆ ਸੀ।ਪੇਡਾ ਵਲੋਂ ਇਸ ਪਹਿਲਕਦਮੀ ਦੇ ਰਾਹੀਂ ਸ਼ਹਿਰੀ ਸਥਾਨਕ ਸੰਸਥਾਵਾਂ ਦੇ ਆਰਕੀਟੈਕਟਾਂ, ਇੰਜੀਨੀਅਰਾਂ, ਬਿਲਡਰਾਂ, ਯੋਜਨਾਕਾਰਾਂ ਅਤੇ ਅਧਿਕਾਰੀਆਂ ਨੂੰ ਸਿਖਲਾਈ ਦੇਣ ਦੀ ਯੋਜਨਾ ਬਣਾ ਰਹੀ ਹੈ।ਪੰਜਾਬ ਹੁਣ ਭਾਰਤ ਦੇ 10 ਰਾਜਾਂ ਵਿੱਚੋਂ ਹੈ ਜਿਸ ਨੇ ਇਸ ਕੋਡ ਨੂੰ ਤਿਆਰ ਕੀਤਾ ਹੈ ਅਤੇ ਜਲਦੀ ਹੀ ਇਸਨੂੰ ਲਾਗੂ ਕਰਨ ਜਾ ਰਿਹਾ ਹੈ।ਪੇਡਾ ਦੇ ਅਧਿਕਾਰੀਆਂ ਨੇ ਊਰਜਾ ਬਚਾਅ ਨੂੰ ਉਤਸ਼ਾਹਿਤ ਕਰਨ ਲਈ ਰਾਜ ਵਿਚ ਪੇਡਾ ਦੁਆਰਾ ਕੀਤੇ ਜਾ ਰਹੇ ਕੰਮ ਬਾਰੇ ਦੱਸਿਆ।
     ਇਸ ਪ੍ਰੋਗ੍ਰਾਮ ਵਿਚ 75 ਵਿਸ਼ਾ ਮਹਿਰ ਜਿਨ੍ਹਾਂ ਵਿਚ ਆਰਕੀਟੈਕਟ, ਇੰਜੀਨੀਅਰ, ਬਿਲਡਰਾਂ, ਡਿਵੈਲਪਰਾਂ ਅਤੇ ਅਰਬਨ ਲੋਕਲ ਬਾਡੀਜ਼ ਦੇ ਅਫਸਰ ਅਤੇ ਹੋਰ ਕਈ ਸਰਕਾਰੀ ਵਿਭਾਗ ਭਾਗ ਲੈ ਰਹੇ ਹਨ।
                                 

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply