ਪਠਾਨਕੋਟ, 12 ਜੂਲਾਈ (ਪੰਜਾਬ ਪੋਸਟ ਬਿਊਰੋ) – `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਸਹਿਰ ਸੁਜਾਨਪੁਰ ਦਾ ਗੰਦਾ ਪਾਣੀ ਜੋ ਕਿ ਕੁਦਰਤੀ ਜਲ ਸਰੋਤਾਂ ਵਿੱਚ ਮਿਲ ਕੇ ਕੁਦਰਤੀ ਸੋਮਿਆਂ ਨੂੰ ਦੂਸ਼ਿਤ ਕਰ ਰਿਹਾ ਹੈ ਅਤੇ ਇਸ ਦੇ ਹੱਲ ਲਈ ਸਹਿਰ ਅੰਦਰ ਦੋ ਸੀਵਰੇਜ ਟਰੀਟਮੈਂਟ ਪਲਾਂਟ ਲਗਾਏ ਜਾਣੇ ਹਨ, ਜਿਨ੍ਹਾਂ ਦੇ ਲਈ ਅੱਜ ਸਟੈਂਡਿੰਗ ਕੋਆਰਡੀਨੇਸ਼ਨ ਕਮੇਟੀ ਦੇ ਮੈਂਬਰਾਂ ਅਤੇ ਵੱਖ ਵੱਖ ਵਿਭਾਗਾਂ ਦੇ ਜਿਲ੍ਹਾ ਅਧਿਕਾਰੀਆਂ ਨਾਲ ਚਰਚਾ ਕਰਨ ਤੋਂ ਬਾਅਦ ਦੋਨੋ ਐਸ.ਟੀ.ਪੀ ਦੇ ਲਈ ਜਗ੍ਹਾ ਨਿਰਧਾਰਤ ਕੀਤੀ ਗਈ ਹੈ।ਇਹ ਪ੍ਰਗਟਾਵਾ ਵਧੀਕ ਡਿਪਟੀ (ਜ) ਕਮਿਸ਼ਨਰ ਕੁਲਵੰਤ ਸਿੰਘ ਆਈ.ਏ.ਐਸ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਟੈਂਡਿੰਗ ਕੋਆਰਡੀਨੇਸ਼ਨ ਕਮੇਟੀ ਦੀ ਮੀਟਿੰਗ ਦੋਰਾਨ ਕੀਤਾ।ਅਸ਼ੋਕ ਕੁਮਾਰ ਸਹਾਇਕ ਕਮਿਸ਼ਨਰ ਜਨਰਲ, ਅਰਸ਼ਦੀਪ ਸਿੰਘ ਸਹਾਇਕ ਕਮਿਸ਼ਨਰ ਸਿਕਾਇਤਾਂ, ਵਿਜੈ ਸਾਗਰ ਮਹਿਤਾ ਕਾਰਜ ਸਾਧਕ ਅਫ਼ਸਰ ਨਗਰ ਕੌਸਲ ਸੁਜਾਨਪੁਰ, ਕਾਰਜਕਾਰੀ ਇੰਜੀਨੀਅਰ ਸਿੰਚਾਈ ਵਿਭਾਗ, ਜਲ ਸਪਲਾਈ ਅਤੇ ਭੁਮੀ ਰੱਖਿਆ ਵਿਭਾਗ ਦੇ ਅਧਿਕਾਰੀ ਅਤੇ ਹੋਰ ਸਬੰਧਤ ਵਿਭਾਗਾਂ ਦੇ ਅਧਿਕਾਰੀ ਵੀ ਇਸ ਮੌਕੇ ਹਾਜ਼ਰ ਸਨ।
ਕੁਲਵੰਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਪੂਰੇ ਪੰਜਾਬ ਅੰਦਰ `ਮਿਸ਼ਨ ਤੰਦਰੁਸਤ ਪੰਜਾਬ` ਦੀ ਲਹਿਰ ਚਲਾਈ ਜਾ ਰਹੀ ਹੈ ਜਿਸ ਅਧੀਨ ਸੁਜਾਨਪੁਰ ਸਹਿਰ ਵਿਖੇ ਸੀਵਰੇਜ ਟਰੀਟਮੈਂਟ ਪਲਾਂਟ ਲਗਾਏ ਜਾਣੇ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਸੀਵਰੇਜ ਟਰੀਟਮੈਂਟ ਪਲਾਂਟਾਂ ਵਿਚੋਂ ਪਹਿਲਾ ਐਸ.ਟੀ.ਪੀ ਪਿੰਡ ਕੈਲਾਸ਼ਪੁਰ ਵਿਖੇ ਅਤੇ ਦੂਸਰਾ ਪੁਲ ਨੰਬਰ-5 ਨਜਦੀਕ ਪੁੱਡਾ ਦੀ ਡੇਢ ਏਕੜ ਜਮੀਨ `ਤੇ ਲਗਾਇਆ ਜਾਵੇਗਾ।
ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਉਕਿ ਪੁੱਡਾ ਦੀ ਜਮੀਨ ਵਣ ਵਿਭਾਗ ਵਲੋਂ ਬੂੱਟੇ ਲਗਾਉਣ ਲਈ ਸੁਰੱਖਿਅਤ ਹੈ ਇਸ ਲਈ ਉਨ੍ਹਾ ਕਾਰਜ ਸਾਧਕ ਅਫਸ਼ਰ ਨਗਰ ਕੌਸਲ ਸੁਜਾਨਪੁਰ ਨੂੰ ਹਦਾਇਤ ਕਰਦਿਆਂ ਕਿਹਾ ਕਿ ਨਗਰ ਕੌਂਸਲ ਸੁਜਾਨਪੁਰ ਪੁੱਡਾ ਦੀ ਜਮੀਨ ਨੂੰ ਨਗਰ ਕੌਸਲ ਸੁਜਾਨਪੁਰ ਦੇ ਨਾਮ ਤਬਦੀਲ ਕਰਵਾਏ ਅਤੇ ਵਣ ਵਿਭਾਗ ਤੋਂ ਇਸ ਦੀ ਐਨ.ਓ.ਸੀ ਦੇ ਲਈ ਵੀ ਪੱਤਰ ਭੇਜੇ।ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਨਗਰ ਕੌਸਲ ਸੁਜਾਨਪੁਰ ਉਪਰੋਕਤ ਜਮੀਨ ਦੇ ਇਵਜ ਵਿੱਚ ਕਿਸੇ ਹੋਰ ਸਥਾਨ `ਤੇ ਇੰਨੀ ਹੀ ਜਮੀਨ ਵਣ ਵਿਭਾਗ ਨੂੰ ਮੂਹੇਈਆ ਕਰਵਾਏਗਾ। ਉਨ੍ਹਾਂ ਭੁਮੀ ਰੱਖਿਆ ਅਧਿਕਾਰੀ ਨੂੰ ਹਦਾਇਤ ਕਰਦਿਆਂ ਕਿਹਾ ਕਿ ਇਨ੍ਹਾਂ ਸੀਵਰੇਜ ਟਰੀਟਮੈਂਟ ਪਲਾਂਟ ਤੇ ਗੰਦਾ ਪਾਣੀ ਫਿਲਟਰ ਹੋਣ ਤੋਂ ਬਾਅਦ ਖੇਤਾਂ ਤੱਕ ਪਹੁੰਚਾਉਣ ਦੇ ਲਈ ਯੋਜਨਾ ਅਨੁਸਾਰ ਪਲਾਨ ਤਿਆਰ ਕੀਤਾ ਜਾਵੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ਵਿਸ਼ਵ ਫੋਟੋਗ੍ਰਾਫੀ ਦਿਵਸ ‘ਤੇ ਵਿਸ਼ੇਸ਼ ਲੈਕਚਰ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਯੂਨੀਵਰਸਿਟੀ ਦੇ ਜਰਨਲਿਜ਼ਮ ਐਂਡ ਮਾਸ ਕਮਿਊਨੀਕੇਸ਼ਨ ਵਿਭਾਗ ਵੱਲੋਂ …
Punjab Post Daily Online Newspaper & Print Media