ਪਠਾਨਕੋਟ, 12 ਜੁਲਾਈ (ਪੰਜਾਬ ਪੋਸਟ ਬਿਊਰੋ) – `ਵਿਸ਼ਵ ਆਬਾਦੀ ਦਿਵਸ` `ਤੇ ਸਿਹਤ ਵਿਭਾਗ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਦਿੱਤੇ ਗਏ ਥੀਮ `ਇੱਕ ਸਾਰਥਕ ਕੱਲ ਦੀ ਸ਼ੂਰੁਆਤ ਪਰਿਵਾਰ ਨਿਯੋਜਨ ਦੇ ਨਾਲ` ਤਹਿਤ ਅੱਜ `ਮਿਸ਼ਨ ਤੰਦਰੁਸਤ ਪੰਜਾਬ` ਅਧੀਨ ਸਿਵਲ ਹਸਪਤਾਲ ਪਠਾਨਕੋਟ ਵਿਖੇ ਸਿਵਲ ਸਰਜਨ ਪਠਾਨਕੋਟ ਡਾ. ਨੈਨਾ ਸਲਾਥੀਆ ਨੇ ਆਬਾਦੀ ਸਥਿਰਤਾ ਜਾਗਰੂਕਤਾ ਅਭਿਆਨ ਦੀ ਸ਼ੂਰੁਆਤ ਕੀਤੀ ਜਿਸ ਵਿੱਚ ਪਰਿਵਾਰ ਨਿਯੋਜਨ ਲਈ ਪੇ੍ਰਰਿਤ ਕੀਤਾ ਜਾਵੇਗਾ।ਪਰਿਵਾਰ ਨਿਯੋਜਨ ਦੇ ਵੱਖ ਵੱਖ ਤਰੀਕਿਆਂ ਸੰਬਧੀ ਵਿਸ਼ੇਸ਼ ਜਾਗਰੂਤਾ ਪ੍ਰਦਰਸ਼ਨੀ ਵੀ ਲਗਾਈ ਗਈ। 
ਅੱਜ ਸ਼ੁਰੂਆਤੀ ਮੌਕੇ ਤੇ ਡਾ. ਨੈਨਾ ਸਲਾਥੀਆ ਨੇ ਦੱਸਿਆ ਕਿ ਹਰ ਸਾਲ 11 ਜੁਲਾਈ ਨੂੰ ਵਿਸ਼ਵ ਅਬਾਦੀ ਦਿਵਸ ਮਨਾਇਆ ਜਿਸ ਦਾ ਮੁੱਖ ਮੰਤਵ ਵਿਸ਼ਵ ਦੇ ਲੋਕਾਂ ਨੂੰ ਦਿਨੋ ਦਿਨ ਵੱਧਦੀ ਹੋਈ ਆਬਾਦੀ ਕਾਰਨ ਹੁਣ ਅਤੇ ਆਉਣ ਵਾਲੇ ਸਮੇਂ ਦੀਆਂ ਸਮੱਸਿਆਵਾਂ ਅਤੇ ਛੋਟਾ ਪਰਿਵਾਰ ਸੁਖੀ ਪਰਿਵਾਰ ਬਾਰੇ ਜਾਗਰੂਕ ਕਰਨਾ ਹੈ ਜੋ ਕਿ ਮੱਨੁਖਤਾ ਦੀ ਤੱਰਕੀ ਲਈ ਕੁਝ ਖਾਸ ਵਿਸ਼ਿਆਂ ਜਿਵੇਂ ਫੈਮਿਲੀ ਪੈਲੇਨਿੰਗ, ਔਰਤ-ਮਰਦ ’ਚ ਸਮਾਨਤਾ, ਗਰੀਬੀ ਨੰੁੂ ਦੂਰ ਕਰਨਾ ਅਤੇ ਮਾਂ ਤੇ ਬੱਚੇ ਦੀ ਸਿਹਤ ਵਰਗੇ ਵਿਸ਼ੇ ਸ਼ਾਮਿਲ ਹਨ। ਇਸ ਲਈ ਇੱਕ ਸਾਰਥਕ ਕੱਲ ਦੀ ਸ਼ੂਰੁਆਤ ਦੀ ਲਈ ਅਤੇ ਆਬਦੀ ਦੀ ਸਥਿਰਤਾ ਲਈ ਪਰਿਵਾਰ ਨਿਯੋਜਨ ਦੇ ਵੱਖ-ਵੱਖ ਤਰੀਕਿਆਂ ਅਪਨਾਉਣਾ ਬਹੁਤ ਹੀ ਜ਼ਰੂਰੀ ਹੈ।