
ਫ਼ਾਜਿਲਕਾ, 16 ਅਗਸਤ (ਵਿਨੀਤ ਅਰੋੜਾ) – ਡੀਏਵੀ ਕਾਲਜ ਆਫ਼ ਐਜੂਕੇਸ਼ਨ ਵਿਚ ਦੇਸ਼ ਦੇ 68ਵੇਂ ਆਜ਼ਾਦੀ ਦਿਹਾੜੇ ਮੌਕੇ ਇਕ ਪ੍ਰੋਗਰਾਮ ਕਰਵਾਇਆ ਗਿਆ। ਇਹ ਪ੍ਰੋਗਰਾਮ ਐਸਐਸਟੀ ਕਲੱਬ ਵੱਲੋਂ ਕਰਵਾਇਆ ਗਿਆ। ਇਸ ਪ੍ਰੋਗਰਾਮ ਦੇ ਮੁੱਖ ਮਹਿਮਾਨ ਕਾਲਜ ਦੇ ਚੇਅਰਮੈਨ ਡਾ. ਨਵਦੀਪ ਜਸੂਜਾ, ਡਾ. ਸਿੰਮੀ ਜਸੂਜਾ, ਪ੍ਰਿੰਸੀਪਲ ਪ੍ਰਦੀਪ ਅਰੋੜਾ, ਮੈਨੇਜ਼ਰ ਆਤਮਾ ਸਿੰਘ ਸੇਖੋਂ ਅਤੇ ਕਾਲਜ ਪ੍ਰਿੰਸੀਪਲ ਡਾ. ਸਰਿਤਾ ਗਿਜਵਾਨੀ ਆਦਿ ਨੇ ਰਾਸ਼ਟਰੀ ਝੰਡੀ ਲਹਿਰਾਇਆ। ਇਸ ਮੌਕੇ ਕਾਲਜ ਦੇ ਭਾਵੀ ਅਧਿਆਪਕਾਂ ਨੇ ਦੇਸ਼ ਭਗਤੀ ਦੇ ਅਧਾਰਿਤ ਪ੍ਰੋਗਰਾਮ ਦੀ ਪੇਸ਼ਕਾਰੀ ਕੀਤੀ। ਜਿਸ ਵਿਚ ਭਾਸ਼ਣ, ਕਵਿਤਾ, ਸਮੂਹ ਗੀਤ, ਵਿਅਕਤੀਗਤ ਗੀਤ ਆਦਿ ਗਤੀਵਿਧੀਆਂ ਸ਼ਾਮਲ ਸਨ। ਇਸ ਮੌਕੇ ਸਿੱਖਿਆ ਸੈਸ਼ਨ 2013-14 ਵਿਚ ਪਹਿਲੇ, ਦੂਜੇ ਅਤੇ ਤੀਜੇ ਸਥਾਨ ਤੇ ਆਉਣ ਵਾਲੀਆਂ ਵਿਦਿਆਰਥਣਾਂ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਚੇਅਰਮੈਨ ਡਾ. ਨਵਦੀਪ ਜਸੂਜਾ ਨੇ ਆਜ਼ਾਦੀ ਦੇ ਮੁੱਲ ਬਾਰੇ ਦੱਸਦਿਆਂ ਕਿਹਾ ਕਿ ਸਾਡਾ ਆਜ਼ਾਦੀ ਦਿਹਾੜਾ ਉਦੋਂ ਹੀ ਸਫ਼ਲ ਹੋਵੇਗਾ। ਜਦੋਂ ਅਸੀ ਦੇਸ਼ ਵਿਚ ਫੈਲ ਰਹੀਆਂ ਸਮੱਸਿਆਵਾਂ ਤੋਂ ਪੂਰੀ ਤਰ੍ਹਾਂ ਨਿਜ਼ਾਤ ਪਾ ਲਵਾਂਗੇ। ਇਸ ਦੇ ਨਾਲ ਹੀ ਕਾਲਜ ਪ੍ਰਿੰਸੀਪਲ ਡਾ. ਸਰਿਤਾ ਗਿਜ਼ਵਾਨੀ ਨੇ ਸਾਰੇ ਵਿਦਿਆਰਥੀਆਂ ਨੂੰ ਵਧਾਈ ਵੀ ਦਿੱਤੀ।
Punjab Post Daily Online Newspaper & Print Media