ਕਾਨੂੰਨ ਦੀ ਉਲੰਘਣਾ ਕਰਨ ਵਾਲੇ 6 ਵਿਅਕਤੀਆਂ ਦੇ ਕੱਟੇ ਗਏ ਚਲਾਨ
ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਿਹਤ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤਹਿਤ ਸਿਵਲ ਸਰਜਨ ਬਠਿੰਡਾ ਡਾ: ਹਰੀ
ਨਰਾਇਣ ਸਿੰਘ ਦੀ ਦੇਖ-ਰੇਖ ਹੇਠ ਸਿਹਤ ਵਿਭਾਗ ਦੇ ਜ਼ਿਲ੍ਹਾ ਤੰਬਾਕੂ ਕੰਟਰੋਲ ਸੈਲ ਵੱਲੋਂ ਗਠਿਤ ਕੀਤੀ ਟੀਮ ਨੇ ਮਾਨਸਾ ਰੋਡ ਸਥਿਤ ਤੰਬਾਕੂ ਦੀਆਂ ਦੁਕਾਨਾਂ ਦੀ ਚੈਕਿੰਗ ਕੀਤੀ ਗਈ।ਤੰਬਾਕੂ ਵਿਰੋਧੀ ਕਾਨੂੰਨ ਦੀ ਉਲੰਘਣਾ ਕਰਨ ਵਾਲੇ 6 ਵਿਅਕਤੀਆਂ ਦੇ ਚਲਾਨ ਕੱਟੇ ਗਏ, ਜਿਹਨਾਂ ਪਾਸੋਂ 400 ਰੁਪਏ ਜੁਰਮਾਨਾਂ ਵਸੂਲ ਕੀਤਾ ਗਿਆ।
ਲੋਕਾਂ ਨੂੰ ਤੰਬਾਕੂਨੋਸ਼ੀ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਗਿਆ। ਟੀਮ ਇੰਚਾਰਜ ਨੇ ਮੌਕੇ ’ਤੇ ਹਾਜਰੀਨ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਤੰਬਾਕੂ ਉਤਪਾਦ ਹਾਨੀਕਾਰਕ ਹਨ, ਕੋਈ ਵੀ ਤੰਬਾਕੂ ਉਤਪਾਦ ਕਿਸੇ ਵੀ ਰੂਪ ਵਿੱਚ ਸੁਰੱਖਿਅਤ ਨਹੀ ਹੈ।ਬੀੜੀ ਵੀ ਓਨੀ ਹੀ ਹਾਨੀਕਾਰਕ ਹੈ ਜਿੰਨ੍ਹੀ ਕਿ ਸਿਗਰੇਟ, ਸੈਕਿੰਡ ਹੈਂਡ ਸਿਗਰੇਟਨੋਸ਼ੀ ਵੀ ਜਾਨਲੇਵਾ ਹੈ।ਉਨ੍ਹਾਂ ਕਿਹਾ ਕਿ ਤੰਬਾਕੂ ਵਿੱਚ ਇੱਕ ਨਿਕੋਟੀਨ ਨਾਂ ਦਾ ਖਤਰਨਾਕ ਪਦਾਰਥ ਹੁੰਦਾ ਹੈ, ਜੋ ਆਦਮੀ ਨੂੰ ਵਾਰ-ਵਾਰ ਸਿਗਰਟਨੋਸ਼ੀ ਕਰਨ ਦੀ ਇੱਛਾ ਪੈਦਾ ਕਰਦਾ ਹੈ।ਸਿਗਰੇਟ ਦਾ ਸੇਵਨ ਵਿਅਕਤੀ ਲਈ ਬੜਾ ਖਤਰਨਾਕ ਹੈ। ਜੋ ਫੇਫੜਿਆਂ ’ਤੇ ਬਹੁਤ ਬੁਰਾ ਪ੍ਰਭਾਵ ਪਾਉਂਦਾ ਹੈ ਇਸ ਨਾਲ ਦਮ੍ਹਾਂ, ਵਾਰ-ਵਾਰ ਛਾਤੀ ਦੀ ਇਨਫੈਕਸ਼ਨ, ਦਿਲ ਦਾ ਰੋਗ, ਮੂੰਹ ਅਤੇ ਫੇਫੜੇ ਦਾ ਕੈਂਸਰ ਆਦਿ ਹੋ ਸਕਦਾ ਹੈ।ਇਸ ਮੌਕੇ ਸਹਾਇਕ ਯੂਨਿਟ ਅਫ਼ਸਰ ਨਛੱਤਰ ਸਿੰਘ, ਗੁਰਮੀਤ ਸਿੰਘ, ਐਮ.ਪੀ.ਐਚ.ਡਬਲਿਯੂ ਭੁਪਿੰਦਰ ਸਿੰਘ ਅਤੇ ਤੇਜਿੰਦਰ ਸਿੰਘ ਹਾਜ਼ਰ ਸਨ।
Check Also
ਬੀਬੀਕੇ ਡੀਏਵੀ ਕਾਲਜ ਵੁਮੈਨ ਵਿਖੇ ਵਿਸ਼ਵ ਫੋਟੋਗ੍ਰਾਫੀ ਦਿਵਸ ਮਨਾਇਆ ਗਿਆ
ਅੰਮ੍ਰਿਤਸਰ, 15 ਸਤੰਬਰ (ਜਗਦੀਪ ਸਿੰਘ) – ਬੀਬੀਕੇ ਡੀਏਵੀ ਕਾਲਜ ਵੁਮੈਨ ਦੇ ਪੋਸਟ ਗ੍ਰੈਜੂਏਟ ਪੱਤਰਕਾਰੀ ਅਤੇ …
Punjab Post Daily Online Newspaper & Print Media