Thursday, November 5, 2026

ਗਰਮੀਆਂ ਦੀਆਂ ਛੁੱਟੀਆਂ `ਚ ਬੱਚਿਆਂ ਦਾ ਗੁਰਮਤਿ ਗਿਆਨ ਕੈਂਪ ਲਗਾਇਆ

ਗੁਰੂ ਨਾਨਕ ਮਲਟੀ ਵਰਸਿਟੀ ਮਿਸ਼ਨ ਵਲੋਂ ਗਰੀਬ ਬੱਚਿਆਂ ਨੂੰ ਵਜੀਫਾ ਸਕੀਮ ਪ੍ਰਤੀ ਕੀਤਾ ਜਾਗਰੂਕ
ਬਠਿੰਡਾ, 7 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਗੁਰਦੁਆਰਾ ਸਾਹਿਬ ਸ਼ਹੀਦ ਬਾਬਾ ਦੀਪ ਸਿੰਘ ਜੋਗੀਨਗਰ ਵਿਖੇ ਗਰਮੀਆਂ PPN0707201801ਦੀਆਂ ਛੁੱਟੀਆਂ ਦੌਰਾਨ ਬੱਚਿਆਂ ਨੂੰ ਗੁਰਮਤਿ ਸਮਾਗਮ ਗਿਆਨ ਦੇਣ ਸਬੰਧੀ ਕੈਂਪ ਲਗਾਇਆ ਗਿਆ।ਡਾ: ਕਿਰਨਪਾਲ ਕੌਰ ਪਤਨੀ ਡਾ: ਮੰਦਰ ਸਿੰਘ ਅਤੇ ਗੁਰਦੁਆਰਾ ਪ੍ਰਬੰਧਕ ਕਮੈਟੀ ਦੇ ਸਹਿਯੋਗ ਨਾਲ ਗੁਰਮਤਿ ਗਿਆਨ ਕੈਂਪ ਆਯੋਜਿਤ ਕੀਤਾ ਗਿਆ। ਕੈਂਪ ਵਿੱਚ 25 ਤੋਂ 30 ਦੇ ਕਰੀਬ ਬੱਚਿਆਂ ਨੇ ਭਾਗ ਲਿਆ।ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਦੇ ਪਾਠ, ਸਬਦ ਕੀਰਤਨ ਅਤੇ ਕਵਿਤਾਵਾਂ ਆਦਿ ਸਬੰਧੀ ਸਿੱਖਿਆਂ ਦਿੱਤੀ ਗਈ।ਕੈਂਪ ਦੀ ਸੰਪੂਰਨਤਾ ਮੌਕੇ ਸ੍ਰੀ ਤਖ਼ਤ ਸਾਹਿਬ ਸ੍ਰੀ ਦਮਦਮਾ ਸਾਹਿਬ ਦੇ ਰਾਗੀ ਭਾਈ ਜਸਵੀਰ ਸਿੰਘ ਵਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਗੁਰੂ ਨਾਨਕ ਮਲਟੀ ਵਰਸਿਟੀ ਮਿਸ਼ਨ ਦੇ ਚੇਅਰਮੈਨ ਜਸਵਿੰਦਰ ਸਿੰਘ ਯੂ.ਕੇ ਦੇ ਦਿਸ਼ਾ ਨਿਰਦੇਸ਼ ਹੇਠ ਗਰੀਬ ਬੱਚਿਆਂ ਨੂੰ ਵਜੀਫਾ ਸਕੀਮ ਚਲਾਈ ਹੋਈ ਜਿਸ ਨਾਲ ਬੱਚੇ ਉੱਚ ਸਿੱਖਿਆ ਪ੍ਰਾਪਤ ਕਰਨ ਅਤੇ ਉੱਚ ਪਦਵੀਆਂ ਪ੍ਰਾਪਤ ਕਰਨ। ਬਠਿੰਡਾ ਇਕਾਈ ਦੇ ਜਿਲ੍ਹਾਂ ਇੰਚਾਰਜ ਜਸਵੀਰ ਸਿੰਘ ਵਲੋਂ ਬੱਚਿਆਂ ਨੂੰ ਮੈਡਲ ਆਦਿ ਵੀ ਵੰਡੇ ਗਏ।ਇਸ ਮੌਕੇ ਮੈਡੀਕਲ ਪ੍ਰੋਕਟੀਸਨ ਜਥੇਬੰਦੀ ਦੇ ਬਲਾਕ ਪ੍ਰਧਾਨ ਜਗਸੀਰ ਸ਼ਰਮਾ ਵਲੋਂ ਬੱਚਿਆਂ ਨੂੰ ਭਰੂਣ ਹੱਤਿਆ ਅਤੇ ਨਸ਼ਿਆਂ ਬਾਰੇ ਸੰਖੇਪ ਰੂਪ ਵਿੱਚ ਜਾਣਕਾਰੀ ਵੀ ਦਿੱਤੀ ਗਈ।ਗੁਰਦੀਪ ਸਿੰਘ ਰੰਧਾਵਾ ਪ੍ਰਧਾਨ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਏ ਮਹਿਮਾਨਾਂ ਨੂੰ ਸਿਰੋਪਾਓ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਸਮੂਹ ਸੰਗਤਾਂ ਨੂੰ `ਜੀ ਆਇਆ` ਕਿਹਾ।ਅੰਤ ਵਿੱਚ ਬੱਚਿਆਂ ਦੀ ਚੜ੍ਹਦੀ ਕਲਾ ਲਈ ਮੁੱਖ ਗ੍ਰੰਥੀ ਭਾਈ ਗੁਰਮੀਤ ਸਿੰਘ ਵਲੋਂ ਅਰਦਾਸ ਕੀਤੀ ਗਈ।

Check Also

ਖਾਲਸਾ ਕਾਲਜ ਵਿਖੇ ‘ਕਲਾਕਿ੍ਰਤੀ’ ਦੋ ਰੋਜ਼ਾ ਦੀਵਾਲੀ ਪ੍ਰਦਰਸ਼ਨੀ ਲਗਾਈ ਗਈ

ਅੰਮ੍ਰਿਤਸਰ, 4 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ)- ਖਾਲਸਾ ਕਾਲਜ ਦੇ ਫੈਸ਼ਨ ਡਿਜ਼ਾਈਨਿੰਗ ਵਿਭਾਗ ਵਲੋਂ ਦੋ ਰੋਜ਼ਾ …

Leave a Reply