ਭੀਖੀ, 15 ਜੁਲਾਈ (ਪੰਜਾਬ ਪੋਸਟ- ਕਮਲ ਜਿੰਦਲ) – ਸਥਾਨਕ ਕਸਬੇ ਵਿੱਚ ਕਾਫੀ ਲੰਬੇ ਸਮੇਂ ਤੋ ਚਲ ਰਹੀ ਸੰਸਥਾ ਐਸ.ਐਸ ਗਰੁੱਪ ਆਫ ਕਾਲਜ਼ ਭੀਖੀ ਦੇ
ਚੇਅਰਮੈਨ ਸੋਮ ਨਾਥ ਮਹਿਤਾ ਨੂੰ ਅੱਜ ਨੈਸ਼ਨਲ ਹਿਊਮਨ ਰਾਈਟਸ ਕੌਂਸਲ (ਮਾਨਵ ਅਧਿਕਾਰ ਕੌਂਸਲ) ਦਾ ਸੂਬਾਈ ਜਨਰਲ ਸਕੱਤਰ ਨਿਯੁੱਕਤ ਕੀਤਾ ਗਿਆ ਹੈ।ਕੌਂਸਲ ਦੇ ਰਾਸ਼ਟਰੀ ਸਕੱਤਰ ਡਾ. ਰਾਜੇਸ਼ ਸ਼ਰਮਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਹਿਤਾ ਦੀਆਂ ਸਮਾਜ ਸੇਵੀ ਗਤੀਵਿਧੀਆਂ ਨੂੰ ਵੇਖਦੇ ਹੋਏ ਰਾਸ਼ਟਰੀ ਮਾਨਵ ਅਧਿਕਾਰੀ ਕੌਂਸਲ ਦੇ ਰਾਸ਼ਟਰੀ ਚੇਅਰਮੈਨ ਡਾ. ਪ੍ਰਵੀਨ ਗੁਪਤਾ ਵਲੋਂ ਉਹਨਾਂ ਨੂੰ ਪੰਜਾਬ ਦੇ ਜਨਰਲ ਸਕੱਤਰ ਦੀ ਡਿਊਟੀ ਸੌਂਪੀ ਗਈ ਹੈ। ਉਹਨਾਂ ਕਿਹਾ ਕਿ ਸੂਬੇ `ਚ ਚੱਲ ਰਹੀ ਤੰਦਰੁਸਤ ਪੰਜਾਬ ਮੁਹਿੰਮ ਤਹਿਤ ਸੰਸਥਾ ਵਲੋਂ ਹਰ ਇਕ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਤੇ ਸਬੰਧਿਤ ਅਧਿਕਾਰੀਆਂ ਦੇ ਸਹਿਯੋਗ ਨਾਲ ਨਸ਼ਾ ਵਿਰੋਧੀ ਸਮਾਗਮ ਕੀਤੇ ਜਾ ਰਹੇ ਹਨ ਅਤੇ ਸਿਹਤ ਵਿਭਾਗ ਦੀ ਵਿਸ਼ੇਸ ਟੀਮ ਵਲੋਂ ਮੈਡੀਕਲ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਰਹੀਆਂ ਹਨ। ਸੋਮ ਨਾਥ ਮਹਿਤਾ ਨੇ ਕਿਹਾ ਕਿ ਸਰਕਾਰ ਦੇ ਮੋਢੇ ਨਾਲ ਮੋਢਾ ਜੋੜ ਕੇ ਮਾਨਵਤਾ ਭਲਾਈ ਦੇ ਕੰਮ ਕਰ ਰਹੀ ਉਕਤ ਸੰਸਥਾ ਵਲੋਂ ਸੌਂਪੀ ਗਈ ਸੇਵਾ ਨੂੰ ਉਹ ਪੂਰੀ ਲਗਨ ਤੇ ਤਨਦੇਹੀ ਨਾਲ ਨਿਭਾਉਣਗੇ।ਉਹਨਾਂ ਕਿਹਾ ਕਿ ਸਾਡੇ ਸਮਾਜ ਵਿੱਚ ਅਗਿਆਨਤਾ ਦੇ ਕਾਰਨ ਬਹੁਤੇ ਲੋਕ ਧੋਖਾ ਧੜੀ ਦਾ ਸ਼ਿਕਾਰ ਹੋ ਜਾਂਦੇ ਹਨ।ਅਜਿਹੇ ਲੋਕਾਂ ਨੂੰ ਉਹਨਾਂ ਦੇ ਅਧਿਕਾਰਾਂ ਬਾਰੇ ਜਾਗਰੂਕ ਕਰਨ ਲਈ ਵਿੱਢੀ ਗਈ ਮੁਹਿੰਮ `ਚ ਉਹ ਵਧ ਚੜ੍ਹ ਕੇ ਯੋਗਦਾਨ ਪਾਉਣਗੇ।
Check Also
ਖੇਡਾਂ ਵਤਨ ਪੰਜਾਬ ਦੀਆਂ 2026 ਅਧੀਨ ਜ਼ਿਲ੍ਹਾ ਪੱਧਰੀ ਖੇਡਾਂ ਦਾ ਚੌਥਾ ਦਿਨ
ਅੰਮ੍ਰਿਤਸਰ, 02 ਅਕਤੂਬਰ – (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ …
Punjab Post Daily Online Newspaper & Print Media