ਬਠਿੰਡਾ, 12 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਉਭਰ ਰਹੇ ਪੰਜਾਬੀ ਲੋਕ ਗਾਇਕ ਨਵਜੋਤ ਸਿੰਘ ਅਤੇ ਬੀਬਾ ਹਰਮੀਤ ਜੱਸੀ ਦਾ ਸਿੰਗਲ ਟਰੈਕ ‘ਅੱਖ ਨਾਗਣੀ’ ਸਥਾਨਕ ਟੀਚਰ ਹੋਮ ਵਿਖੇ ਰਿਲੀਜ਼ ਕੀਤਾ ਗਿਆ।ਗੋਇਲ ਮਿਊਜ਼ਿਕ ਕੰਪਨੀ ਅਤੇ ਛਿੰਦਾ ਪੂਹਲੀ ਦੀ ਪੇਸ਼ਕਸ਼ ਹੇਠ ਇਸ ਰਿਲੀਜ਼ ਸਮਾਰੋਹ ਮੌਕੇ ਉਘੇ ਲੋਕ ਗਾਇਕ ਬਲਵੀਰ ਚੋਟੀਆਂ, ਗੁਰਦੇਵ ਸ਼ੌਕੀ, ਵਰਿੰਦਰ ਸਿੱਧੂ, ਗੁਮਤਾਖ ਔਲਖ ਨੇ ਟ੍ਰੈਕ ਸਬੰਧੀ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਦਾ ਮਿਊਜ਼ਿਕ ਸੁਖਵਿੰਦਰ ਸਰਗਮ ਅਤੇ ਗੀਤਕਾਰ ਬਸੰਤ ਪੂਹਲੀ ਵੱਲੋਂ ਤਿਆਰ ਕੀਤਾ ਗਿਆ।ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਸਰੋਤਿਆਂ ਨੂੰ ਬੇਹੱਦ ਪਸੰਦ ਆਵੇਗਾ।ਇਸ ਮੌਕੇ ਉਨ੍ਹਾਂ ਦੇ ਨਾਲ ਸੁਲੱਖਣ ਪੂਹਲੀ, ਗਗਨ ਚਹਿਲ, ਸਾਹਿਲ ਮਾਨ, ਗੁਰਤਾਰ ਸਿੰਘ, ਗੀਤਕਾਰ ਲਖਵੀਰ ਬੰਬੀਹਾ, ਜਿੰਮੀ ਮਾਨਸਾ, ਹਰਵਿੰਦਰ ਸਿੱਧੂ, ਗੋਰਾ ਨਹਿਆਂ ਵਾਲਾ ਅਤੇ ਗੁਰਬਾਜ ਗਿੱਲ ਵੀ ਮੌਜ਼ੂਦ ਸਨ।
Check Also
ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ
ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …
Punjab Post Daily Online Newspaper & Print Media