Friday, July 31, 2026

ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਨਿਊਜੀਲੈਂਡ ਵਲੋਂ ਰਮੇਸ਼ ਯਾਦਵ ਦਾ ਸਨਮਾਨ

2PPN1707201810ਅੰਮ੍ਰਿਤਸਰ, 17 ਜੁਲਾਈ (ਪੰਜਾਬ ਪੋਸਟ- ਦੀਪ ਦਵਿੰਦਰ ਸਿੰਘ) – ਜੂਨ ਮਹੀਨੇ ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਦੇ ਪ੍ਰਧਾਨ ਰਮੇਸ਼ ਯਾਦਵ ਨਿਊਜ਼ੀਲੈਂਡ ਦੇ ਦੌਰੇ ਦੌਰਾਨ ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ ਨਿਊਜੀਲੈਂਡ ਵਲੋਂ ਇਕ ਵਿਸ਼ੇਸ਼ ਸਮਾਗਮ ਵਿੱਚ ਉਨ੍ਹਾਂ ਦਾ ਸਨਮਾਨ ਕੀਤਾ ਗਿਆ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਅਕਦਾਮੀ ਦੇ ਜਨਰਲ ਸਕੱਤਰ ਸਤੀਸ਼ ਝੀਂਗਣ ਨੇ ਦੱਸਿਆ ਕਿ ਅਕਾਦਮੀ ਵਲੋਂ ਪਿਛਲੇ 23 ਸਾਲਾਂ ਤੋਂ ਵਿਸ਼ਵ ਭਾਈਚਾਰੇ, ਸਹਿਹੋਂਦ ਭਾਰਤ ਅਤੇ ਪਾਕਿਸਤਾਨ ਦਰਮਿਆਨ ਸੁੁਖਾਵੇਂ ਰਿਸ਼ਤਿਆਂ ਦੀ ਬਹਾਲੀ, ਪੰਜਾਬੀ ਮਾਂ ਬੋਲੀ ਦੇ ਆਦਰ ਸਨਮਾਨ ਹਿੱਤ ਕੀਤੇ ਗਏ ਕਾਰਜਾਂ ਅਤੇ ਸਮਾਜ ਭਲਾਈ ਦੇ ਕੰਮਾਂ ਸਦਕਾ ਇਹ ਸਨਮਾਨ ਦਿੱਤਾ ਗਿਆ।ਉਨਾਂਕਿਹਾ ਕਿ ਰਮੇਸ਼ ਯਾਦਵ ਨੇ ਨਿਊਜ਼ੀਲੈਂਡ ਦੀਆਂ ਵੱਖ ਵੱਖ ਸਮਾਜਿਕ ਤੇ ਸਭਿਆਚਾਰਕ ਸੰਸਥਾਵਾਂ ਦੇ ਸੈਮੀਨਾਰਾਂ ਵਿੱਚ ਸ਼ਿਰਕਤ ਵੀ ਕੀਤੀ।
 ਇਸ ਸਮਾਗਮ ਵਿੱਚ ਮੁਖਤਿਆਰ ਸਿੰਘ, ਹਰਜੋਤ ਸਿੰਘ, ਨਵਤੇਜ ਸਿੰਘ ਰੰਧਾਵਾ, ਗੁਰਦੀਪ ਸਿੰਘ ਲੂਥਰ, ਕੁਲਦੀਪ ਸਿੰਘ ਲੂਥਰ, ਸੁਰਿੰਦਰ ਸਿੰਘ ਲੂਥਰ, ਪਰਮਿੰਦਰ ਸਿੰਘ ਪਾਪਾਟੋਏ ਟੋਏ, ਬਿਕਰਮ ਸਿੰਘ ਮਤਰਾਨ, ਸ੍ਰੀਮਤੀ ਅਮਰਜੀਤ ਕੌਰ, ਸ੍ਰੀਮਤੀ ਪੂਜਾ ਮਿੰਟੂ ਅਤੇ ਵਿਕਾਸ ਤਿਵਾੜੀ ਹਾਜ਼ਰ ਸਨ।
 

Check Also

ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ

1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …

Leave a Reply