ਅੰਮ੍ਰਿਤਸਰ, 3 ਜੁਲਾਈ (ਪੰਜਾਬ ਪੋਸਟ- ਜਸਬੀਰ ਸਿੰਘ ਸੱਗੂ) – ਸ਼ੱਤਾ ਵਿੱਚ ਆਉਣ ਤੋਂ ਪਹਿਲਾਂ ਗੁਟਕਾ ਸਾਹਿਬ ਹੱਥਾਂ ਵਿੱਚ ਲੈ ਕੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਦੀ ਸਹੁੰ ਖਾਣ ਵਾਲੀ ਪ੍ਰਦੇਸ਼ ਦੀ ਕਾਂਗਰਸ ਸਰਕਾਰ ਨਸ਼ਾ ਮੁਕਤੀ ਤਾਂ ਦੂਰ ਸੂਬੇ ਵਿੱਚ ਕਨੂੰਨ ਵਿਵਸਥਾ ਵੀ ਸਥਾਪਤ ਨਹੀਂ ਕਰ ਸਕੀ।ਇਹਨਾਂ ਗੱਲਾਂ ਦਾ ਪ੍ਰਗਟਾਵਾ ਕਰਦਿਆਂ ਜਿਲਾ ਭਾਜਪਾ ਸਕੱਤਰ ਸਤਨਾਮ ਕੌਰ ਨੇ ਕਿਹਾ ਹੈ ਕਿ ਦੇਸ਼ ਵਿੱਚ ਸਾਰੇ ਰਾਜ ਨਸ਼ਾ ਮੁਕਤ ਹਨ, ਪਰ ਪੰਜਾਬ ਇੱਕ ਅਜਿਹਾ ਸੂਬਾ ਹੈ ਜਿਸ ਦਾ ਨੌਜਵਾਨ ਤਬਕਾ ਬੇਰੋਜਗਾਰ ਹੋਣ ਕਰ ਕੇ ਨਸ਼ੇ ਦੀ ਦਲਦਲ ਵਿੱਚ ਫਸ ਰਿਹਾ ਹੈ।ਬੇਰੋਜਗਾਰੀ ਦੇ ਸ਼ਿਕਾਰ ਇਹੀ ਨੌਜਵਾਨ ਨਸ਼ੇ ਦੀ ਭੈੜੀ ਆਦਤ ਵਿੱਚ ਪੈਣ ਕਾਰਣ ਹਰ ਤਰ੍ਹਾਂ ਦਾ ਗੁਨਾਹ ਕਰਨ `ਤੇ ਮਜਬੂਰ ਵੀ ਹੋ ਜਾਂਦੇ ਹਨ।ਉਨਾਂ ਕਿਹਾ ਕਿ ਨਿੱਤ ਦਿਨ ਅਖਬਾਰਾਂ ਵਿੱਚ ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੀਆਂ ਖਬਰਾਂ ਛਪ ਰਹੀਆਂ ਹਨ, ਜੋ ਚਿੰਤਾ ਦਾ ਵਿਸ਼ਾ ਹੈ।ਸਤਨਾਮ ਕੌਰ ਨੇ ਕਿਹਾ ਕਿ ਅਮ੍ਰਿਤਸਰ ਵਿੱਚ ਜੋ ਨੌਜਵਾਨ ਨਸ਼ੇ ਦੇ ਕਾਰਨ ਮੌਤ ਦੇ ਮੂੰਹ ਵਿੱਚ ਪਏ ਹਨ, ਕੀ ਸਰਕਾਰ ਦੱਸੇਗੀ ਕਿ ਉਨਾਂ ਦਾ ਜਿੰਮੇਦਾਰ ਕੌਣ ਹੈ ?ਉਨਾਂ ਕਿਹਾ ਕਿ ਨਸ਼ੇ ਦੇ ਮਾਮਲੇ `ਚ ਪੰਜਾਬ ਸਰਕਾਰ ਇੰਨੀ ਲਾਚਾਰ ਹੋ ਚੁੱਕੀ ਹੈ ਕਿ ਅਮ੍ਰਿਤਸਰ ਦੇ ਕਈ ਇਲਾਕਿਆਂ ਵਿੱਚ ਨਸ਼ਾ ਖੁਲ੍ਹੇਆਮ ਵਿਕ ਰਿਹਾ ਹੈ।
Check Also
ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ
ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …
Punjab Post Daily Online Newspaper & Print Media