Thursday, March 26, 2026

ਡਿਪਟੀ ਕਮਿਸ਼ਨਰ ਵਲੋਂ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਉ ਕੇਂਦਰ ਦੀ ਅਚਨਚੇਤੀ ਚੈਕਿੰਗ

ਰੈਡ ਕਰਾਸ ਵਲੋਂ ਨਸ਼ਾ ਛੁਡਾਉ ਕੇਂਦਰ ਨੂੰ ਦਿੱਤੇ ਗਏ ਬੈਡ ਅਤੇ ਗੱਦੇ
ਅੰਮ੍ਰਿਤਸਰ, 5 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਵੱਲੋਂ ਤੰਦਰੁਸਤ ਪੰਜਾਬ ਮਿਸ਼ਨ ਤਹਿਤ ਸਰਕਾਰੀ PPN0507201809ਮੈਡੀਕਲ ਕਾਲਜ ਵਿਖੇ ਚੱਲ ਰਹੇ ਸਵਾਮੀ ਵਿਵੇਕਾਨੰਦ ਨਸ਼ਾ ਛੁਡਾਉ ਕੇਂਦਰ ਦਾ ਅਚਨਚੇਤ ਦੌਰਾ ਕੀਤਾ ਅਤੇ ਸਾਰੀਆ ਵਾਰਡਾਂ ਦਾ ਨਰੀਖਣ ਕਰਕੇ ਇਲਾਜ ਕਰਵਾ ਰਹੇ ਨੌਜਵਾਨਾਂ ਨਾਲ ਗੱਲਬਾਤ ਕੀਤੀ।  
     ਸੰਘਾ ਨੇ ਦੱਸਿਆ ਕਿ ਪਿਛਲੇ ਕੁੱਝ ਦਿਨਾਂ ਤੋਂ ਨਸ਼ਾ ਛੁਡਾਉ ਕੇਂਦਰ ਵਿੱਚ ਨਸ਼ਾ ਛੱਡਣ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਇਸ ਕੇਂਦਰ ਵਿੱਚ ਪਹਿਲਾਂ 30 ਬੈਡ ਸਨ, ਪ੍ਰੰਤੂ ਨਸ਼ਾ ਛੱਡਣ ਲਈ ਅੱਗੇ ਆਉਣ ਵਾਲੇ ਨੌਜਵਾਨਾਂ ਨੂੰ ਵੇਖਦੇ ਹੋਏ ਰੈਡ ਕਰਾਸ ਸੁਸਾਇਟੀ ਵੱਲੋਂ ਇਸ ਕੇਂਦਰ ਨੂੰ 17 ਬੈਡ, 20 ਗੱਦੇ, ਕੈਰਮਬੋਰਡ ਅਤੇ ਕਿਤਾਬਾਂ ਦਿੱਤੀਆਂ ਗਈਆਂ ਹਨ।ਸੰਘਾ ਨੇ ਨਸ਼ਾ ਪੀੜਤਾਂ ਦੀ ਵੱਧ ਰਹੀ ਗਿਣਤੀ ਨੂੰ ਧਿਆਨ ਵਿੱਚ ਰੱਖਦੇ ਹੋਏ ਸਟਾਫ ਦੀ ਘਾਟ ਨੂੰ ਤੁਰੰਤ ਪੂਰਾ ਕਰਨ ਦੀ ਹਦਾਇਤ ਵੀ ਸਿਹਤ ਵਿਭਾਗ ਨੂੰ ਕੀਤੀ।
         ਸੰਘਾ ਨੇ ਦੱਸਿਆ ਕਿ ਨਸ਼ਾ ਪੀੜਤ ਖ਼ੁਦ ਨਸ਼ਾ ਛੱਡਣ ਲਈ ਅੱਗੇ ਆ ਰਹੇ ਹਨ ਅਤੇ ਜਿੰਨਾਂ ਨਸ਼ਾ ਪੀੜਤਾਂ ਦੀ ਹਾਲਤ ਮਾੜੀ ਹੁੰਦੀ ਹੈ, ਉਨ੍ਹਾਂ ਨੂੰ ਦਾਖਲ ਕਰ ਲਿਆ ਜਾਂਦਾ ਹੈ ਅਤੇ ਬਾਕੀ ਨਸ਼ਾ ਪੀੜਤਾਂ ਨੂੰ ਡਾਕਟਰਾਂ ਦੇ ਸਾਹਮਣੇ ਦਵਾਈ ਖੁਆ ਕੇ ਘਰ ਭੇਜ ਦਿੱਤਾ ਜਾਂਦਾ ਹੈ।