Saturday, September 12, 2026

ਐਸ.ਐਸ.ਡੀ ਗਰਲਜ਼ ਕਾਲਜ ਦਾ ਐਮ.ਕਾਮ ਦਾ ਨਤੀਜਾ 100 ਪ੍ਰਤੀਸ਼ਤ ਰਿਹਾ

PPN0607201815ਬਠਿੰਡਾ, 6 ਜੁਲਾਈ (ਪੰਜਾਬ ਪੋਸਟ – ਅਵਤਾਰ ਸਿੰਘ ਕੈਂਥ) – ਪੰਜਾਬੀ ਯੂਨੀਵਰਸਿਟੀ ਪਟਿਆਲਾ ਵਲੋਂ ਐਲਾਨੇ ਨਤੀਜਿਆਂ ਵਿੱਚ ਸਥਾਨਕ ਐਸ.ਐਸ.ਡੀ ਗਰਲਜ਼ ਕਾਲਜ ਦਾ ਐਮ.ਕਾਮ ਦਾ ਨਤੀਜਾ ਨਤੀਜਾ 100 ਪ੍ਰਤੀਸ਼ਤ ਰਿਹਾ।ਕਾਲਜ ਦੀਆਂ 51 ਵਿਦਿਆਰਥਣਾਂ ਵਿਚੋਂ 27 ਵਿਦਿਆਰਥੀਆਂ ਨੇ 80 %, 12 ਵਿਦਿਆਰਥਣਾਂ ਨੇ 70% ਅਤੇ ਹੋਰਾਂ ਨੇ 60% ਅੰਕ ਪ੍ਰਾਪਤ ਕੀਤੇ।ਕਾਲਜ ਦੀਆਂ ਵਿਦਿਆਰਥਣਾਂ ਵਿਪਨੀਤ ਕੌਰ ਅਤੇ ਨਿਧੀ ਬਾਂਸਲ ਨੇ 9.2 ਸੀ.ਜੀ.ਪੀ.ਏ ਪ੍ਰਾਪਤ ਕਰਕੇ ਪਹਿਲਾ ਸਥਾਨ ਹਾਸਿਲ ਕੀਤਾ, ਮਮਤਾ, ਪਾਇਲ ਅਤੇ ਸੁਪਨਾ ਨੇ 9 ਸੀ.ਜੀ.ਪੀ.ਏ ਕਾਰਨ ਦੂਜਾ ਸਥਾਨ ਅਤੇ ਸੁਮਨਦੀਪ ਕੌਰ, ਵੀਨਾ ਅਤੇ ਅੰਜਲੀ ਸੋਨੀ ਨੇ 8.8 ਸੀ.ਜੀ.ਪੀ.ਏ ਪ੍ਰਾਪਤ ਕਰਕੇ ਤੀਜਾ ਸਥਾਨ ਹਾਸਲ ਕੀਤਾ।ਕਾਲਜ ਪ੍ਰਧਾਨ ਸੋਮਨਾਥ ਬਾਘਲਾ, ਉਪ ਪ੍ਰਧਾਨ ਯਸ਼ਵੰਤ ਰਾਏ ਸਿੰਗਲਾ, ਸੈਕਟਰੀ ਜੇ.ਕੇ ਗੁਪਤਾ, ਪਿ੍ਰੰਸੀਪਲ ਡਾ: ਪਰਮਿੰਦਰ ਕੌਰ ਤਾਂਘੀ, ਡਾ: ਨੀਰੂ ਗਰਗ ਅਤੇ ਸਮੂਹ ਸਟਾਫ਼ ਵਲੋਂ ਵਧਾਈ ਦਿੱਤੀ ਗਈ।

Check Also

ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ

ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …

Leave a Reply