ਭੀਖੀ, 9 ਜੁਲਾਈ (ਪੰਜਾਬ ਪੋਸਟ – ਕਮਲ ਜਿੰਦਲ) – ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਪ੍ਰਿੰਸੀਪਲ ਡਾ. ਰੁਪੇਸ਼ ਦੀਵਾਨ ਦੀ ਅਗਵਾਈ ਹੇਠ ਸਮੂਹ ਸਟਾਫ ਤੇ ਵਿਦਿਆਰਥੀਆਂ ਦੇ ਸਹਿਯੋਗ ਨਾਲ ਸਰਕਾਰੀ ਸੈਕੰਡਰੀ ਸਕੂਲ (ਲੜਕੇ) ਭੀਖੀ ਵਿਖੇ `ਖੇਡੋ ਪੰਜਾਬ ਪੜੋ ਪੰਜਾਬ` ਤਹਿਤ ਮਿਸ਼ਨ ਤੰਦਰੁਸਤ ਪੰਜਾਬ ਅਧੀਨ ਸਕੁਲ ਪੱਧਰੀ ਮੈਰਾਥਨ ਦੌੜ ਦਾ ਆਯੋਜਨ ਕੀਤਾ ਗਿਆ। ਪ੍ਰਿੰਸੀਪਲ ਡਾ. ਰੁਪੇਸ਼ ਦੀਵਾਨ ਨੇ ਕਿਹਾ ਕਿ ਪੰਜਾਬ ਸਰਕਾਰ ਅਤੇ ਸਿੱਖਿਆ ਵਿਭਾਗ ਦੇ ਇਸ ਸ਼ਲਾਘਾਯੋਗ ਉਪਰਾਲੇ ਨਾਲ ਵਿਦਿਆਰਥੀ ਸਰੀਰਕ ਤੇ ਮਾਨਸਿਕ ਤੌਰ `ਤੇ ਤੰਦਰੁਸਤ ਹੋਣਗੇ।
ਗੁਰਦੀਪ ਸਿੰਘ ਧਨੋਆ ਨੇ ਦੱਸਿਆ ਕਿ ਇਸ ਮੈਰਾਥਨ ਦੌੜ ਵਿੱਚ ਛੇਵੀਂ ਤੋ ਅੱਠਵੀਂ ਦੇ ਮਿਡਲ ਵਰਗ ਨੇ, ਨੌਵੀ ਤੋਂ ਦੱਸਵੀਂ ਦੇ ਹਾਈ ਵਰਗ ਨੇ, ਗਿਆਰਵੀਂ ਤੋਂ ਬਾਰਵੀਂ ਦੇ ਸੈਕੰਡਰੀ ਵਰਗ ਨੇ ਅਤੇ ਸਮੂਹ ਸਟਾਫ਼ ਨੇ ਭਾਗ ਲਿਆ।ਇਸ ਮੈਰਾਥਨ ਦੌੜ ਨੂੰ ਸਫ਼ਲ ਬਣਾਉਣ ਲਈ ਸੁਖਵਿੰਦਰ ਕੌਰ ਡੀ.ਪੀ.ਈ, ਨਾਇਬ ਸਿੰਘ, ਪਰਮਜੀਤ ਸਿੰਘ ਸੇਖੋਂ, ਜਸਬੀਰ ਸਿੰਘ ਦਾ ਅਹਿਮ ਯੋਗਦਾਨ ਰਿਹਾ।
ਇਸ ਦੌੜ ਤੋਂ ਬਾਅਦ ਸਕੂਲ ਦੇ ਵਿਹੜੇ ਵਿੱਚ ਵਿਦਿਆਰਥੀਆਂ ਵੱਲੋਂ ਵੱਖ-ਵੱਖ ਐਕਟੀਵਿਟੀਆਂ ਕੀਤੀਆਂ ਗਈ।ਥਾਣਾ ਮੁੱਖੀ ਭੀਖੀ ਨੇ ਵਿਸ਼ੇਸ ਤੌਰ `ਤੇ ਸਿਰਕਤ ਕੀਤੀ।ਉਹਨਾਂ ਨੇ ਸਾਰਿਆਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਆ ਤੇ ਸਮੂਹ ਸਟਾਫ਼ ਤੇ ਵਿਦਿਆਰਥੀਆਂ ਨੇ ਨਸ਼ਾ ਰਹਿਤ ਪੰਜਾਬ ਸਿਰਜਣ ਲਈ ਸਹੁੰ ਵੀ ਚੱਕੀ।
ਇਸ ਮੌਕੇ ਨਿਰਮਲ ਸਿੰਘ ਚੇਅਰਮੇਨ, ਏ.ਐਸ.ਆਈ ਵੀਰਸਮਰਾਟ ਸਿੰਘ, ਹਰਪਾਲ ਸਿੰਘ ਤੇ ਸਟਾਫ ਮੈਬਰ ਸੁਖਦੀਪ ਸਿੰਘ, ਯਾਦਵਿੰਦਰ ਸਿੰਘ, ਵਰਿੰਦਰ ਕੁਮਾਰ, ਮਨੌਜ ਕੁਮਾਰ, ਰਜਿੰਦਰਪਾਲ ਸਿੰਘ, ਰਾਜਵੀਰ ਕੌਰ, ਰਮਨ ਜਿੰਦਲ ਆਦਿ ਹਾਜ਼ਰ ਸਨ।
Check Also
ਸਰਬੱਤ ਦਾ ਭਲਾ ਟਰੱਸਟ ਵੱਲੋਂ ਸਿਵਲ ਹਸਪਤਾਲ ਵਿਖੇ ਮੁਫ਼ਤ ਡਾਇਲਸਿਸ ਕਿੱਟਾਂ ਭੇਂਟ
ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਹਸਪਤਾਲ ਪ੍ਰਬੰਧਨ ਨੂੰ ਸੌਂਪੀਆਂ ੪੮ ਕਿੱਟਾਂ ਅੰਮ੍ਰਿਤਸਰ, 19 ਅਗਸਤ …
Punjab Post Daily Online Newspaper & Print Media