ਡਿਪਟੀ ਕਮਿਸ਼ਨਰ ਨੇ ਨਸ਼ਾ ਪੀੜਤਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੂੰ ਕਿਹਾ ਕਿ ਤੁਸੀਂ ਆਪਣਾ ਇਲਾਜ ਕਰਵਾ ਕੇ ਠੀਕ ਹੋ ਜਾਣਾ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਨਸ਼ਾ ਛੱਡ ਚੁੱਕੇ ਵਿਅਕਤੀਆਂ ਨੂੰ ਸਕਿੱਲ ਡਿਵੈਲਪਮੈਂਟ ਵਿੱਚ ਟ੍ਰੇਨਿੰਗ ਦੇ ਕੇ ਰੁਜਗਾਰ ਵੀ ਦਿਵਾਇਆ ਜਾਵੇਗਾ।
    ਇਸ ਮੌਕੇ ਡਾ: ਪੀ.ਡੀ ਗਰਗ ਮੁਖੀ ਮਨੋਵਿਗਿਆਨ ਵਿਭਾਗ ਨੇ ਦੱਸਿਆ ਕਿ ਪਹਿਲਾਂ ਇਸ ਕੇਂਦਰ ਵਿੱਚ ਰੋਜ਼ਾਨਾ 10 ਤੋਂ 15 ਮਰੀਜ ਆਉਦੇ ਸਨ, ਪ੍ਰੰਤੂ ਹੁਣ ਦੀ ਗਿਣਤੀ 50 ਤੋਂ ਵਧੇਰੇ ਹੋ ਗਈ ਹੈ।ਉਨ੍ਹਾਂ ਦੱਸਿਆ ਕਿ ਨਸ਼ਾ ਪੀੜਤਾਂ ਵਿਅਕਤੀਆਂ ਵਿੱਚ ਖੁਦ ਨਸ਼ਾ ਛੱਡਣ ਦੀ ਭਾਵਨਾ ਪੈਦਾ ਹੋ ਰਹੀ ਹੈ, ਜੋ ਕਿ ਬਹੁਤ ਹੀ ਵਧੀਆ ਗੱਲ ਹੈ।ਉਨ੍ਹਾਂ ਦੱਸਿਆ ਕਿ ਨਸ਼ਾ ਤਾਂ ਹੀ ਛੱਡਿਆ ਜਾ ਸਕਦਾ ਹੈ, ਜੇਕਰ ਨਸ਼ਾ ਪੀੜਤ ਖੁਦ ਅੱਗੇ ਆਵੇ।ਉਨ੍ਹਾਂ ਦੱਸਿਆ ਕਿ ਜਿਹੜੇ ਘੱਟ ਨਸ਼ਾ ਕਰਦੇ ਹਨ, ਉਨ੍ਹਾ ਨੂੰ ਕੌਂਸਲਿੰਗ ਰਾਹੀਂ ਹੀ ਸੁਧਾਰਿਆ ਜਾ ਰਿਹਾ ਹੈ। ਡਾ: ਗਰਗ ਨੇ ਦੱਸਿਆ ਕਿ ਇਸ ਕੇਂਦਰ ਵਿੱਚ ਲੀਗਲ ਸਰਵਿਸ ਅਥਾਰਟੀ ਵੱਲੋਂ ਨਸ਼ਾ ਪੀੜਤਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਵੀ ਦਿੱਤੀ ਜਾ ਰਹੀ ਹੈ।
     ਇਸ ਮੌਕੇ ਉਨ੍ਹਾਂ ਦੇ ਨਾਲ ਮੈਡਮ ਅਲਕਾ ਕਾਲੀਆ, ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਸ੍ਰੀਮਤੀ ਵਿਨੈ ਸ਼ਰਮਾ ਸਕੱਤਰ ਰੈਡ ਕਰਾਸ ਸੁਸਾਇਟੀ, ਡਾ: ਰਜਿੰਦਰ ਅਰੋੜਾ, ਡਾ: ਸੁਰਿੰਦਰਪਾਲ ਮੈਡੀਕਲ ਸੁਪਰਡੰਟ ਅਤੇ ਰਣਧੀਰ ਠਾਕੁਰ ਵੀ ਹਾਜ਼ਰ ਸਨ।

Check Also

ਖ਼ਾਲਸਾ ਕਾਲਜ ਵਿਖੇ ਐਗਰੀ ਫੈਸਟ-2026 ਕਰਵਾਇਆ ਗਿਆ

ਅੰਮ੍ਰਿਤਸਰ, 25 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਖੇਤੀਬਾੜੀ ਵਿਭਾਗ ਅਤੇ ਖੇਤੀਬਾੜੀ ਸੁਸਾਇਟੀ …

Leave a Reply