ਉਨਾਂ ਦੱਸਿਆ ਕਿ ਸਿਹਤ ਵਿਭਾਗ ਵਲੋਂ ਪਰਿਵਾਰ ਨਿਯੋਜਨ ਦੇ ਇਸ ਵੇਲੇ ਸਥਾਈ ਅਤੇ ਅਸਥਾਈ ਤਰੀਕੇ ਮੁੱਹਈਆਂ ਕਰਵਾਏ ਜਾ ਰਹੇ ਹਨ। ਸਥਾਈ (ਪੱਕੇ ਤੌਰ ਤੇ) ਤਰੀਕਿਆਂ ‘ਚ ਜਿਵੇਂ ਕਿ ਮਹਿਲਾ ਨਲਬੰਦੀ ਅਤੇ ਪੁਰਸ਼ ਨਸਬੰਦੀ ਅਤੇ ਅਸਥਾਈ’ਚ (ਕੱਚੇ ਤੌਰ ਤੇ) ਇੰਜੈਕਸ਼ਨ ਐਮ.ਪੀ.ਏ, ਆਪਾਤਕਾਲੀਨ ਗਰਭ ਨਿਰੋਧਕ ਗੋਲੀ, ਕਾਪਰ ਟੀ, (ਆਈ.ਯੂ.ਸੀ.ਡੀ.375, ਆਈ.ਯੂ.ਸੀ.ਡੀ 380 1, ਕੰਡੋਮ ਅਤੇ ਗਰਭ ਨਿਰੋਧਕ ਗੋਲੀਆਂ ਸ਼ਾਮਿਲ ਹਨ।ਉਹਨਾਂ ਨੇ ਪਰਿਵਾਰ ਨਿਯੋਜਨ ਦੇ ਅਸਥਾਈ ਤਰੀਕਿਆਂ ਨੂੰ ਅਪਨਾਉਣਾ ਵੱਲ ਜ਼ਿਆਦਾ ਜ਼ੋਰ ਦਿੰਦੇ ਹੋਏ ਕਿਹਾ ਕਿ ਸਿਹਤ ਵਿਭਾਗ ਵਲੋ ਹੁਣ ਜਿਲਾ੍ਹ ਪੱਧਰ ਤੇ ਬਲਾਕ ਪੱਧਰ ਤੇ ਪਰਿਵਾਰ ਨਿਯੋਜਨ ਲਈ ਇੰਜੈਕਸ਼ਨ ਐਮ.ਪੀ.ਏ ਲਾਉਣਾ ਸ਼ੂਰੁ ਕਰ ਦਿੱਤਾ ਹੈ ਜਿਸ ਨਾਲ 3 ਮਹੀਨੇ ਤੱਕ ਗਰਭਵਤੀ ਹੋਣ ਦੀ ਚਿੰਤਾ ਤੋਂ ਮੁਕਤੀ ਅਤੇ ਨਾ ਹੀ ਯੌਨ ਸੰਬਧ ਵਿੱਚ ਕੋਈ ਪਰੇਸ਼ਾਨੀ ਆਉਂਦੀ ਹੈ।ਇਹ ਇੰਜੈਕਸ਼ਨ (ਡਿਲੀਵਰੀ ਦੇ 6 ਹਫਤਿਆਂ ਬਾਅਦ) ਸਤਨਪਾਨ ਦੌਰਾਨ ਲੈਣਾ ਵੀ ਪੂਰੀ ਤਰਾ੍ਹ ਨਾਲ ਸੁੱਰਖਿਅਤ ਹੈ।ਇਸ ਤੋ ਇਲਾਵਾ ਡਾਕਟਰ ਦੀ ਸਲਾਹ ਨਾਲ `ਛਾਇਆ ਗੋਲੀ` ਵੀ ਪਰਿਵਾਰ ਨਿਯੋਜਨ ਲਈ ਵੀ ਪੂਰੀ ਤਰਾਂ੍ਹ ਨਾਲ ਸੁੱਰਖਿਅਤ ਹੈ।ਉਨਾਂ ਕਿਹਾ ਕਿ ਜਦੋਂ ਤੱਕ ਪਰਿਵਾਰ ਨਾ ਵਧਾਉਣਾ ਚਾਹੋ, ਉਦੋਂ ਤੱਕ ਬੇਫਿਕਰ ਗਰਭ ਨਿਰੋਧਕ ਗੋਲੀ ਖਾਓ ਕਿਉਂਕਿ ਗਰਭ ਨਿਰੋਧਕ ਗੋਲੀਆਂ ਖਾਣ ਤੋਂ ਬਾਅਦ ਇਸਤਰੀ ਦੀ ਮਾਂ ਬਣਨ ਦੀ ਸਮਰੱਥਾ ਤੇ ਕੋਈ ਬੁਰਾ ਅਸਰ ਨਹੀਂ ਪੈਦਾ।
