Monday, March 2, 2026

ਖ਼ਾਲਸਾ ਕਾਲਜ ਵਿਖੇ ‘ਸਕਿੱਲ ਡਿਵੈੱਲਪਮੈਂਟ ਸੈਂਟਰ’ ਦੀ ਨਵੀਂ ਇਮਾਰਤ ਦੀ ਉਸਾਰੀ ਸ਼ੁਰੂ

PPN0607201823 ਅੰਮ੍ਰਿਤਸਰ, 6 ਜੁਲਾਈ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਅੱਜ ‘ਸਕਿੱਲ ਡਿਵੈੱਲਪਮੈਂਟ ਸੈਟਰ’ ਦੀ ਨਵੀਂ ਇਮਾਰਤ ਦੀ ਉਸਾਰੀ ਲਈ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਟੱਕ ਲਗਾਇਆ।ਇਸ ਨਵੀਂ ਇਮਾਰਤ ’ਚ ਵਿਦਿਆਰਥੀਆਂ ਤੇ ਹੋਰ ਲੋੜਵੰਦਾਂ ਨੂੰ ਆਪਣੇ ਸਹਾਇਕ ਧੰਦੇ ਜਾਂ ਕਿੱਤੇ ਚਲਾਉਣ ਦੀ ਮਾਹਿਰਾਂ ਵੱਲੋਂ ਸਿਖਲਾਈ ਦਿੱਤੀ ਜਾਵੇਗੀ। ਇਨ੍ਹਾਂ ਸਹਾਇਕ ਧੰਦੇ ਜਾਂ ਕਿੱਤਿਆ ਲਈ ਬੇਕਰੀ ਵਸਤਾਂ, ਦੁੱਧ ਤੋਂ ਬਣਨ ਵਾਲੀਆਂ ਵਸਤੂਆਂ, ਫ਼ਲ-ਸਬਜੀਆਂ ਤੋਂ ਬਣਨ ਵਾਲੀਆਂ ਵਸਤਾਂ, ਪੋਲਟਰੀ ਨਾਲ ਸਬੰਧਿਤ ਧੰਦੇ, ਖੁੰਬਾਂ ਅਤੇ  ਸ਼ਹਿਦ ਦੀ ਪੈਦਾਵਾਰ ਸਬੰਧੀ ਸਿਖਲਾਈ ਦੇਣ ਦੇ ਨਾਲ-ਨਾਲ ਲੜਕੀਆਂ ਅਤੇ ਲੋੜਵੰਦ ਔਰਤਾਂ ਨੂੰ ਕੱਪੜਿਆਂ ਦੀ ਸਿਲਾਈ-ਕਢਾਈ ਦੀ ਸਿਖਲਾਈ ਵੀ ਦਿੱਤੀ ਜਾਵੇਗੀ।
    ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਅਜਿਹਾ ਕਰਨ ਸਬੰਧੀ ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਪ੍ਰਧਾਨ ਸੱਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਦੀ ਦੂਰ-ਅੰਦੇਸ਼ੀ ਸੋਚ ਦਾ ਵੱਡਾ ੳਪਰਾਲਾ ਹੈ।ਉਨ੍ਹਾਂ ਕਿਹਾ ਕਿ ਇਹ ਇਮਾਰਤ ਖ਼ਾਲਸਾਈ ਡਿਜ਼ਾਇਨ ਮੁਤਾਬਕ ਹੀ ਉਲੀਕੀ ਗਈ ਹੈ।ਸਿੱਖ ਰਵਾਇਤਾਂ ਅਨੁਸਾਰ ਗੁਰੂ ਮਹਾਰਾਜ ਦੀ ਉਟ-ਆਸਰੇ ਨਾਲ ਅਰਦਾਸ ਉਪਰੰਤ ਇਸ ਦੀ ਸ਼ੁਭ-ਸੁਰੂਆਤ ਕੀਤੀ ਗਈ।PPN0607201824
    ਇਸ ਮੌਕੇ ਪ੍ਰੋ.  ਗੁਰਬਖ਼ਸ ਸਿੰਘ, ਐਨ.ਕੇ ਸ਼ਰਮਾ, ਮੈਨੇਜਰ ਪ੍ਰੋਜੈਕਟਸ, ਦਰਸ਼ਨ ਸਿੰਘ, ਐਸ.ਡੀ.ਓ ਆਦਿ ਨੇ ਕਿਹਾ ਕਿ ਇਹ ਸੈਂਟਰ ਇਸ ਸਮੇਂ ਦੀ ਬਹੁਤ ਵੱਡੀ ਲੋੜ ਹੈ, ਜੋ ਸਵੈ-ਰੋਜਗਾਰ ਯੋਜਨਾ ਨੂੰ ਚਲਾਉਣ ਲਈ ਇਕ ਮੀਲ-ਪੱਥਰ ਸਾਬਿਤ ਹੋਵੇਗਾ।ਇਹ ਵੀ ਜ਼ਿਕਰਯੋਗ ਹੈ ਕਿ ਇਸ ਸੈਂਟਰ ਲਈ ਕਾਲਜ ਦੇ ਪੁਰਾਣੇ ਵਿਦਿਆਰਥੀ ਬਖਸੀਸ ਸਿੰਘ ਸੰਧੂ (ਪਿੰਡ ਚੀਚਾ-ਭਕਨਾ) ਪ੍ਰਧਾਨ ਖ਼ਾਲਸਾ ਗਲੋਬਲ ਰੀਚ ਫ਼ਾਊਂਡੇਸ਼ਨ ਯੂ.ਐਸ.ਏ, ਜੋ ਅਮਰੀਕਾ ’ਚ ਸੈਟਲ ਹਨ ਨੇ ਖੁੱਲਦਿਲੀ ਨਾਲ ਵਿੱਤੀ ਮਦਦ ਦੇਣ ਦਾ ਭਰੋਸਾ ਦਿੱਤਾ ਹੈ।ਸੰਧੂ ਹੋਣਹਾਰ ਤੇ ਲੋੜਵੰਦ ਵਿਦਿਆਰਥੀਆਂ ਦੀ ਪਹਿਲਾਂ ਹੀ ਬਹੁਤ ਵੱਡੀ ਵਿੱਤੀ ਮਦਦ ਕਰ ਰਹੇ ਹਨ।

 

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply