60 ਸਾਲਾਂ ਦੇ ਹੋਏ ਮਨਜੀਤ ਸਿੰਘ ਜੀ.ਕੇ
ਨਵੀਂ ਦਿੱਲੀ, 18 ਜੁਲਾਈ ਪੰਜਾਬ ਪੋਸਟ ਬਿਊਰੋ) – 60 ਵਰਿਆਂ ਦੇ ਹੋਏ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ ਨੂੰ ਅੱਜ
ਪਾਰਟੀ ਅਤੇ ਕਮੇਟੀ ਦੇ ਆਗੂਆਂ ਨੇ ਜਨਮ ਦਿਨ ਦੀ ਵਧਾਈ ਦਿੱਤੀ।18 ਜੁਲਾਈ 1958 ਨੂੰ ਜਥੇਦਾਰ ਸੰਤੋਖ ਸਿੰਘ ਦੇ ਘਰ ਜਨਮੇ ਜੀ.ਕੇ ਦੇ ਜਨਮ ਦਿਨ ਮੌਕੇ ਹੋਏ ਸਮਾਗਮ ਵਿੱਚ ਪੁੱਜੇ ਸ਼੍ਰ੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਸੁਖਦਵ ਸਿੰਘ ਢੀਂਡਸਾ, ਸੰਸਦ ਮੈਂਬਰ ਬਲਵਿੰਦਰ ਸਿੰਘ ਭੁੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਰਾਜ ਸਭਾ ਮੈਂਬਰ ਤ੍ਰਿਲੋਚਨ ਸਿੰਘ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਾਬਕਾ ਵਾਇਸ ਚਾਂਸਲਰ ਡਾ. ਜਸਪਾਲ ਸਿੰਘ ਸਣੇ ਸਮੂਹ ਕਮੇਟੀ ਮੈਂਬਰਾਂ ਨੇ ਜੀ.ਕੇ ਨੂੰ ਵਧਾਈ ਦਿੱਤੀ।
ਇਸ ਦੇ ਨਾਲ ਹੀ ਕਮੇਟੀ ਸਟਾਫ਼ ਵੱਲੋਂ ਕਮੇਟੀ ਦਫ਼ਤਰ ’ਚ ਅਤੇ ਇਸਤਰੀ ਅਕਾਲੀ ਦਲ, ਯੂਥ ਵਿੰਗ ’ਤੇ ਪਾਰਟੀ ਦੀ ਵਿਦਿਆਰਥੀ ਇਕਾਈ ਐਸ.ਓ.ਆਈ ਦੇ ਆਗੂਆਂ ਨੇ ਵੀ ਪਾਰਟੀ ਦਫ਼ਤਰ ’ਚ ਜੀ.ਕੇ ਨੂੰ ਫੁੱਲਾਂ ਦੇ ਗੁਲਦਸਤੇ ਭੇਟ ਕਰਕੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕੀਤੀ।ਜੀ.ਕੇ ਨੇ ਸਟਾਫ਼ ਨੂੰ ਸੰਬੋਧਿਤ ਕਰਦੇ ਹੋਏ ਸੰਗਤ ਦੇ ਨਾਲ ਸਟਾਫ਼ ਨੂੰ ਨਿਮਰਤਾ ਨਾਲ ਪੇਸ਼ ਆਉਣ ਦੀ ਹਦਾਇਤ ਦਿੱਤੀ।
ਜੀ.ਕੇ ਨੇ ਪਾਰਟੀ ਵਰਕਰਾਂ ਨੂੰ ਚੰਗਾ ਕਿਰਦਾਰ ਅਤੇ ਉੱਚਾ ਮਿਆਰ ਬਣਾ ਕੇ ਰਖਣ ਦੀ ਸੀਖ ਦਿੰਦੇ ਹੋਏ ਨੌਜਵਾਨਾਂ ਨੂੰ ਜੀਵਨ ’ਚ ਅੱਗੇ ਵੱਧਣ ਲਈ ਛੋਟੀਆਂ ਰਾਹਾਂ ਨੂੰ ਅਪਨਾਉਣ ਤੋਂ ਗੁਰੇਜ਼ ਕਰਨ ਦੀ ਸਲਾਹ ਦਿੱਤੀ।ਜੀ.ਕੇ ਨੇ ਗੁਰੂ ਸਾਹਿਬਾਨਾਂ ਤੋਂ ਬਾਅਦ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਮਾਰਟੀਨ ਲੂਥਰ ਕਿੰਗ ਅਤੇ ਦਖਣੀ ਅਫ਼ਰੀਕਾ ਦੇ ਸਾਬਕਾ ਰਾਸ਼ਟਰਪਤੀ ਨੈਲਸ਼ਨ ਮੰਡੇਲਾ ਨੂੰ ਆਪਣਾ ਆਦਰਸ਼ ਦੱਸਦੇ ਹੋਏ ਕਾਰਕੁਨਾਂ ਨੂੰ ਕਿਰਦਾਰ ਸੰਭਾਲਣ ਲਈ ਪ੍ਰੇਰਿਤ ਕੀਤਾ।
ਜੀ.ਕੇ ਨੇ ਕਿਹਾ ਕਿ ਆਪਣੇ ਪਿਤਾ ਦੀ 1981 ’ਚ ਮੌਤ ਤੋਂ ਬਾਅਦ 2013 ’ਚ ਲਗਭਗ 32 ਸਾਲ ਬਾਅਦ ਕਮੇਟੀ ਪ੍ਰਧਾਨ ਦਾ ਅਹੁੱਦਾ ਸੰਭਾਲਣ ਤੋਂ ਪਹਿਲਾਂ ਕਈ ਵਾਰ ਰਾਹ ਤੋਂ ਮੈਨੂੰ ਭਟਕਾਉਣ ਦੀ ਕੋਸ਼ਿਸ਼ਾਂ ਹੋਈਆਂ। ਹਾਲਾਂਕਿ ਜਿਸ ਸਕੂਲ-ਕਾਲਜ ਦਾ ਇਕ ਸਮੇਂ ਮੈਂ ਕਮਜੋਰ ਵਿਦਿਆਰਥੀ ਸੀ ਅਤੇ ਬਾਅਦ ’ਚ ਉਥੇ ਹੀ ਮੈਂ ਆਪਣੇ ਆਪ ਨੂੰ ਹੋਣਹਾਰ ਵਿਦਿਆਰਥੀ ਵੱਜੋਂ ਸਾਬਤ ਕਰਨ ਲਈ ਸਖਤ ਮਿਹਨਤ ਕੀਤੀ।ਇਸ ਲਈ ਜੀਵਨ ’ਚ ਛੋਟੀਆਂ ਖੁਸ਼ੀਆਂ ਦੀ ਪ੍ਰਾਪਤੀ ਲਈ ਛੋਟੀ ਰਾਹ ਅਪਨਾਉਣ ਦੀ ਥਾਂ ਆਪਣੀ ਮਿਹਨਤ ਦੀ ਲਕੀਰ ਲੰਬੀ ਕਰੋ।
Check Also
ਮਨੁੱਖੀ ਜੀਵਨ ਲਈ ਰਾਹ ਦਸੇਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
ਪਾਵਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਕਰਕੇ ਪੰਚਮ ਪਾਤਸ਼ਾਹ ਸ੍ਰੀ ਗੁਰੂ ਅਰਜਨ ਦੇਵ …
Punjab Post Daily Online Newspaper & Print Media