Monday, September 14, 2026

ਸੁਸਾਇਟੀ ਵਲੋਂ ਚਲਾਏ ਜਾ ਰਹੇ ਈਵਨਿੰਗ ਸਕੂਲ ਦੇ ਬੱਚਿਆਂ ਨੇ ਲਾਏ ਪੌਦੇ

ਬਠਿੰਡਾ, 13 ਜੁਲਾਈ (ਪੰਜਾਬ ਪੋਸਟ- ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੀ ਸ਼ਹੀਦ ਜਰਨੈਲ ਸਿੰਘ ਵੈਲਫੇਅਰ ਸੁਸਾਇਟੀ ਦੁਆਰਾ ਦਾਣਾ ਮੰਡੀ ਰੋਡ ਏਰੀਏ PPN1307201808ਵਿਚ ਹਰਿਆਲੀ ਲਿਆਉਣ ਲਈ ਬੂਟੇ ਲਗਾਏ ਗਏ।ਸੁਸਾਇਟੀ ਦੇ ਪ੍ਰਧਾਨ ਅਵਤਾਰ ਸਿੰਘ ਗੋਗਾ ਨੇ ਦੱਸਿਆ ਦਾਣਾ ਮੰਡੀ ਰੋਡ ਅਤੇ ਨਾਲ ਲੱਗਦੇ ਏਰੀਏ ਗਲੀ ਮੁਹੱਲੇ ਵਿੱਚ ਹਰਿਆਲੀ ਲਿਆਉਣ ਲਈ ਸੰਸਥਾ ਦੁਆਰਾ ਚਲਾਏ ਜਾ ਰਹੇ ਈਵਨਿੰਗ ਸਕੂਲ ਦੇ ਬੱਚਿਆ ਤੋਂ ਪੌਦੇ ਲਗਵਾਏ ਗਏ।ਉਨ੍ਹਾਂ ਕਿਹਾ ਕਿ ਬਰਸਾਤ ਦੇ ਦਿਨ ਸ਼ੁਰੂ ਹੋਣ ਵਾਲੇ ਹਨ।ਇਸ ਲਈ ਹਰ ਇਕ ਇਨਸਾਨ ਨੂੰ ਆਪਣੇ ਘਰ ਅਤੇ ਆਲੇ ਦੁਆਲੇ ਇਲਾਕੇ ਵਿੱਚ ਇੱਕ ਪੌਦਾ ਲਗਾ ਕੇ ਉਸ ਨੂੰ ਆਪਣੇ ਬੱਚਿਆ ਦੀ ਤਰ੍ਹਾਂ ਪਾਲਨਾ ਕਰਨੀ ਚਾਹਿੰਦੀ ਹੈ।ਜੇਕਰ ਅੱਜ ਅਸੀਂ ਵਾਤਾਵਰਨ ਨੂੰ ਹਰਿਆ ਭਰਿਆ ਰੱਖਾਗੇ, ਤਾਂ ਹੀ ਸ਼ੁੱਧ ਹਵਾ ਅਤੇ ਪ੍ਰਦੂਸ਼ਣ ਮੁਕਤ ਆਲਾ ਦੁਆਲਾ ਮਿਲੇਗਾ।ਇਸ ਮੌਕੇ ਸਕੂਲ ਦੇ ਬੱਚਿਆ ਨੇ ਆਪਣੇ ਘਰ ਦੇ ਬਾਹਰ ਪੌਦੇ ਲਗਾ ਕੇ ਉਸ ਦੀ ਦੇਖ ਰੇਖ ਕਰਨ ਦਾ ਪ੍ਰਣ ਲਿਆ।

Check Also

ਹਵਾ ਪ੍ਰਦੂਸ਼ਣ ਸਿਹਤ ਲਈ ਵੱਧ ਰਿਹਾ ਖਤਰਾ- ਇੰਡੀਅਨ ਮੈਡੀਕਲ ਐਸੋਸੀਏਸ਼ਨ

ਅੰਮ੍ਰਿਤਸਰ, 13 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਹਵਾ ਪ੍ਰਦੂਸ਼ਣ ਹੁਣ ਸਿਰਫ਼ ਸਰਦੀਆਂ ਦੀ ਸਮੱਸਿਆ …

Leave a Reply