ਇਸ ਮੌਕੇ ਹਾਜ਼ਰ ਜਿਲਾ੍ਹ ਪਰਿਵਾਰ ਭਲਾਈ ਅਫਸਰ ਡਾ. ਰਾਕੇਸ਼ ਸਰਪਾਲ ਨੇ ਛੋਟਾ ਪਰਿਵਾਰ ਸੁੱਖੀ ਪਰਿਵਾਰ ਬਿਹਤਰ ਜੀਵਨ ਜੀਣ ਦਾ ਅਧਾਰ ਹੈ ਅਤੇ ਲਗਾਤਾਰ ਵੱਧ ਰਹੀ ਅਬਾਦੀ ਸਾਡੇ ਸਾਰਿਆਂ ਲਈ ਚਿੰਤਾਂ ਦਾ ਵਿਸ਼ਾ ਬਣਦੀ ਜਾ ਰਿਹਾ।ਇਹ ਵੱਧਦੀ ਹੋਈ ਅਬਾਦੀ ਨਾ ਕੇਵਲ ਮਨੁੱਖਤਾ ਲਈ ਘਾਤਕ ਹੈ ਸਗੋਂ ਜੀਵ ਜੰਤੂਆਂ ਅਤੇ ਵਾਤਾਵਰਨ ਤੇ ਵੀ ਇਸ ਦਾ ਮਾਰੂ ਪ੍ਰਭਾਵ ਪੈ ਰਿਹਾ ਹੈ।ਜੰਗਲਾਂ ਦਾ ਅੰਧੇਧੁੰਦ ਕਟਾਵ, ਸ਼ਹਿਰੀਕਰਨ, ਉਦੋਯੋਗੀਕਰਨ,ਕਲੋਨੀਆਂ ਦੀ ਨਜ਼ਇਜ਼ ਉਸਾਰੀ ਨੇ ਮਨੁੱਖਾਂ ਅਤੇ ਜੀਵ ਜੰਤੂਆਂ ਦਾ ਸਾਹ ਲੈਣਾ ਔਖਾ ਕਰ ਦਿੱਤਾ ਚਾਹੇ ਹੋ ਧਰਤੀ ਹੋਵੇ ਜਾਂ ਪਾਣੀ।ਕੁਦਰਤੀ ਸੋਮਿਆਂ ਦੀ ਦੂਰਵਰਤੋਂ ਨਾਲ ਪਾਣੀ ਦਾ ਪੱਧਰ ਲਗਾਤਾਰ ਹੇਠਂ ਜਾ ਰਿਹਾ ਹੈ।ਇਸ ਮੌਕੇ ਸੀਨੀਅਰ ਮੈਡੀਕਲ ਅਫਸਰ ਇੰਚਾਰਜ ਸਿਵਲ ਹਸਪਤਾਲ ਪਠਾਨਕੋਟ ਡਾ. ਭੁਪਿੰਦਰ ਸਿੰਘ,ਡਾ.ਪ੍ਰਿਅੰਕਾ ਠਾਕੁਰ, ਜਿਲਾ੍ਹ ਲੇਖਾ ਅਫਸਰ ਸ਼੍ਰੀਮਤੀ ਤਨਵੀ ਸ਼ਰਮਾ, ਇੰਚਾਰਜ ਮਾਸ ਮੀਡੀਆ ਸ਼੍ਰੀਮਤੀ ਗੁਰਿੰਦਰ ਕੌਰ, ਡੀ.ਐਸ.ਏ ਸ਼੍ਰੀ ਪ੍ਰਿਆ ਮਹਾਜਨ, ਐਲ.ਐਚ.ਵੀ ਚੰਪਾ ਦੇਵੀ, ਐਨ.ਐਨ.ਐਮ ਬਲਜਿੰਦਰ ਕੌਰ ਅਤੇ ਸਿਵਲ ਹਸਪਤਾਲ ਦਾ ਹੋਰ ਸਟਾਫ ਹਾਜ਼ਰ ਸਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਅਕਾਦਮਿਕ ਵਿਰਾਸਤ ਬਾਰੇ ਹੋਈ ਵਿਚਾਰ-ਚਰਚਾ
ਅੰਮ੍ਰਿਤਸਰ, 22 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਵਿਦਿਆਰਥੀ ਅਤੇ …
Punjab Post Daily Online Newspaper & Print Media