ਅੰਮ੍ਰਿਤਸਰ, 6 ਜੁਲਾਈ (ਪੰਜਾਬ ਪੋਸਟ- ਮਨਜੀਤ ਸਿੰਘ) – ਤੰਦਰੁਸਤ ਪੰਜਾਬ ਮਿਸ਼ਨ ਨੂੰ ਲੈ ਕੇ ਡਿਪਟੀ ਕਮਿਸ਼ਨਰ ਕਮਲਜੀਤ ਸਿੰਘ ਸੰਘਾ ਅਤੇ ਸਿਹਤ ਅਧਿਕਾਰੀਆਂ ਦੇ ਦਿਸ਼ਾ ਨਿਰਦੇਸ਼ਾ ਤਹਿਤ ਸਿਵਲ ਸਰਜਨ ਦਫਤਰ ਵਿਖੇ ਡਾ. ਹਰਦੀਪ ਸਿੰਘ ਘਈ ਸਿਵਲ ਸਰਜਨ ਅਤੇ ਜਿਲਾ ਸਿਹਤ ਅਫਸਰ ਡਾ. ਲਖਬੀਰ ਸਿੰਘ ਭਾਗੋਵਾਲੀਆ ਦੀ ਅਗਵਾਈ ਹੇਠ ਅੰਮ੍ਰਿਤਸਰ ਸ਼ਹਿਰ ਦੇ ਪ੍ਰੱਮੁਖ ਹੋਟਲ ਹੋਲੀਡੇ ਇੰਨ, ਐਮ.ਕੇ, ਬੈਸਟ ਵੈਸਟਰਨ, ਕਲਾਰਕ ਇੰਨ, ਗੋਲਡਨ ਟੁਲਿੱਪ, ਹਯਾਤ, ਕੰਟਰੀ ਇੰਨ, ਯੈਲੋ ਚਿਲੀ, ਡਾਮੀਨੋਜ਼ ਆਦਿ ਹੋਟਲ ਮਾਲਕਾ, ਮੈਨੇਜਰਾ ਅਤੇ ਰੈਸਟੋਰੈਂਟ ਮਾਲਕਾਂ ਲਈ ਜਾਗਰੂਕਤਾ ਕੈਪ ਦਾ ਆਯੋਜਨ ਕੀਤਾ ਗੀਆ।ਜਿਸ ਵਿੱਚ ਉਨਾਂ ਨੂੰ ਫੂਡ ਸੇਫਟੀ ਐਂਡ ਸਟੈਂਰਡ ਅਥਾਰਟੀ ਆਫ ਇੰਡੀਆ ਐਕਟ 2006 ਬਾਰੇ ਜਾਣਕਾਰੀ ਦੇ ਕੇ ਫੂਡ ਸੇਫਟੀ ਐਕਟ ਦੀਆਂ ਧਾਰਾਵਾਂ ਨੂੰ ਇੰਨ ਬਿੰਨ ਲਾਗੂ ਕਰਨ ਲਈ ਅਪੀਲ ਕੀਤੀ ਗਈ ਅਤੇ ਮਿਸ਼ਨ ਤੰਦਰੁਸਤ ਪੰਜਾਬ ਵਿੱਚ ਸਿਹਤ ਵਿਭਾਗ ਦਾ ਸਹਿਯੋਗ ਕਰਨ ਲਈ ਪ੍ਰੇਰਿਆ ਗਿਆ।ਇਸ ਕੈਂਪ ਵਿੱਚ 50 ਤੋ ਉਪਰ ਫੂਡ ਬਿਜਨਸ ਆਪਰੇਟਰ ਨੇ ਹਿਸਾ ਲਿਆ ਅਤੇ ਜਾਣਕਾਰੀ ਹਾਸਿਲ ਕੀਤੀ।
ਇਸ ਮੌਕੇ ਡਾ. ਭਾਗੋਵਾਲੀਆ ਨੇ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਾਰੇ ਹੋਟਲ ਅਤੇ ਰੈਸਟੋਰੈਂਟ ਮਾਲਕਾਂ ਨੂੰ ਫੂਡ ਸੇਫਟੀ ਡੈਸ਼ ਬੋਰਡ ਲਗਾਉਣ ਲਈ ਕਿਹਾ ਅਤੇ ਰਸੋਈਆ ਵਿਚ ਸਾਫ ਸਫਾਈ ਵੱਲ ਖਾਸ ਧਿਆਨ ਦੇਣ ਲਈ ਹਦਾਇਤਾਂ ਦਿਤੀਆ। ਡਾ. ਭਾਗੋਵਾਲੀਆ ਨੇ ਹੋਟਨ ਮੈਨੇਜ਼ਰਾਂ ਨੂੰ ਹਦਾਇਤ ਕੀਤੀ ਕਿ ਰਸੋਈ ਵਿਚ ਵਰਤਣ ਯੋਗ ਸਮਾਣ ਜਿਵੇ ਮਿਰਚ, ਮਸਾਲੇ, ਹਲਦੀ ਆਦਿ ਦੀ ਜਾਂਚ ਆਪਣੇ ਪੱਧਰ ਤੇ ਕਰਵਾਈ ਜਾਵੇ ਤਾਂ ਜੋ ਫੂਡ ਸੈਂਪਲਿੰਗ ਦੋਰਾਨ ਕਾਨੂੰਨੀ ਕਾਰਵਾਈ ਤੋ ਬੱਚਿਆ ਜਾ ਸਕੇ।ਉਨ੍ਹਾਂ ਕਿਹਾ ਕਿ ਫੂਡ ਸੇਫਟੀ ਐਕਟ ਅਧੀਨ ਇਕ ਸੁਪਰਵਾਇਜਰ ਟਰੇਂਡ ਕੀਤਾ ਜਾਵੇ ਜੋ ਕਿ 25 ਵਰਕਰਾਂ ਦਾ ਸੁਪਰਵਾਇਜਰ ਹੋਵੇਗਾ ਅਤੇ ਉਨਾ ਨੂੰ ਫੂਡ ਸੇਫਟੀ ਐਂਡ ਸਟੈਂਰਡ ਅਥਾਰਟੀ ਆਫ ਇੰਡੀਆ ਐਕਟ 2006 ਅਧੀਨ ਸਿਖਿਅਤ ਕਰੇਗਾ।ਜੇਕਰ ਸਭੰਵ ਹੋ ਸਕੇ ਆਪਣੀ ਆਪਣੀ ਰਸੋਈ ਓਪਨ ਕਰਨ ਬਾਰੇ ਸੋਚਿਆ ਜਾਵੇ ਤਾਂ ਜੋ ਖਾਣ ਵਾਲੇ ਖੁਦ ਦੇਖ ਸਕਣ ਕਿ ਖਾਣਾ ਕਿਵੇ ਤਿਆਰ ਹੋ ਰਿਹਾ ਹੈ।ਡਾ. ਲਖਬੀਰ ਸਿੰਘ ਭਾਗੋਵਾਲੀਆਂ ਨੇ ਕਿਹਾ ਕਿ ਸਾਰੇ ਵਰਕਰਸ ਦਾ ਹਰ 6 ਮਹੀਨੇ ਬਾਅਦ ਮੈਡੀਕਲ ਫਿਟਨੈਸ ਟੈਸਟ ਕਰਵਾਇਆ ਜਾਵੇ ਅਤੇ ਫੂਡ ਸੇਫਟੀ ਲਾਇਸੈਂਸ ਨੂੰ ਕਿਸੇ ਖਾਸ ਜਗ੍ਹਾਂ `ਤੇ ਲਗਾਇਆ ਜਾਵੇ।
ਡਾ. ਭਾਗੋਵਾਲੀਆ ਨੇ ਕਿਹਾ ਕਿ ਐਕਟ ਦੀਆ ਸਾਰੀਆ ਹਦਾਇਤਾਂ ਨੂੰ ਲਾਗੂ ਕਰਨ ਲਈ ਸਾਰੇ ਹੋਟਲ ਮਾਲਕਾਂ, ਮੈਨੇਜਰਾਂ ਅਤੇ ਰੈਸਟੋਰੈਂਟ ਮਾਲਕਾ ਨੂੰ 2 ਹਫਤੇ ਦਾ ਟਾਇਮ ਦਿੱਤਾ ਗਿਆ ਹੈ ਜੇਕਰ 2 ਹਫਤੇ ਦੇ ਬਾਅਦ ਕੋਈ ਖਾਮੀ ਪਾਈ ਜਾਦੀ ਹੈ ਤਾਂ ਸਖਤ ਕਾਰਵਾਈ ਅਮਲ ਵਿੱਚ ਲਿਆਦੀ ਜਾਵੇਗੀ।ਇਸ ਮੌਕੇ ਤੇ ਫੂਡ ਸੇਫਟੀ ਅਫ਼ਸਰ ਅਸ਼ਵਨੀ ਕੁਮਾਰ, ਮੁਨੀਸ਼ ਸੋਡੀ, ਸਿਮਰਨਜੀਤ ਗਿਲ, ਨਿਰਮਲ ਸਿੰਘ, ਅਮਰਦੀਪ ਸਿੰਘ ਅਤੇ ਆਰੂਸ਼ ਭੱਲਾ ਮੋਜੂਦ ਸਨ।
Punjab Post Daily Online Newspaper & Print Media