Monday, March 2, 2026

ਪ੍ਰੋ. ਕੁਲਵੰਤ ਸਿੰਘ ਬਣੇ ਐਸ.ਆਰ ਗੌਰਮਿੰਟ ਕਾਲਜ ਫਾਰ ਵੁਮੈਨ ਦੇ ਖੇਡ ਵਿਭਾਗ ਮੁੱਖੀ

5 ਵਾਰ ਯੂਨੀਵਰਸਿਟੀ ਵੇਟ ਲਿਫਟਿੰਗ ਚੈਂਪੀਅਨ ਦੇ ਕੋਲੋਂ ਖੇਡ ਖੇਤਰ ਨੂੰ ਚੱਗੀਆਂ ਆਸਾਂ

Prof.KulwantSinghਅੰਮ੍ਰਿਤਸਰ 6 ਜੁਲਾਈ (ਪੰਜਾਬ ਪੋਸਟ- ਸੰਧੂ) – 5 ਵਾਰ ਯੂਨੀਵਰਸਿਟੀ ਚੈਂਪੀਅਨ ਰਹੇ ਵੇਟ ਲਿਫਟਿੰਗ ਖਿਡਾਰੀ ਪ੍ਰੋ. ਕੁਲਵੰਤ ਸਿੰਘ ਹੁਣ ਐਸ.ਆਰ ਗੌਰਮਿੰਟ ਕਾਲਜ ਫਾਰ ਵੁਮੈਨ ਅੰਮ੍ਰਿਤਸਰ ਦੇ ਸਰੀਰਿਕ ਸਿੱਖਿਆ ਵਿਭਾਗ ਦੇ ਮੁੱਖੀ ਹੋਣਗੇ, ਜਦੋਂ ਕਿ ਉਹ ਕਾਲਜ ਦੇ ਵਾਈਸ ਪ੍ਰਿੰਸੀਪਲ ਦੀ ਜ਼ਿੰਮੇਵਾਰੀ ਵੀ ਨਾਲ ਨਿਭਾਉਂਦੇ ਰਹਿਣਗੇ।4 ਦਸੰਬਰ 1960 ਨੂੰ ਪਿਤਾ ਜਰਨੈਲ ਸਿੰਘ ਤੇ ਮਾਤਾ ਅਮਰ ਕੌਰ ਦੇ ਵਿਹੜੇ ਦੀ ਰੌਣਕ ਬਣੇ ਪ੍ਰੋ. ਕੁਲਵੰਤ ਸਿੰਘ ਨੇ ਮੁੱਢਲੀ ਵਿੱਦਿਆ ਡੈਮ ਗੰਜ ਸਰਕਾਰੀ ਸਕੂਲ ਤੋਂ ਕਰਨ ਦੇ ਨਾਲ-ਨਾਲ ਵੇਟ ਲਿਫਟਿੰਗ ਖੇਡ ਖੇਤਰ ਵਿੱਚ ਵੀ ਚੰਗੀ ਪੈਠ ਬਣਾ ਕੇ ਉਸ ਸਮੇਂ ਆਪਣੇ ਵਿਰੋਧੀਆਂ ਨੂੰ ਚਿੱਤ ਕਰਦੇ ਹੋਏ ਕਈ ਵਕਾਰੀ ਐਵਾਰਡ ਤੇ ਸਨਮਾਨ ਆਪਣੇ ਨਾਮ ਕੀਤੇ।ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਐਮ.ਪੀ.ਐਡ. ਤੇ ਫਿਰ ਐਨ.ਆਈ.ਐਸ ਕਰਨ ਤੋਂ ਬਾਅਦ ਉਹ 21 ਨਵੰਬਰ 1987 ਨੂੰ ਸਰਕਾਰੀ ਉਚ ਸਿੱਖਿਆ ਖੇਤਰ ਵਿੱਚ ਆਏ।ਪਰ ਇਸ ਤੋਂ ਪਹਿਲਾਂ ਉਨ੍ਹਾਂ ਨੇ 5 ਵਾਰ ਯੂਨੀਵਰਸਿਟੀ ਵੇਟ ਲਿਫਟਿੰਗ ਚੈਂਪੀਅਨ ਹੋਣ ਦਾ ਵੀ ਮਾਣ ਹਾਸਲ ਕੀਤਾ।ਸਰਕਾਰੀ ਕਾਲਜ ਭੁਲੱਥ, ਸਰਕਾਰੀ ਕਾਲਜ ਅੰਮ੍ਰਿਤਸਰ, ਸਰਕਾਰੀ ਕਾਲਜ ਢੁੱਡੀਕੇ ਮੋਗਾ, ਸਰਕਾਰੀ ਕਾਲਜ ਅਜਨਾਲਾ, ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਬਤੌਰ ਪ੍ਰੋਫੈਸਰ ਸੇਵਾਵਾਂ ਨਿਭਾਉਣ ਦੇ ਨਾਲ-ਨਾਲ ਸਰਕਾਰੀ ਕਾਲਜ ਨਰੋਟ ਜੈਮਲ ਪਠਾਨਕੋਟ ਵਿਖੇ ਕਾਰਜਕਾਰੀ ਪ੍ਰਿੰਸੀਪਲ ਦੀਆਂ ਬੇਮਿਸਾਲ ਸੇਵਾਵਾਂ ਨਿਭਾਅ ਚੁੱਕੇ ਹਨ। ਜਦੋਂ ਕਿ ਸੰਨ 2012 ਤੋਂ ਐਸ.ਆਰ. ਗੌਰਮਿੰਟ ਕਾਲਜ ਫਾਰ ਵੁਮੈਨ ਵਿਖੇ ਉਨ੍ਹਾਂ ਵੱਲੋਂ ਨਿਭਾਈਆ ਜਾ ਰਹੀਆਂ ਸ਼ਾਨਦਾਰ ਸੇਵਾਵਾਂ ਨੂੰ ਨਜ਼ਰਅੰਦਾਜ ਨਹੀਂ ਕੀਤਾ ਜਾ ਸਕਦਾ।ਖੇਡ ਖੇਤਰ ਦਾ ਵੀ ਉਨ੍ਹਾਂ ਕੋਲ ਚੰਗਾ ਤਜ਼ੱਰਬਾ ਹੈ ਜਿਸ ਦਾ ਕਾਲਜ ਖੇਡ ਖੇਤਰ ਨੂੰ ਬੇਹੱਦ ਲਾਭ ਮਿਲੇਗਾ।
ਸਰੀਰਿਕ ਸਿੱਖਿਆ ਵਿਭਾਗ ਮੁੱਖੀ ਬਣਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਉਹ ਪਹਿਲਾਂ ਦੀ ਤਰ੍ਹਾਂ ਹੀ ਵਿੱਦਿਅਕ ਤੇ ਖੇਡ ਖੇਤਰ ਨੂੰ ਸਮਰਪਿਤ ਰਹਿਣਗੇ ਅਤੇ ਕਾਲਜ ਪ੍ਰਿੰਸੀਪਲ, ਅਧਿਆਪਕਾਂ ਤੇ ਵਿੱਦਿਆਰਥੀਆਂ ਨਾਲ ਬੇਹਤਰ ਤਾਲ-ਮੇਲ ਬਣਾ ਕੇ ਕਾਲਜ ਦੀ ਭਲਾਈ ਲਈ ਯਤਨਸ਼ੀਲ ਰਹਿਣਗੇ।  

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …

Leave a Reply